ਮਲਸੀਆਂ, 5 ਨਵੰਬਰ (ਸਚਦੇਵਾ) ਬੀਤੀ ਰਾਤ ਮਲਸੀਆਂ ਵਿਖੇ ਇੱਕ ਇਲੈਕਟ੍ਰਿਕ ਦੀ ਦੁਕਾਨ ਤੋਂ ਚੋਰਾਂ ਨੇ ਦੁਕਾਨ ਦਾ ਸ਼ਟਰ ਤੌੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ । ਦੁਕਾਨ ਦੇ ਮਾਲਕ ਨਿਰਮਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਕਾਂਗਣਾ (ਨਕੋਦਰ) ਨੇ ਦੱਸਿਆ ਕਿ ਮੈਂ ਮਲਸੀਆਂ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਲੋਹੀਆਂ ਰੋਡ ‘ਤੇ ਦਸ਼ਮੇਸ਼ ਇਲੈਕਟ੍ਰਿਕ ਵਰਕਸ ਦੀ ਦੁਕਾਨ ਕਰਦਾ ਹਾਂ । ਬੀਤੀ ਐਵਤਾਰ ਦੇਰ ਸ਼ਾਮ ਕਰੀਬ 7:30 ਮੈਂ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ । ਸੋਮਵਾਰ ਸਵੇਰੇ 6 ਵਜੇ ਦੇ ਕਰੀਬ ਮੇਰਾ ਕੋਈ ਜਾਣਕਾਰ ਦੁਕਾਨ ਦੇ ਸਾਹਮਣੇ ਤੋਂ ਲੰਘ ਰਿਹਾ ਸੀ, ਜਿਸ ਨੇ ਮੈਨੂੰ ਫੋਨ ‘ਤੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ । ਜਦ ਮੈਂ ਦੁਕਾਨ ‘ਤੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਹੇਠੋ ਟੁੱਟਾ ਹੋਇਆ ਸੀ । ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਕਮਰੇ ਦਾ ਤਾਲਾ ਵੀ ਟੁੱਟਾ ਹੋਇਆ ਸੀ ਅਤੇ ਸਮਾਨ ਖਿਲਰਿਆ ਪਿਆ ਸੀ । ਉਸ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ‘ਚ ਪਈਆਂ ਪੁਰਾਣੀਆਂ ਮੋਟਰਾਂ ਦੀ ਕੋਪਰ ਦੀ ਸਕਰੈਪ, ਸਬਮਰਸੀਬਲ ਮੋਟਰਾਂ ਦੀਆਂ ਨਵੀਆਂ ਵੈਲਡਿੰਗ ਤਾਰਾ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ, ਜਿਸ ਦੀ ਕੀਮਤ ਲਗਭਗ ਸਵਾ ਤਿੰਨ ਲੱਖ ਰੁਪਏ ਦੇ ਕਰੀਬ ਹੈ । ਉਨ•ਾਂ ਦੱਸਿਆ ਕਿ ਇਸ ਬਾਰੇ ਮਲਸੀਆਂ ਚੌਕੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।


Post a Comment