ਜ਼ਹਿਰੀਲੇ ਸੱਪਾਂ, ਗੰਦਗੀ ਅਤੇ ਕੀੜਿਆਂ-ਮਕੌੜਿਆਂ ਨਾਲ ਭਰੇ ਛੱਪੜ ਦੀ ਮਜ਼ਦੂਰਾਂ ਤੋਂ ਕਰਵਾਈ ਜਾ ਰਹੀ ਹੈ ਸਫਾਈ.
ਕਿਸੇ ਵੀ ਮਜ਼ਦੂਰ ਦੀ ਜ਼ਿੰਦਗੀ ਨੂੰ ਖਤਰੇ ’ਚ ਪਉਣ ਵਾਲਾ ਕੰਮ ਨਹੀਂ ਕਰਵਾਇਆ ਜਾਵੇਗਾ-ਡੀ. ਸੀ. ਮੋਗਾ
ਬੱਧਨੀ ਕਲਾਂ 25 ਨਵੰਬਰ ( ਚਮਕੌਰ ਲੋਪੋਂ ) ਕੇਂਦਰ ਸਰਕਾਰ ਵੱਲੋਂ ਰੁਜ਼ਗਾਰ ਗਰੰਟੀ ਯੋਜਨਾ ਤਹਿਤ ਜਿੱਥੇ ਪਿੰਡਾਂ ਅੰਦਰ ਮਰਦ ਅਤੇ ਔਰਤਾਂ ਨਰੇਗਾ ਮਜ਼ਦੂਰਾਂ ਵਜੋਂ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ, ਉਥੇ ਚਲਾਈ ਮੁਹਿੰਮ ਜਿਥੇ ਪਿੰਡ ਪਿੰਡ ਨਰੇਗਾ ਮਜਦੂਰਾਂ ਨੂੰ ਕੰਮ ਦਿਤਾ ਗਿਆ ਹੈ ਤਾਂ ਉਥੇ ਕਈ ਪਿੰਡਾਂ ਅੰਦਰ ਮਜ਼ਦੂਰਾਂ ਨੂੰ ਬੇ-ਵੱਸ ਆਪਣੀ ਜ਼ਿੰਦਗੀ ਨੂੰ ਖਤਰੇ ’ਚ ਪਾ ਕੇ ਕੰਮ ਕਰਨਾ ਪੈ ਰਿਹਾ ਹੈ। ਪਿੰਡ ਰੌਲੀ ਵਿਖੇ ਕੰਮ ਕਰ ਰਹੇ 160 ਨਰੇਗਾ ਮਜ਼ਦੂਰ ਜਿੰਨ•ਾਂ ’ਚ ਵੱਡੀ ਗਿਣਤੀ ’ਚ ਔਰਤਾਂ ਵੀ ਹਨ ਵੱਲੋਂ ਵੀ ਗੰਦੇ ਛੱਪੜ ਦੀ ਸਫਾਈ ਕਰਕੇ ਆਪਣੀ ਜਾਨ ਨੂੰ ਜ਼ੋਖਮ ’ਚ ਪਾਇਆ ਜਾ ਰਿਹਾ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਦੇ ਇੱਕ ਛੱਪੜ ਦੀ ਸਫਾਈ ਲਈ ਪਿੰਡ ਦੀਆਂ ਔਰਤਾਂ, ਗਰੀਬ ਘਰਾਂ ਦੀਆਂ ਲੜਕੀਆਂ ਅਤੇ ਮਰਦ ਕੰਮ ਕਰ ਰਹੇ ਹਨ, ਪਿੰਡ ਦੇ ਮੋਹਤਬਾਰਾਂ ਸਰਪੰਚ ਸੁਰਜੀਤ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਅਤੇ ਪੰਚ ਸੇਵਕ ਸਿੰਘ ਦੀ ਹਾਜ਼ਰੀ ’ਚ ਕੰਮ ਕਰੇ ਨਰੇਗਾਂ ਮਜ਼ਦੂਰਾਂ ਨੇ ਦੱਸਿਆ ਕਿ ਸਾਡੇ ਪਾਸੋਂ ਜਿਸ ਹਿਸਾਬ ਨਾਲ ਕੰਮ ਕਰਵਾਇਆ ਜਾ ਰਿਹਾ, ਉਸ ਹਿਸਾਬ ਨਲ ਪੈਸੇ ਨਹੀਂ ਮਿਲਦੇ ਅਤੇ 166 ਰੁਪਏ ਦਿੱਤੀ ਜਾ ਰਹੀ ਦਿਹਾੜੀ ’ਚੋਂ ਵੀ ਕੁਝ ਰੁਪਈਆਂ ਦੀ ਕਟੌਤੀ ਹੋ ਜਾਣ ਕਾਰਨ, ਉਨ•ਾਂ ਦਾ ਗੁਜ਼ਾਰਾ ਮੁਸ਼ਕਿਲ ਹੋਇਆ ਪਿਆ ਹੈ। ਮਜ਼ਦੂਰਾਂ ਨੇ ਦੱਸਿਅ ਕਿ ਸਾਡੇ ਪਾਸੋਂ ਅਜਿਹਾ ਸਖਤ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਲਈ ਵੱਡੀਆਂ ਮਸ਼ੀਨਾਂ ਦੀ ਲੋੜ ਹੈ। ਉਨ•ਾਂ ਦੱਸਿਆ ਕਿ ਜਿਸ ਛੱਪੜ ਦੀ ਸਫਾਈ ਉਹ ਕਰ ਰਹੇ ਹਨ, ਉਸ ਵਿੱਚ ਗੰਦਗੀ, ਜ਼ਹਿਰਲੀ ਹਰੀ ਬੂਟੀ, ਜ਼ਹਿਰੀਲੇ ਕੀੜੇ ਅਤੇ ਜ਼ਹਿਰੀਲੇ ਸੱਪਾਂ ਦੀ ਭਰਮਾਰ ਹੈ, ਪ੍ਰੰਤੂ ’ਪਾਪੀ ਪੇਟ ਕਾ ਸਵਾਲ ਹੈ’ ਵਾਂਗ ਉਨ•ਾਂ ਨੂੰ ਇਹ ਜ਼ੋਖਮ ਭਰਿਆ ਕੰਮ ਕਰਨਾ ਪੈ ਰਿਹਾ ਹੈ। ਪਿੰਡ ਦੇ ਪੰਚ ਸੇਵਕ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਸਫਾਈ ਦੌਰਾਨ ਕਈ ਜ਼ਹਿਰੀਲੇ ਸੱਪਾਂ ਨੂੰ ਵੀ ਮਾਰ ਚੁੱਕੇ ਹਨ। ਪੱਤਰਕਾਰਾਂ ਦੀ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਨਰੇਗਾ ਮਜ਼ਦੂਰਾਂ ਵਜੋਂ ਕੰਮ ਕਰ ਰਹੀਆਂ ਪਿੰਡ ਦੀਆਂ ਕੁੜੀਆਂ ਗੰਦਗੀ ਭਰੇ ਇਸ ਛੱਪੜ ’ਚੋਂ ਸਫਾਈ ਲਈ ਡਰ-ਡਰ ਕੇ ਕੰਮ ਕਰ ਰਹੀਆਂ ਸਨ। ਨਰੇਗਾ ਮਜ਼ਦੂਰਾਂ ਨੇ ਮੰਗ ਕੀਤੀ ਕਿ ਉਨ•ਾਂ ਦੀ ਜ਼ਿੰਦਗੀ ਨੂੰ ਖਤਰੇ ’ਚ ਪਾਉਣ ਵਾਲਾ ਕੋਈ ਵੀ ਕੰਮ ਉਨ•ਾਂ ਪਾਸੋਂ ਨਾਂ ਕਰਵਾਇਆ ਜਾਵੇ, ਕਿਤੇ ਇਹ ਨਾ ਹੋਵੇ ਕਿ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਲਈ ਦਿਹਾੜੀ ਕਰਦੇ-ਕਰਦੇ ਆਪਣੀ ਜ਼ਿੰਦਗੀ ਗਵਾ ਬੈਠਣ। ਉਨ•ਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਮਜ਼ਦੂਰ ’ਤੇ ਕੋਈ ਜ਼ਹਿਰੀਲਾ ਜਾਨਵਰ ਲੜ•ਦਾ ਹੈ ਤਾਂ ਉਸਦੀ ਜ਼ਿਮੇਵਾਰੀ ਸਰਕਾਰ ਦੀ ਹੋਵੇਗੀ। ਕੀ ਕਹਿੰਦੇ ਨੇ ਜ਼ਿਲਾ ਮੋਗਾ ਦੇ ਡਿਪਟੀ ਕਮਿਸ਼ਨਰ ਇਸ ਮਾਮਲੇ ਸੰਬੰਧੀ ਜਦੋਂ ਜ਼ਿਲਾ ਮੋਗਾ ਦੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਕਿਹਾ ਕਿ ਰੁਜ਼ਗਾਰ ਦੇਣ ਲਈ ਸ਼ੁਰੂ ਕੀਤੀ ਯੋਜਨਾ ਤਹਿਤ ਕਿਸੇ ਵੀ ਮਜ਼ਦੂਰ ਤੋਂ ਅਜਿਹਾ ਕੰਮ ਨਹੀਂ ਕਰਵਾਇਆ ਜਾਵੇਗਾ, ਜਿਸ ਨਾਲ ਕਿਸੇ ਮਜ਼ਦੂਰ ਦੀ ਜ਼ਿੰਦਗੀ ਜਾਂ ਸਿਹਤ ਨੂੰ ਕੋਈ ਖਤਰਾ ਹੋਵੇ ਅਤੇ ਇਸ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਉਹ ਇਸ ਸੰਬੰਧੀ ਏ. ਡੀ. ਸੀ. ਮੋਗਾ ਦੀ ਡਿਊਟੀ ਲਗਾ ਦਿੱਤੀ ਹੈ ਜੋ ਸਮੁੱਚੇ ਮਾਮਲੇ ਦੀ ਪੜਤਾਲ ਕਰਕੇ, ਕਾਰਵਾਈ ਅਮਲ ’ਚ ਲਿਆਉਣਗੇ।
ਰੌਲੀ ਵਿਖੇ ਡੂਘੇ ਛੱਪੜ ਵਿਚੋਂ ਜਹਰੀਲੇ ਕੀੜੇ ਮਕੌੜਿਆ ਤੋਂ ਡਰ-ਡਰ ਕੇ ਬੂਟੀ ਪੁੱਟਦੀਆਂ ਹੋਈਆਂ ਲੜਕੀਆਂ ਅਤੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਨਰੇਗਾ ਮਜਦੂਰ।


Post a Comment