ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵਿਦੇਸ਼ੀ ਰਹਿੰਦੇ ਪੰਜਾਬੀ ਜਿੱਥੇ ਕਾਰੋਬਾਰਾਂ ‘ਚ ਭਾਰੀ ਕਾਮਯਾਬੀਆਂ ਹਾਸਲ ਕਰ ਰਹੇ ਹਨ ਉਥੇ ਅਗਲੀ ਪੀੜੀ ਖੇਡਾਂ ‘ਚ ਝੰਂਡੇ ਗੱਡ ਰਹੀ ਹੈ । ਬੈਲਜ਼ੀਅਮ ਰਹਿੰਦੇ ਹੈਵੀਵੇਟ ਵੇਟਲਿਫਟਰ ਚੈਂਪੀਅਨ ਸ੍ਰੀ ਤੀਰਥ ਰਾਮ ਦੇ ਭਾਣਜਾ ਤੇ ਭਾਣਜੀ ਜਸਕਰਨ ਅੱਛਰਾ ਅਤੇ ਮਨਪ੍ਰੀਤ ਅੱਛਰਾ ਨੇ ਜੂਡੋ ਕਰਾਟਿਆਂ ਦੇ ਮੁਕਾਬਲਿਆਂ ‘ਚ ਪਹਿਲੀ ਵਾਰ ਲੈਦਿਆਂ ਕ੍ਰਮਵਾਰ 3-1 ਅਤੇ 3-2 ਨਾਲ ਮੁਕਾਬਲੇ ਜਿੱਤ ਲਏ । ਬੱਚਿਆਂ ਦੇ ਮਾਮੇ ਸ੍ਰੀ ਤੀਰਥ ਰਾਮ ਨੇ ਮਾਣ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਹਨਾਂ ਬੱਚਿਆਂ ‘ਤੋ ਉਮੀਦ ਕੀਤੀ ਹੈ ਕਿ ਉਹ ਭਵਿੱਖ ਵਿੱਚ ਵੀ ਭਾਰਤ ਦਾ ਨਾਂਮ ਰੌਸ਼ਨ ਕਰਦੇ ਰਹਿਣਗੇ ।

Post a Comment