ਬਠਿੰਡਾ, 5 ਨਵੰਬਰ (ਕਿਰਪਾਲ ਸਿੰਘ, ਤੁੰਗਵਾਲੀ): ਭੁਲਰ ਭਾਈਚਾਰੇ ਦੀ ਮੀਟਿੰਗ ਉਪ੍ਰੰਤ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭੁਲਰ ਭਾਈਚਾਰਾ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਢਪਾਲੀ ਨੇ ਕਿਹਾ ਕਿ ਲੋਕ ਸਭਾ ਚੋਣਾਂ 2009 ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਮਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੁੰ ਚੁਕਦਿਆਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਗੁਰਦੁਆਰਾ ਮਾੜੀ ਸਿ¤ਖਾਂ, ਜਿ¤ਥੇ ਬਾਰਵੀਂ ਸਦੀ ਦੇ ਸ਼ਹੀਦ ਸਿ¤ਧ ਬਾਬਾ ਭੁ¤ਲਰ ਜੀ ਦੀ ਸਮਾਧ ਹੈ; ਨੂੰ ਸ਼੍ਰੋਮਣੀ ਕਮੇਟੀ ਅਧੀਨ ਨਹੀਂ ਲਿਆ ਜਾਵੇਗਾ ਤੇ ਇਸ ਦਾ ਪ੍ਰਬੰਧ ਭੁਲਰ ਭਾਈਚਾਰਾ ਦੀ ਇੰਤਜ਼ਾਮੀਆਂ ਕਮੇਟੀ ਕੋਲ ਹੀ ਰਹੇਗਾ। ਇਸ ਵਾਅਦੇ ਉਪ੍ਰੰਤ ਭੁਲਰ ਭਾਈਚਾਰੇ ਦੀਆਂ ਸਾਰੀਆਂ ਵੋਟਾਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਿਸਿਮਰਤ ਕੌਰ ਬਾਦਲ ਨੂੰ ਭੁਗਤਾਈਆਂ ਗਈਆਂ ਪਰ ਚੋਣਾਂ ਉਪ੍ਰੰਤ ਸ: ਬਾਦਲ ਨੇ ਆਪਣਾ ਵਾਅਦਾ ਨਾ ਨਿਭਾਇਆ ਤੇ ਗੁਰਦੁਆਰਾ ਅਤੇ ਇਸ ਦੇ ਨਾਮ ਲ¤ਗੀ 12 ਏਕੜ ਜਮੀਨ ’ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ ਕਿਹਾ ਜਿਲ ਪ੍ਰਸ਼ਾਸ਼ਨ ਸ਼੍ਰੋਮਣੀ ਕਮੇਟੀ ਦੇ ਦਬਾਅ ਹੇਠ ਹੋਣ ਕਰਕੇ ਸਾਡੀ ਕੋਈ ਮਦਦ ਨਹੀਂ ਕਰ ਰਿਹਾ ਇਸ ਲਈ ਉਹ ਆਪਣੀ ਫਰਿਆਦ ਲੈ ਕੇ ਗਵਰਨਰ ਪੰਜਾਬ ਨੂੰ ਮਿਲਣਗੇ।
ਸ: ਬਲਦੇਵ ਸਿੰਘ ਬਠਿੰਡਾ ਨੇ ਕਿਹਾ ਨੇ ਕਿਹਾ 2014 ਵਿ¤ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵਾਅਦੇ ਕਰਕੇ ਭ¤ਜਣ ਵਾਲੇ ਰਾਜਨੀਤਕ ਲੋਕਾਂ ਦੀ ਨੀਂਦ ਉਡਾਵਾਂਗੇ ਤੇ ਇਸ ਲਈ 9 ਦਸੰਬਰ ਨੂੰ ਮੌੜ ਮੰਡੀ ਵਿਖੇ ਇ¤ਕ ਜਾਗ੍ਰਿਤ ਰੈਲੀ ਦੀਆਂ ਰੈਲੀ ਕੀਤੀ ਜਾਵੇਗੀ। ਰੈਲੀ ਦੀਆਂ ਤਿਆਰੀਆਂ ਲਈ 101 ਮੈਂਬਰੀ ਕਮੇਟੀ ਗਠਿਤ ਕੀਤੀ ਜਾ ਚੁਕੀ ਹੈ ਜਿਸ ਦੇ ਇੰਚਾਰਜ ਡਾ: ਨਾਇਬ ਸਿੰਘ ਜਿਉਂਦ, ਸਾਧੂ ਸਿੰਘ ਮਾਨਸਾ, ਗੁਰਜੰਟ ਸਿੰਘ ਬਾਲਿਆਂਵਾਲੀ, ਗੁਰਮੀਤ ਸਿੰਘ ਤਾਜੋਕੇ, ਮਾ: ਗੁਰਨਾਮ ਸਿੰਘ ਕੋਟੜਾ ਲਾਏ ਗਏ ਹਨ। ਇਸ ਸਮੇਂ ਉਪ੍ਰੋਕਤ ਤੋਂ ਇਲਾਵਾ ਉ¤ਤਮ ਸਿੰਘ ਢਪਾਲੀ, ਗੋਰਾ ਸਿੰਘ ਬੁਰਜ ਹਰੀ, ਗੁਰਮੀਤ ਸਿੰਘ, ਜਗਜੀਤ ਸਿੰਘ ਸਰਪੰਚ ਜੋਧਪੁਰ, ਗੁਰਮੇਲ ਸਿੰਘ ਪਿ¤ਥੋ, ਮ¤ਘਰ ਸਿੰਘ ਕੋਟੜਾ, ਬਲਵੀਰ ਸਿੰਘ ਤਾਜੋਕੇ, ਬਿਕਰਮਜੀਤ ਸਿੰਘ ਐਡਵੋਕੇਟ ਬਠਿੰਡਾ, ਗੁਰਵਿੰਦਰ ਸਿੰਘ ਅਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ।
ਜਦੋਂ ਉਨ ਨੂੰ ਗੁਰਬਾਣੀ ਦੇ ਹਵਾਲੇ ਦੇ ਕੇ ਪੁਛਿਆ ਗਿਆ ਕਿ ਸਿ¤ਖੀ ਵਿ¤ਚ ਮ੍ਰਿਤਕ ਪ੍ਰਾਣੀ ਦੇ ਸਸਕਾਰ ਵਾਲੀ ਥਾਂ ਸਮਾਧਾਂ, ਮੜਆਂ ਮਸਾਣਾਂ ਤੇ ਕਬਰਾਂ ਆਦਿ ਯਾਦਗਾਰਾਂ ਬਣਾਉਣ ਤੇ ਪੂਜਣ ਦੀ ਸਖਤ ਮਨਾਹੀ ਹੈ। ਸਾਡਾ ਭਾਈਚਾਰਾ ਗੋਤਾਂ ਅਧਾਰਤ ਨਹੀਂ ਸਗੋਂ ਆਪਣੇ ਬ¤ਚੇ ਬ¤ਚੀਆਂ ਦੇ ਰਿਸ਼ਤੇ ਗੋਤ ਤੋਂ ਬਾਹਰ ਹੀ ਕਰਦੇ ਹਾਂ ਇਸ ਲਈ ਇਸ ਲਈ ਵਿਸ਼ਾਲ ਰੂਪ ਵਿ¤ਚ ਸਾਡਾ ਭਾਈਚਾਰਾ ਸਮੁ¤ਚਾ ਸਿ¤ਖ ਭਾਈਚਾਰਾ ਹੀ ਹੈ। ਜੇ ਤੁਸੀਂ ਸ: ਬਾਦਲ ਨੂੰ ਸਬਕ ਸਿਖਾਉਣਾ ਹੀ ਹੈ ਤਾਂ ਮਰ ਚੁ¤ਕੇ ਬਜੁਰਗਾਂ ਦੀਆਂ ਸਮਾਧਾਂ ਬਚਾਉਣ ਦੀ ਗੁਰਮਤਿ ਵਿਰੋਧੀ ਮੰਗ ਮੰਨਵਾਉਣ ਦੀ ਥਾਂ ਆਪਣੇ ਹੀ ਇਲਾਕੇ ਦੇ ਜੀਵਤ ਪ੍ਰੋ: ਦਵਿੰਦਰਪਾਲ ਸਿੰਘ ਭੁ¤ਲਰ ਨੂੰ ਬਚਾਉਣ ਲਈ ਸੰਘਰਸ਼ ਵਿਢਦੇ ਹੋਏ ਮੰਗ ਰਖੋ ਕਿ ਜੇ ਤਾਮਿਲਨਾਡੂ ਸਰਕਾਰ ਦੀ ਤਰਜ਼ ’ਤੇ ਪ੍ਰੋ: ਭੁ¤ਲਰ ਦੀ ਫਾਂਸੀ ਦੀ ਸਜਾ ਰ¤ਦ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਨਹੀਂ ਕਰਵਾਉਂਦੇ ਤਾਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ। ਬੇਸ਼ਕ ਭੁਲਰ ਭਾਈਚਾਰੇ ਦੇ ਆਗੂ ਗੁਰਮਤਿ ਸਿਧਾਂਤ ਤੋਂ ਮੁਨਕਰ ਨਾ ਹੋਏ ਪਰ ਸ਼੍ਰੋਮਣੀ ਕਮੇਟੀ ਸਮੇਤ ਹੋਰਨਾਂ ਵ¤ਲੋਂ ਕੀਤੀਆਂ ਜਾ ਰਹੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਦੀ ਮਿਸਾਲ ਦੇ ਕੇ ਆਪਣੀ ਮਨਮਤਿ ਨੂੰ ਸਹੀ ਠਹਿਰਾਉਣ ਦਾ ਯਤਨ ਕਰਦੇ ਰਹੇ। ਉਨ ਕਿਹਾ ਕਿ ਸ: ਬਾਦਲ ਖ਼ੁਦ ਇਸੇ ਸਮਾਧ ’ਤੇ ਮ¤ਥਾ ਟੇਕ ਕੇ ਗਿਆ ਸੀ ਉਸ ਵੇਲੇ ਉਸ ਨੂੰ ਗੁਰਮਤਿ ਸਿਧਾਂਤ ਦਾ ਚੇਤਾ ਕਿਉਂ ਨਾ ਆਇਆ। ਦਸਿਆ ਗਿਆ ਕਿ ਸ: ਬਾਦਲ ਗੁਰਮਤਿ ਵਿਰੋਧੀ ਕਿਹੜੀ ਥਾਂ ’ਤੇ ਨਹੀਂ ਜਾਂਦਾ। ਉਹ ਤਾਂ ਡੇਰਾ ਸਿਰਸਾ, ਬਿਆਸ, ਭੈਣੀ, ਨੂਰਮਹਿਲ ਸਮੇਤ ਹਰ ਡੇਰੇ ’ਤੇ ਚਲਾ ਜਾਂਦਾ ਹੈ। ਹਵਨ, ਜਗਰਾਤੇ, ਬੁਤ ਪੂਜਾ ਸਭ ਕੁਝ ਕਰ ਲੈਂਦਾ ਹੈ; ਇਸ ਲਈ ਉਸ ਵਲੋਂ ਸਮਾਧ ’ਤੇ ਮਥਾ ਟੇਕਣ ਦੀ ਮਿਸਾਲ ਦੇ ਆਪਣੀ ਮਨਮਤਿ ਨੂੰ ਜਾਇਜ਼ ਠਹਿਰਉਣ ਦੀ ਥਾਂ ਉਸ ਨੂੰ ਇਨ ਗੁਰਮਤਿ ਵਿਰੋਧੀ ਕੰਮਾਂ ਨੂੰ ਤਿਆਗ ਕੇ ਗੁਰਮਤਿ ਸਿਧਾਂਤ ਅਪਨਾਉਣ ਲਈ ਦਬਾਅ ਪਾਉਣ ਚਾਹੀਦਾ ਹੈ ਨਾ ਕਿ ਸਮਾਧਾਂ ਬਚਾਉਣ ਲਈ। ਪਰ ਸਭ ਕੁਝ ਸਮਝਦੇ ਹੋਏ ਵੀ ਭੁ¤ਲਰ ਭਾਈਚਾਰੇ ਦੇ ਆਗੂ ਆਪਣੇ ਵਲੋਂ ਕੀਤੀ ਜਾ ਰਹੀ ਮਨਮਤਿ ਨੂੰ ਜਾਇਜ਼ ਠਹਿਰਉਣ ਦਾ ਯਤਨ ਕਰਦੇ ਰਹੇ।

Post a Comment