ਭਦੌੜ 18
ਨਵੰਬਰ (ਸਾਹਿਬ ਸੰਧੂ) ਮਾਪੇ ਆਪਣੀ ਧੀ ਨੂੰ ਦਾਜ ਦੇਣ ਦੀ ਹਾਲਤ ਵਿ¤ਚ ਨਹੀਂ ਹੁੰਦੇ ਫੇਰ ਵੀ ਉਹ ਆਪਣੀਆਂ ਧੀਆਂ ਨੂੰ ਔਖੇ ਹੋ ਕੇ ਵੀ ਦਾਜ ਦੇ ਕੇ ਹੀ ਤੋਰਦੇ ਹਨ ਪਰ ਦਾਜ਼ ਦੇ ਲਾਲਚੀਆਂ ਦਾ ਢਿੱਡ ਫਿਰ ਵੀ ਨਹੀ ਭਰਦਾ। ਇਸ ਤਰਾਂ ਦੇ ਲਾਲਚੀ ਸਹੁਰਿਆਂ ਦਾ ਇੱਕ ਕਰਨਾਮਾ ਹੋਰ ਸਾਹਮਣੇ ਆਇਆ ਹੈ। ਭਰੋਸੇਯੋਗ ਸੂਤਰਾਂ ਮੁਤਾਬਕਿ ਭਦੌੜ ਦੇ ਨਜਦੀਕੀ ਪਿੰਡ ਜੰਗੀਆਣਾ ਦੇ ਪਰਿਵਾਰ ਵੱਲੋਂ ਪਿੰਡ ਵਿਧਾਤੇ ਵਿਖੇ ਇੱਕ ਲੜਕੀ ਨਾਲ ਵਿਆਹ ਦੀ ਗੱਲ ਚੱਲ ਰਹੀ ਸੀ ਤੇ ਲੜਕੀ ਦੇ ਕੋਈ ਭਰਾ ਨਾ ਹੋਣ ਕਾਰਨ ਮਾਪਿਆਂ ਨੇ ਆਪਣੀ ਇੱਕਲੀ ਲੜਕੀ ਨੂੰ ਸੁਹਰੇ ਘਰ ਖੁਸ਼ ਰੱਖਣ ਲਈ ਪਹਿਲਾਂ ਤਿੰਨ ਲੱਖ ਨਕਦ ਤੇ ਹੋਰ ਸਮਾਨ ਵੀ ਦਾਜ਼ ਵਿੱਚ ਦਿੱਤਾ ਤੇ ਲੜਕੇ ਵਾਲਿਆਂ ਵੱਲੋਂ ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੀ ਦੀ ਜਮੀਨ ਲੜਕੇ ਦੇ ਨਾ ਕਰਨ ਦੀ ਗੱਲ ਚੱਲੀ ਤੇ ਲੜਕੇ ਵਾਲੇ ਇਸ ਗੱਲ ਨੂੰ ਲੈਕੇ ਜ਼ੋਰ ਪਾਉਣ ਲੱਗੇ ਤੇ ਅਖੀਰ ਲੜਕੀ ਵਾਲਿਆਂ ਨੇ ਵਿਆਹ ਤੋਂ ਇਨਕਾਰ ਕਰਦਿਆਂ ਆਪਣਾ ਦਿੱਤਾ ਸਮਾਨ ਲੜਕੇ ਵਾਲਿਆਂ ਕੋਲੋਂ ਵਾਪਿਸ ਚੁੱਕ ਲਿਆ ਤੇ ਦਿੱਤੇ ਪੈਸੇ ਵੀ ਮੁੜਵਾ ਲਏ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੜਕੇ ਵਾਲਿਆਂ ਵੱਲੋਂ ਵਿਆਹ ਦੀਆਂ ਤਿਆਰੀਆਂ ਅਤੇ ਕਾਰਡ ਵੰਡੇ ਹੋਣ ਕਾਰਨ ਆਪਣੀ ਇੱਜਤ ਬਚਾਉਣ ਲਈ ਬਠਿੰਡਾਂ ਜਿਲ ਵਿੱਚ ਮੌਕੇ ਤੇ ਇੱਕ ਗਰੀਬ ਘਰ ਦੀ ਲੜਕੀ ਲੱਭ ਕੇ ਮਿਥੀ ਤਰੀਕ ਉਹਨਾਂ ਦੇ ਘਰ ਬਰਾਤ ਲਿਜ਼ਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਘਟਨਾਂ ਤੋਂ ਬਆਦ ਲੜਕੀ ਵਾਲਿਆਂ ਤੇ ਲੜਕੇ ਵਾਲਿਆਂ ਵਿੱਚ ਦੋਨਾਂ ਪਿੰਡਾਂ ਦੀਆਂ ਪੰਚਾਇਤਾ ਨੇ ਸਮਝੋਤਾ ਕਰਵਾ ਦਿੱਤਾ ਸੀ। ਜਿਕਰਯੌਗ ਹੈ ਕਿ ਦਿਨ ਵ ਦਿਨ ਲਾਲਚੀ ਪਰਿਵਾਰਾਂ ਵੱਲੋਂ ਮਾਪਿਆਂ ਦੀਆਂ ਲਾਡਲੀਆਂ ਧੀਆਂ ਨੂੰ ਕਤਲ ਕੀਤਾ ਜਾ ਰਿਹਾ ਹੈ ਤੇ ਅਜਿਹਾ ਕਾਨੂੰਨ ਵੱਲੋਂ ਦੋਸ਼ੀਆਂ ਨੂੰ ਸਜ਼ਾਵਾਂ ਵਿੱਚ ਢਿੱਲ ਦੇਣ ਕਾਰਨ ਹੀ ਵਾਪਰ ਰਿਹਾ ਹੈ।


Post a Comment