ਤਲਵੰਡੀ ਸਾਬੋ(ਸ਼ੇਖਪੁਰੀਆ)ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 742ਵਾਂ ਪ੍ਰਕਾਸ਼ ਉਤਸਵ ਬਾਬਾ ਨਾਮਦੇਵ ਸਭਾ ਰਜਿ: ਤਲਵੰਡੀ ਸਾਬੋ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਸ਼ਵ ਕਰਮਾਂ ਭਵਨ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਕੇ ਮਨਾਇਆ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਕੀਤੇ ਗਏ ਅਤੇ ਗੁਰਮੱਤ ਵਿਚਾਰਾਂ ਹੋਈਆਂ।ਸਾਬਕਾ ਸਰਪੰਚ ਮਾ: ਜਗਦੀਪ ਸਿੰਘ ਗੋਗੀ,ਮਾ: ਕਰਨੈਲ ਸਿੰਘ,ਭੁਪਿੰਦਰ ਸਿੰਘ ਜੱਸਲ,ਕਾਕਾ ਸਿੰਘ ਸਰਾਂ,ਬਲਵਿੰਦਰ ਸਿੰਘ ਗਿੱਲ ਆਦਿ ਸਮੇਤ ਸਮੂੰਹ ਨਾਮਦੇਵ ਭਾਈਚਾਰਾ ਹਾਜਰ ਸੀ।।ਬਾਬਾ ਨਾਮਦੇਵ ਸਭਾ ਰਜਿ: ਦੇ ਪ੍ਰਧਾਨ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ।

Post a Comment