ਸੰਤ ਸੰਤਾ ਸਿੰਘ ਫਲਾਹਸਰ ਵਾਲਿਆਂ ਦੀ ਦੱਸਵੀਂ ਬਰਸੀ ਮਨਾਈ
Friday, November 23, 20120 comments
ਤਲਵੰਡੀ ਸਾਬੋ(ਸ਼ੇਖਪੁਰੀਆ) ਸੰਤ ਬਾਬਾ ਸੰਤਾ ਸਿੰਘ ਫਲਾਹਸਰ ਭਾਗੀਵਾਂਦਰ ਵਾਲਿਆਂ ਦੀ ਦੱਸਵੀਂ ਬਰਸੀ ਧੂਮਧਾਮ ਨਾਲ ਵਿਸ਼ਾਲ ਗੁਰਮਤਿ ਸਮਾਗਮ ਦੇ ਤੌਰ ਤੇ ਮਨਾਈ ਗਈ ਜਿਸ ਵਿੱਚ ਮਿਤੀ 29-6-12 ਤੋਂ ਚੱਲ ਰਹੇ ਪਵਿੱਤਰ ਬਾਣੀ ਦੇ ਪਾਠਾਂ ਦੀ ਲੜੀ ਦੇ ਭੋਗ 23-11-12 ਨੂੰ ਗੁਰਦੁਆਰਾ ਫਲਾਹਸਰ ਭਾਗੀਵਾਂਦਰ ਵਿਖੇ ਪਾਉਣ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਜਿਹਨਾਂ ਵਿੱਚ ਬਾਬਾ ਪ੍ਰੇਮ ਸਿੰਘ ਕਮਾਲੂ ਵਾਲਿਆਂ ਨੇ ਗੁਰਬਾਣੀ ਕੀਰਤਨ ਕੀਤਾ।ਮੁੱਖ ਸੇਵਾਦਾਰ ਭਾਈ ਤੇਜਾ ਸਿੰਘ ਦੀ ਰਹਿਨੁਮਾਈ ਹੇਠ ਨਗਰ ਪੰਚਾਇਤ,ਸਮੂੰਹ ਕਲੱਬ, ਸੰਤ ਬਾਬਾ ਸੰਤਾ ਸਿੰਘ ਸੇਵਾ ਸੁਸਾਇਟੀ ਤੇ ਸਮੂੰਹ ਸੰਗਤ ਪਿੰਡ ਭਾਗੀਵਾਂਦਰ ਵੱਲੋਂ ਕਰਵਾਏ ਇਹਨਾਂ ਬਰਸੀ ਸਮਾਗਮਾਂ ਮੌਕੇ ਗੁਰੂ ਕਾਸ਼ੀ ਸਾਹਿਤ ਸਭਾ ਦੇ ਕਵੀਸ਼ਰੀ ਜਥਿਆਂ ਹਰਵੰਤ ਭੁੱਲਰ,ਰੁਲਦੂ ਸਿੰਘ,ਗੁਰਨਾਮ ਸਿੰਘ ਪੱਕਾ ਸ਼ਹੀਦਾਂ ਤੇ ਸੁਖਵਿੰਦਰ ਸਿੰਘ ਸੁਤੰਤਰ ਨੇ ਰਚਨਾਵਾਂ ਪੇਸ਼ ਕੀਤੀਆਂ ਜਦੋਂ ਕਿ ਜਗਤਾਰ ਸਿੰਘ ਨੇ ਸਟੇਜ ਦੀ ਕਾਰਵਾਈ ਚਲਾਈ।ਇਸ ਮੌਕੇ ਸੰਤ ਛੋਟਾ ਸਿੰਘ ਮਸਤੂਆਨਾ,ਬਾਬਾ ਬੂਟਾ ਸਿੰਘ ਭਾਗੀਵਾਂਦਰ,ਸੁਖਮਿੰਦਰ ਸਿੰਘ ਭਾਗੀਵਾਂਦਰ,ਕਾਰਸੇਵਕ ਬਾਬਾ ਪੱਪੂ ਸਿੰਘ ਆਦਿ ਪਤਵੰਤੇ ਹਾਜਰ ਸਨ।।

Post a Comment