ਭੀਖੀ,18ਨਵੰਬਰ-( ਬਹਾਦਰ ਖਾਨ )- ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ 7ਵਾਂ ਤਰਕਸ਼ੀਲ ਮੇਲਾ ਗੁਰਦੁਆਰਾ ਗਰਾਊਂਡ ਭੀਖੀ ਵਿਖੇ ਕਰਵਾਇਆ ਗਿਆ। ਇਸ ਮੇਲੇ ਦਾ ਉਦਘਾਟਨ ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ ਵਲੋਂ ਕੀਤਾ ਗਿਆ। ਇਸ ਮੇਲੇ ਦੀ ਪ੍ਰਧਾਨਗੀ ਪ੍ਰਿੰ. ਬਲਵਿੰਦਰ ਸਿੰਘ ਨੈਸ਼ਨਲ ਕਾਲਜ ਭੀਖੀ ਵਲੋਂ ਕੀਤੀ ਗਈ। ਇਸ ਮੌਕੇ ਬੌਲਦਿਆਂ ਪ੍ਰਿੰ. ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਅੰਧਵਿਸ਼ਵਾਸ ਲਈ ਕੋਈ ਥਾਂ ਨਹੀ ਹੋਣੀ ਚਾਹੀਦੀ। ਉਨਾਂ ਬਾਬੇ ਨਾਨਕ ਨੂੰ ਉਸ ਸਮੇਂ ਦਾ ਵੱਡਾ ਤਰਕਸ਼ੀਲ ਆਖਦਿਆਂ ਲੋਕਾਂ ਨੂੰ ਇਸ ਲਹਿਰ ਨਾਲ ਜੁੜਨ ਦਾ ਸੰਦੇਸ਼ ਦਿੱਤਾ ਅਤੇ ਤਰਕਸ਼ੀਲ ਸੁਸਾਇਟੀ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਦਰਸ਼ਨ ਟੇਲਰ ਵਲੋਂ ਗਦਰ ਲਹਿਰ ਦੇ ਮਹਾਂਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਮੁੱਚੇ ਜੀਵਨ ਤੇ ਚਾਨਣਾ ਪਾਇਆ ਗਿਆ। ਨਾਟਿਅਮ ਗਰੁੱਪ ਜੈਤੋ ਵਲੋਂ ਪੰਜਾਬ ਦੇ ਪ੍ਰਸਿੱਧ ਨਾਟਕਕਾਰ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਆਪਣੇ ਪ੍ਰਸਿੱਧ ਨਾਟਕ ’ਸੁਆਮੀ’ ਰਾਹੀ ਡੇਰਾਵਾਦ ਵਿੱਚ ਆਈਆਂ ਕੁਰੀਤੀਆਂ ਦੇ ਪਾਜ ਉਘੇੜ ਗਿਆ। ਉਨਾਂ ਦਾ ਦੂਜਾ ਪ੍ਰਸਿੱਧ ਨਾਟਕ ੂਮੈਂ ਭਗਤ ਸਿੰਘੂ ਲੋਕਾਂ ਨੂੰ ਇਸ ਸਿਸਟਮ ਦੇ ਖਿਲਾਫ ਲੜਨ ਲਈ ਹਰ ਇੱਕ ਨੂੰ ਭਗਤ ਸਿੰਘ ਬਨਣ ਦਾ ਹੋਕਾ ਦੇ ਗਿਆ ਜਿਸ ਸਿਸਟਮ ਅੰਦਰ ਆਮ ਆਦਮੀ ਬੇਰੁਜਗਾਰੀ, ਮਹਿੰਗਾਈ, ਗਰੀਬੀ ਦੇ ਮੱਕੜਜਾਲ ਵਿੱਚ ਫਸ ਚੁਕਿਆ ਹੈ। ਕਿਸਾਨਾਂ ਤੋਂ ਜਮੀਨਾਂ ਖੋਹ ਕੇ ਉਨਾਂ ਨੂੰ ਜਮੀਨਾਂ ਤੋਂ ਬਾਹਰ ਅਤੇ ਪ੍ਰਚੂਨ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਰਾਹੀ ਦੁਕਾਨਦਾਰਾਂ ਨੂੰ ਦੁਕਾਨਾਂ ਤੋਂ ਬਾਹਰ ਕਰ ਰਿਹਾ ਹੈ। ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਹੇਮ ਰਾਜ ਸਟੈਨੋ ਨੇ ਦੱਸਿਆ ਕਿ ਲੋਕਾਂ ਦੀ ਇਸ ਮਾੜੀ ਹਾਲਤ ਲਈ ਜਿਥੇ ਪਾਖੰਡੀ ਬਾਬੇ ਜਿੰਮੇਦਾਰ ਹਨ ਉਥੇ ਸੱਤਾ ਤੇ ਕਾਬਜ ਲੋਕ ਵੀ ਬਰਾਬਰ ਦੇ ਭਾਈਵਾਲ ਹਨ। ਨਿੱਕਾ ਸਿੰਘ ਸਮਾਉਂ ਦੀ ਟੀਮ ਵਲੋਂ ਕੋਰੀਉਗ੍ਰਾਫੀਆਂ ੂਭ੍ਰਿਸ਼ਟਾਚਾਰੂ ੂਅੱਲਾਂ ਵਲੋਂ ਰਾਮ ਵਲੋਂੂ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ। ਡਿੰਪਲ ਕੌਰ ਅਤਲਾ, ਗੁਰਪ੍ਰੀਤ ਗੋਗੀ, ਚੰਚਲਜੀਤ ਕੌਰ, ਸੀਮਾ ਰਾਣੀ, ਪਵਿੱਤਰ ਕੌਰ, ਬਲਜਿੰਦਰ ਸਿੰਘ, ਗਗਨਦੀਪ ਸਿੰਘ ਆਦਿ ਵਲੋਂ ਉਸਾਰੂ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਤਰਕਸ਼ੀਲ ਸੁਸਾਇਟੀ ਕੁਲਰੀਆਂ ਵਲੋਂ ਤਰਕਸ਼ੀਲ ਕਿਤਾਬਾਂ ਦੀ ਸਟਾਲ ਵੀ ਲਗਾਈ ਗਈ। ਮੇਲੇ ਵਿੱਚ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਭਰਪੂਰ ਸਿੰਘ, ਜਸਪਾਲ ਅਤਲਾ, ਹਰਮੇਸ਼ ਮੱਤੀ, ਭੁਪਿੰਦਰ ਫੋਜੀ, ਦਰਸ਼ਨ ਸਿੰਘ ਸਾਧਾ, ਜੁਗਰਾਜ ਜੱਗੀ, ਕਪੂਰ ਚੰਦ, ਅਮ੍ਰਿਤ ਸਿੰਘ ਅੰਬੀ, ਰਾਮ ਅਕਲੀਆ, ਰੁਪਿੰਦਰ ਰੋਹੀ, ਦਲੀਪ ਸਿੰਘ, ਦਲੀਪ ਕੁਮਾਰ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਸਮੂਹ ਮੈਂਬਰ ਹਾਜਰ ਸਨ। ਅੰਤ ਵਿੱਚ ਦਿਨੇਸ਼ ਸੋਨੀ ਵਲੋਂ ਆਏ ਲੋਕਾਂ ਦਾ ਧੰਨਵਾਦ ਕੀਤਾ ਗਿਆ
।

Post a Comment