ਸ਼ਾਹਕੋਟ, 5 ਨਵੰਬਰ (ਸਚਦੇਵਾ) ਪਿਛਲੇ ਕਾਫੀ ਸਮੇਂ ਤੋਂ ਸ਼ਾਹਕੋਟ ਇਲਾਕੇ ‘ਚ ਲੁੱਟਾਂ-ਖੋਹਾਂ ਦਾ ਸਿਸਲਾ ਫਿਰ ਤੋਂ ਸ਼ੁਰੂ ਹੋ ਗਿਆ ਹੈ, ਪਰ ਸਥਾਨਕ ਪੁਲਿਸ ਪ੍ਰਸ਼ਾਸ਼ਨ ਇਸ ਪਾਸੇ ਵੱਲ ਜਰ•ਾਂ ਵੀ ਧਿਆਨ ਨਹੀਂ ਦੇ ਰਿਹਾ । ਬੀਤੇ ਵੀਰਵਾਰ ਸਵੇਰੇ ਸ਼ਾਹਕੋਟ ਪੁਲਿਸ ਸਟੇਸ਼ਨ ਦੇ ਨਜ਼ਦੀਕ ਇੱਕ ਬਜ਼ੁਰਗ ਕਿਸਾਨ ਪਾਸੋਂ ਦੋ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਇੱਕ ਲੱਖ ਰੁਪਏ ਖੋਹ ਲਏ ਸਨ, ਜਿਸ ਬਾਰੇ ਅੱਜ ਪੰਜ ਦਿਨ ਬੀਤ ਜਾਣ ‘ਤੇ ਵੀ ਪੁਲਿਸ ਦੇ ਹੱਥ ਕੁੱਝ ਨਹੀਂ ਸੀ ਲੱਗਿਆ ਕਿ ਸੋਮਵਾਰ ਸਵੇਰੇ ਸ਼ਾਹਕੋਟ ਵਿਖੇ ਭੀੜ ਭਰੇ ਇਲਾਕੇ ਚੋ ਲੁਟੇਰਿਆ ਨੇ ਇੱਕ ਵਿਅਕਤੀ ਪਾਸੋਂ 6500/- ਰੁਪਏ ਦੀ ਨਗਦੀ ਖੋਹ ਲਈ । ਪੀੜਤ ਅਸ਼ੋਕ ਕੁਮਾਰ ਪੁੱਤਰ ਹਕੂਮਤ ਰਾਏ ਵਾਸੀ ਮੰਗਤ ਮਾਰਗ ਸ਼ਾਹਕੋਟ ਨੇ ਦੱਸਿਆ ਕਿ ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹਾਂ ਅਤੇ ਹੁਣ ਸਬਜ਼ੀ ਦਾ ਕੰਮ ਸ਼ੁਰੂ ਕਰਨਾ ਸੀ । ਉਸ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6:15 ਵਜੇ ਮੈਂ ਸਬਜ਼ੀ ਮੰਡੀ ਤੋਂ ਸਬਜ਼ੀ ਲੈਣ ਘਰੋਂ ਪੈਦਲ ਚਲਾ ਗਿਆ, ਜਦ ਮੈਂ ਪੁਰਾਣੀ ਗਲੀ ਮੇਨ ਬਜ਼ਾਰ ਦੇ ਨਜ਼ਦੀਕ ਪਹੁੰਚਿਆ ਤਾਂ 3 ਅਣਪਛਾਤੇ ਲੁਟੇਰਿਆ ਨੇ ਮੇਰੇ ਪਿੱਛੋਂ ਦੀ ਆ ਕੇ ਮੇਰੇ ਸਿਰ ਵਿੱਚ ਕਿਸੇ ਚੀਜ਼ ਨਾਲ ਵਾਰ ਕਰ ਦਿੱਤਾ, ਜਿਸ ਕਾਰਣ ਮੈਨੂੰ ਚੱਕਰ ਆ ਗਿਆ । ਉਸ ਨੇ ਦੱਸਿਆ ਕਿ ਸਿਰ ਵਿੱਚ ਸੱਟ ਵਜਦਿਆ ਹੀ ਮੈਂ ਆਪਣਾ ਸਿਰ ਫੜ• ਲਿਆ ਅਤੇ ਬੈਠ ਗਿਆ । ਲੁਟੇਰਿਆਂ ਨੇ ਮੇਰੀ ਜੇਬ ਵਿੱਚੋਂ ਬਟੂਆਂ ਕੱਢ ਲਿਆ ਅਤੇ ਫਰਾਰ ਹੋ ਗਏ । ਉਸ ਨੇ ਦੱਸਿਆ ਕਿ ਲੁਟੇਰਿਆ ਨੇ ਆਪਣੇ ਮੂੰਹ ਕਪੜੇ ਨਾਲ ਬੰਨ•ੇ ਹੋਏ ਸਨ । ਜਦ ਕੁੱਝ ਸਮੇਂ ਬਾਅਦ ਮੈਂ ਕੁੱਝ ਠੀਕ ਹੋਇਆ ਤਾਂ ਮੈਂ ਉੱਡ ਕੇ ਆਪਣੀ ਜੇਬ ਵੇਖੀ ਤਾਂ ਮੇਰਾ ਬਟੂਆ ਗਾਇਬ ਸੀ । ਉਸ ਨੇ ਦੱਸਿਆ ਕਿ ਬਟੂਏ ਵਿੱਚ 6500/- ਰੁਪਏ ਦੇ ਕਰੀਬ ਨਗਦੀ ਸੀ, ਜਿਸ ਨਾਲ ਮੈਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਸੀ । ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਇਲਾਕੇ ਵਿੱਚ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ ।

Post a Comment