ਭੀਖੀ,18ਨਵੰਬਰ-( ਬਹਾਦਰ ਖਾਨ )- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਸਰਕਲ ਭੀਖੀ ਦੀ ਇੱਕ ਮੀਟਿੰਗ ਸਰਕਲ ਪ੍ਰਧਾਨ ਕੁਲਸ਼ੇਰ ਸਿੰਘ ਰੂਬਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ ਅਤੇ ਇੱਕ ਮੰਗ ਪੱਤਰ ਦੇ ਕੇ ਉਂਨਾ ਨੂੰ ਹਸਪਤਾਲ ਅੰਦਰ ਡਾਕਟਰਾਂ ਦੀ ਕਮੀ ਸਬੰਧੀ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਭੀਖੀ ਵਿਖੇ ਨੋਜਵਾਨਾਂ ਦੀ ਸਿਹਤ ਫਿੱਟ ਰੱਖਣ ਸਬੰਧੀ ਇੱਕ ਸਰਕਾਰੀ ਜਿੰਮ ਲਵਾਉਣ ਸਬੰਧੀ ਵੀ ਲਿਖਿਆ ਜਾਵੇਗਾ। ਇਸ ਮੌਕੇ ਕੁਲਸ਼ੇਰ ਸਿੰਘ ਰੂਬਲ ਨੇ ਕਿਹਾ ਕਿ ਯੂਥ ਅਕਾਲੀ ਦਲ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਏਗਾ ਤਾਂ ਕਿ ਆਉਣ ਵਾਲੀਆਂ ਲੋਕ ਸਭਾ ਚੌਣਾਂ ਵਿੱਚ ਪਾਰਟੀ ਨੂੰ ਵੱਡੀ ਲੀਡ ਦਿਵਾਈ ਜਾ ਸਕੇ। ਇਸ ਮੌਕੇ ਮੁਨੀਸ਼ ਕੁਮਾਰ, ਬਬਲੀ, ਏਕਮਜੀਤ, ਸੰਨੀ ਚਹਿਲ, ਮਨੀ ਜੈਲਦਾਰ, ਜੱਗਾ ਸਿੰਘ, ਹਰਜੀਤ ਸਿੰਘ, ਸਿਕੰਦਰ ਸੋਨੀ, ਗੋਲਡੀ, ਪ੍ਰਦੀਪ ਬੱਬੂ, ਅਸ਼ਵਨੀ ਬਾਂਸਲ, ਕਰਨ ਭੀਖੀ ਵੀ ਹਾਜਰ ਸਨ।

Post a Comment