ਖੰਨਾ / ਸਮਰਾਲਾ 23 ਨਵੰਬਰ ( ਥਿੰਦ ਦਿਆਲਪੁਰੀਆ / ਉਟਾਲ ) : ਅੱਜ ਸਵੇਰੇ ਸਥਾਨਕ ਭਗਵਾਨਪੁਰਾ ਰੋਡ ਤੇ ਰਹਿੰਦੇ ਇੱਕ ਕਥਿਤ ਅਧਿਆਪਕ ਵੱਲੋਂ ਆਪਣੀ ਪਤਨੀ ਤੇ ਕਾਤਲਾਨਾ ਹਮਲਾ ਕਰਨ ਦੀ ਖਬਰ ਮਿਲੀ ਹੈ । ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਇੱਕ ਕਥਿਤ ਅਧਿਆਪਕ ਸੁਖਮਿੰਦਰ ਸਿੰਘ ਜੋ ਕਿ ਪਿੰਡ ਬਗਲੀ ਦੇ ਸਕੂਲ ਵਿਚ ਤਇਨਾਤ ਹੈ, ਵੱਲੋਂ ਅੱਜ ਸਵੇਰੇ 6 ਵਜੇ ਦੇ ਕਰੀਬ ਆਪਣੀ ਪਤਨੀ ਤਰਸੇਮ ਕੌਰ ਜਿਹੜੀ ਕਿ ਪਿੰਡ ਗਹਿਲੇਵਾਲ ਵਿਖੇ ਸਬ ਸੈਂਟਰ ਵਿਚ ਬਤੌਰ ਨਰਸ ਵਜੋਂ ਸੇਵਾ ਨਿਭਾ ਰਹੀ ਹੈ, ਉੱਤੇ ਤੇਜ਼ਧਾਰ ਹਥਿਆਰ ( ਦਾਅ ) ਨਾਲ ਹਮਲਾ ਕਰ ਦਿੱਤਾ ਜੋ ਕਿ ਉਹ ਬੁਰੀ ਤਰ•ਾਂ ਨਾਲ ਗੰਭੀਰ ਰੂਪ ਵਿਚ ਜਖਮੀ ਹੋ ਗਈ । ਜਿਸ ਨੂੰ ਚੁੱਕ ਕੇ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮੁੱਢਲੀ ਸਹਾਇਤਾ ਦੇ ਕੇ 108 ਐਂਬੂਲੈਂਸ ਦੇ ਈ.ਐਮ.ਟੀ. ਗੁਰਵਿੰਦਰ ਸਿੰਘ ਅਤੇ ਡਰਾਇਵਰ ਖੁਸ਼ਨਸੀਬ ਸਿੰਘ ਨੇ ਚੁੱਕ ਕੇ ਸੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ । ਪਤਾ ਲੱਗਾ ਹੈ ਕਿ ਉਸਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ । ਆਖਰੀ ਖ਼ਬਰ ਲਿਖਣ ਤੱਕ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ । ਇਹ ਵੀ ਪਤਾ ਲੱਗਾ ਹੈ ਕਿ ਕਥਿਤ ਅਧਿਆਪਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਆਪ ਥਾਣਾ ਸਮਰਾਲਾ ਵਿਚ ਪੇਸ਼ ਹੋ ਗਿਆ ਹੈ । ਪੁਲਿਸ ਨੇ ਉਸਨੂੰ ਕਾਬੂ ਕਰਕੇ ਉਸਤੋਂ ਅੱਗੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।

Post a Comment