ਸ਼ਾਹਕੋਟ/ਮਲਸੀਆਂ, 5 ਨਵੰਬਰ (ਸਚਦੇਵਾ) ਰਿਸ਼ੀਕੇਸ਼ ‘ਚ ‘ਵਿਸ਼ਵ ਸ਼ਾਂਤੀ ਹਿੱਤ ਵਾਤਾਵਰਣ ਦੀ ਸੰਭਾਲ’ ਵਿਸ਼ੇ ’ਤੇ ਹੋਈ ਦੋ ਦਿਨਾਂ ਕਾਨਫ਼ੰਰਸ ‘ਚ ਦੇਸ਼ ਤੇ ਵਿਦੇਸ਼ਾਂ ’ਚੋ ਚੋਟੀ ਦੇ ਧਾਰਮਿਕ ਆਗੂਆਂ ਨੇ ਕੌਮੀ ਨਦੀ ਗੰਗਾਂ ਨੂੰ ਸਾਫ਼ ਸੁਥਰਾ ਰੱਖਣ ਦਾ ਆਹਿਦ ਕੀਤਾ । ਇਸ ਕਾਨਫ਼ਰੰਸ ‘ਚ ਪੰਜਾਬ ਤੋਂ ਸ਼੍ਰੀ ਅਕਾਲ ਤਖੱਤ ਸਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਸਮੇਤ ਉਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਬਹੁਗੁਣਾ ਤੇ ਹੋਰ ਰਾਜਨੀਤਿਕ ਤੇ ਫਿਲਮੀ ਹਸਤੀਆਂ ਨੇ ਵੀ ਸ਼ਾਮੂਲੀਅਤ ਕੀਤੀ । ਰਿਸ਼ੀਕੇਸ਼ ਦੇ ਪਰਮਾਰਥ ਨਿਕੇਤਨ ਆਸ਼ਰਮ ’ਚ ਚੱਲੇ ਇਸ ਦੋ ਦਿਨਾਂ ਸਮਾਗਮਾਂ ‘ਚ ਆਸ਼ਰਮ ਦੇ ਸੰਚਾਲਕ ਸੁਆਮੀ ਚਿਦਾਨੰਦ ਸਰਸਵਤੀ ਨੇ ਵਾਤਾਵਰਣ ਨੂੰ ਤੇ ਖਾਸ ਕਰਕੇ ਗੰਗਾ ਨੂੰ ਸਾਫ ਸੁਥਰਾ ਰੱਖਣ ਲਈ 6 ਨੁਕਾਤੀ ਪ੍ਰੋਗਰਾਮ ਦਾ ਐਲਾਨ ਵੀ ਕੀਤਾ । ਇਹ ਸਮਾਗਮ ਸੁਆਮੀ ਚਿਤਾਨੰਦ ਦੇ 60 ਵੇਂ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ ਸੀ । ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੰਗਾ ਦਾ ਸੰਬੰਧ ਵੀ ਕਈ ਸਿੱਖ ਗੁਰੂਆਂ ਨਾਲ ਜੁੜਿਆਂ ਹੋਇਆ ਹੈ । ਉਨ•ਾਂ ਕਿਹਾ ਕਿ ਗੰਧਲਾ ਹੋ ਰਿਹਾ ਵਾਤਾਵਰਣ ਦਾ ਮਾਮਲਾ ਹੁਣ ਵਿਸ਼ਵ ਵਿਆਪੀ ਬਣ ਚੁੱਕਾ ਹੈ ਤੇ ਇਸ ਦੇ ਹੱਲ ਲਈ ਹੱਦਾਂ ਸਰਹੱਦਾਂ ਦੇ ਅੜਿੱਕਿਆਂ ਨੂੰ ਦੂਰ ਰੱਖਕੇ ਸਭ ਨੂੰ ਰਲਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ । ਇਸ ਕਾਨਫ਼ੰਰਸ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਾਨਫ਼ੰਰਸ ‘ਚ ਸ਼ਾਮਿਲ ਦੇਸ਼ ਦੇ ਧਾਰਮਿਕ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੰਗਾ ਨੂੰ ਬਚਾਉਣ ਲਈ ਉਹ ਪਹਿਲਕਦਮੀ ਕਰਨ । ਉਨ•ਾ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈ ਨੂੰ ਸਾਫ ਕਰਕੇ ਦੇਸ਼ ਸਾਹਮਣੇ ਇੱਕ ਮਾਡਲ ਰੱਖਿਆ ਹੈ ਕਿ ਬਾਕੀ ਦਰਿਆਵਾਂ ਤੇ ਨਦੀਆਂ ਨੂੰ ਵੀ ਇਸੇ ਤਰਜ਼ ’ਤੇ ਸਾਫ ਕੀਤਾ ਜਾ ਸਕਦਾ ਹੈ । ਇਸ ਮੌਕੇ ਸੁਆਮੀ ਚਿਤਾਨੰਦ ਸਰਸਵਤੀ ਨੂੰ ਉਨ•ਾਂ ਦੇ 60 ਵੇਂ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਗੰਗਾ ਦੇਸ਼ ਦੀ ਧ੍ਰੋਹਰ ਤੇ ਕੌਮੀ ਵਿਰਾਸਤ ਹੈ ਇਸ ਨਾਲ ਕਰੋੜਾਂ ਲੋਕਾਂ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ । ਉਨ•ਾਂ ਕਿ ਉਹ ਗੰਗਾ ਨਦੀ ਨੂੰ ਸਾਫ ਸਾਥਰਾ ਰੱਖਣ ਲਈ ਚਲਾਈ ਜਾਣ ਵਾਲੀ ਕਿਸੇ ਵੀ ਮਹਿੰਮ ‘ਚ ਸੰਗਤਾਂ ਸਮੇਤ ਹਾਜ਼ਰ ਹੋਣਗੇ । ਸੁਆਮੀ ਚਿਦਾਨੰਦ ਸਰਸਵਤੀ ਨੇ 6 ਨੁਕਾਤੀ ਪ੍ਰੋਗਰਾਮ ਦਾ ਜ਼ਿਕਰ ਕਰਦਿਆ ਉਨ•ਾਂ ਕਿਹਾ ਕਿ ਗੰਗਾਂ ਕਿਨਾਰੇ ਵੱਸਦੇ ਪਿੰਡਾਂ ਤੇ ਸ਼ਹਿਰਾਂ ਦੇ ਪਾਖਨਿਆਂ ਨੂੰ ਗੰਗਾ ‘ਚ ਪੈਣ ਤੋਂ ਰੋਕਣ ਲਈ ਪ੍ਰੋਜੈਕਟ ਉਲੀਕਿਆਂ ਗਿਆ ਹੈ । ਇਸ ਕੰਮਾਂ ਨੂੰ ਅਮਲ ‘ਚ ਲਿਆਉਣ ਲਈ ਤਿੰਨ ਕੰਪਨੀਆਂ ਨਾਲ ਸਮਝੌਤੇ ’ਤੇ ਸਹੀ ਪਾਈ ਗਈ ਹੈ । ਗੰਗਾ ਦੇ ਕਿਨਾਰਿਆਂ ਨੂੰ ਹਰੇ ਭਰੇ ਰੱਖਣ ਲਈ ਦਰੱਖਤ ਲਗਾਉਣ ਦੀ ਵਿਸ਼ੇਸ਼ ਮਹਿੁੰਮ ਚਲਾਈ ਜਾਵੇਗੀ । ਗੰਗਾ ‘ਚ ਫੈਕਟਰੀਆਂ ਵੱਲੋਂ ਪਾਏ ਜਾ ਰਹੇ ਜ਼ਹਿਰੀਲੇ ਰਸਾਇਣਕਾਂ ਨੂੰ ਰੋਕਣ, ਰੇਲ ਲਾਈਨਾਂ ਨੂੰ ਸਾਫ ਰੱਖਣ ਲਈ ਰੇਲ ਗੱਡੀਆਂ ’ਚ ਈਕੋ ਫਰੈਂਡਲੀ ਪਖਾਨੇ ਬਣਾਉਣ ਲਈ ਰੇਲਵੇ ਮੰਤਰਾਲੇ ਨਾਲ ਗੱਲਬਾਤ ਚੱਲ ਰਹੀ ਹੈ । ਉਨ•ਾਂ ਕਿਹਾ ਕਿ ਜੰਗਲੀ ਜੀਵ ਵੀ ਵਾਤਾਵਰਣ ਦਾ ਸਮਤੋਲ ਬਣਾਈ ਰੱਖਣ ‘ਚ ਮੱਦਦਗਾਰ ਹੁੰਦੇ ਹਨ ਪਰ ਹੁਣ ਜੰਗਲੀ ਜੀਵਾਂ ਦੀਆਂ ਕਈ ਪਰਜਾਤੀਆਂ ਖਤਮ ਹੋਣ ਕਿਨਾਰੇ ਹਨ ਤੇ ਇੰਨ•ਾਂ ਟਾਈਗਰ ਵੀ ਸ਼ਾਮਿਲ ਹਨ, ਜਿਨ•ਾਂ ਨੂੰ ਬਚਾਉਣਾ ਬੜਾ ਜਰੂਰੀ ਹੋ ਗਿਆ ਹੈ । ਇਸ ਮੌਕੇ ਉਤਰਾਖੰਡ ਦੇ ਮੁੱਖ ਮੰਤਰੀ ਵਿਜੈ ਬੁਹਗੁਣਾ, ਮੋਰਾਰੀ ਬਾਪੂ, ਸੁਆਮੀ ਅਗਨੀਵੇਸ਼, ਸਾਧਵੀ ਰਿਤਬੰਰਾ, ਅਚਾਰੀਆਂ ਲੋਕੇਸ਼ ਮੁਨੀ, ਇਮਾਮ ਉਮਰ ਇਲਆਸੀ, ਸ਼ੰਕਰਾਚਾਰੀਆ ਸੁਆਮੀ ਦਿਵਿਆਨੰਦ ਤੀਰਥ, ਅਚਾਰੀਆ ਸੁਧਾਸ਼ੂ, ਯੇਰੂਸਲਮ ਤੋਂ ਰੱਬੀ ਡੇਵਿਡ ਰੋਸਨ, ਹਰਭਜਨ ਯੋਗੀ ਦੇ ਜਵਾਈ ਭਾਈ ਸਾਹਿਬ ਸਤਪਾਲ ਸਿੰਘ ਖਾਲਸਾ, ਬਾਬਾ ਰਾਮ ਦੇਵ ਵੱਲੋਂ ਅਚਾਰੀਆ ਬਾਲਕ੍ਰਿਸ਼ਨ, ਫਿਲਮ ਅਭਿਨੇਤਾ ਅਨਿਲ ਕਪੂਰ ਤੇ ਹੋਰ ਬਹੁਤ ਸਾਰੇ ਉਚਕੋਟੀ ਦੇ ਆਗੂ ਹਾਜ਼ਰ ਸਨ । ਇਸ ਮੌਕੇ ਦਰਵੇਸ਼ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਨਵਰਾਜ ਹੰਸ ਨੇ ਵੀ ਆਪਣੀ ਗਾਇਕੀ ਰਾਹੀ ਹਾਜ਼ਰੀ ਲਗਾਈ ।

Post a Comment