ਨਾਭਾ,21 ਨਵੰਬਰ (ਜਸਬੀਰ ਸਿੰਘ ਸੇਠੀ)-ਨਾਭਾ ਦੇ ਪਟਿਆਲਾ ਗੇਟ ਵਿਖੇ ਅੱਜ ਦੁਪਹਿਰ ਇੱਕ ਦੁਕਾਨਦਾਰ ਮਨਪ੍ਰੀਤ ਸਿੰਘ ਸੇਠੀ ਉਰਫ ਰੋਮੀ ਤੇ ਕੁਝ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦਿਨਦਿਹਾੜੇ ਜਾਨਲੇਵਾ ਹਮਲਾ ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ। ਜਖਮੀ ਹਾਲਤ ਵਿੱਚ ਮਨਪ੍ਰੀਤ ਸਿੰਘ ਸੇਠੀ ਨੂੰ ਲੋਕਾਂ ਨੇ ਨਾਭਾ ਦੇ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ। ਮਿਲੀ ਜਾਣਕਾਰੀ ਦੇ ਅਨੁਸਾਰ ਮਨਪ੍ਰੀਤ ਸਿੰਘ ਜਦੋ ਅੱਜ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਉਸ ਉੱਤੇ ਤੇਜਧਾਰ ਹਥਿਆਰਾ ਨਾਲ ਲੈਸ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮਨਪ੍ਰੀਤ ਸਿੰਘ ਬੁਰੀ ਤਰਾਂ ਜਖਮੀ ਹੋ ਗਿਆ। ਉਸਨੂੰ ਲੋਕਾਂ ਨੇ ਤੁਰੰਤ ਨਾਭਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਉਧਰ ਥਾਣਾ ਕੋਤਵਾਲੀ ਦੇ ਥਾਣੇਦਾਰ ਨਰੌਤਮ ਸਿੰਘ ਨੇ ਮੌਕੇ ਤੇ ਪੰਹੁਚ ਕੇ ਕਾਰਵਾਈ ਸੂਰੁ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਪਟਿਆਲਾ ਗੇਟ ਏਰੀਆ ਸਭ ਤੋ ਭੀੜ ਵਾਲਾ ਇਲਾਕਾ ਹੈ ਅਤੇ ਦਿਨਦਿਹਾੜੇ ਹੋਈ ਇਸ ਘਟਨਾ ਨੂੰ ਕਿਸੇ ਵੀ ਵਿਅਕਤੀ ਨੇ ਅੱਖੀ ਦੇਖਦੇ ਹੋਏ ਵੀ ਰੋਕਣ ਦੀ ਕੋਸਿਸ ਨਹੀ ਕੀਤੀ। ਜਦੋ ਕਿ ਘਟਨਾ ਦੇ ਸਮੇ ਸੈਕੜੇ ਨੌਜਵਾਨ ਅਤੇ ਲੋਕ ਦੁਕਾਨਦਾਰਾਂ ਸਮੇਤ ਪਟਿਆਲਾ ਗੇਟ ਵਿਖੇ ਖੜੇ ਸਨ। ਲੋਕ ਇਸ ਘਟਨਾ ਨੂੰ ਤਮਾਸਬੀਨ ਬਣ ਕੇ ਦੇਖਦੇ ਰਹੇ ਪਰੰਤੂ ਕਿਸੇ ਨੇ ਵੀ ਮਨਪ੍ਰੀਤ ਸਿੰਘ ਨੂੰ ਬਚਾਉਣ ਦੀ ਕੋਸਿਸ ਨਹੀ ਕੀਤੀ। ਸਾਇਦ ਪੁਲਿਸ ਦੀ ਬੇ ਵਜਾ ਪਰੇਸਾਨੀ ਦਾ ਡਰ ਲੋਕਾਂ ਦੇ ਮਨ ਵਿੱਚ ਇਸ ਕਦਰ ਘਰ ਕਰ ਚੁਕਿੱਆ ਹੈ ਕਿ ਇਨਸਾਨੀਅਤ ਲੋਕਾਂ ਦੇ ਮਨਾ ਵਿੱਚੋ ਖਤਮ ਹੁੰਦੀ ਜਾ ਰਹੀ ਹੈ। ਜੇਕਰ ਮੌਕੇ ਤੇ ਖੜੇ ਲੋਕ ਕੁਝ ਹਿੰਮਤ ਕਰਦੇ ਤਾਂ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਹਸਪਤਾਲ ਵਿੱਚ ਦਾਖਿਲ ਮਨਪ੍ਰੀਤ ਸਿੰਘ ਦੇ ਰਿਸਤੇਦਾਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਕੁਝ ਨੌਜਵਾਨਾਂ ਨੂੰ ਆਪਣੇ ਪੜੌਸੀ ਦੀ ਲੜਕੀ ਨੂੰ ਛੇੜਨ ਤੋ ਰੋਕਿਆ ਸੀ ਜਿਸਦੇ ਚੱਲਦਿਆਂ ਇਹ ਹਮਲਾ ਹੋਇਆ ਹੈ। ਜਦੋ ਇਸ ਸਬੰਧ ਵਿੱਚ ਥਾਣਾ ਕੋਤਵਾਲੀ ਦੇ ਇੰਚਾਰਜ ਗੁਰਿੰਦਰ ਸਿੰਘ ਬੱਲ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਜਖਮੀ ਮਨਪ੍ਰੀਤ ਸਿੰਘ ਦੇ ਬਿਆਨਾ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

Post a Comment