ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ‘ਤੇ ਭਾਈ ਸਰਬਜੀਤ ਸਿੰਘ ਗੁਰਮਤਿ ਸੰਗੀਤ ਐਵਾਰਡ ਨਾਲ ਸਨਮਾਨਿਤ , ਨਿਰਧਾਰਿਤ ਰਾਗਾਂ ਵਿੱਚ ਬਾਣੀ ਗਾਇਨ ਦੀ ਪਰੰਪਰਾ ਨੂੰ ਹੋਰ ਪ੍ਰਚੰਡ ਕਰਨ ਦੇ ਯਤਨ ਜਾਰੀ ਰਹਿਣਗੇ –ਗਿਆਨੀ ਅਮੀਰ ਸਿੰਂਘ

Friday, November 23, 20120 comments


ਲੁਧਿਆਣਾ,23(ਸੱਤਪਾਲ ਸੋਨੀ )   21 ਵੇਂ ਅਦੁਤੀ ਗੁਰਮਤਿ ਸੰਗੀਤ ਸੰਮੇਲਨ ਦੇ ਤੀਸਰੇ ਦਿਨ ਪੰਥ ਪ੍ਰਸਿੱਧ ਰਾਗੀ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੂੰ ਜਵੱਦੀ ਟਕਸਾਲ ਵਲੋਂ ਗੁਰਮਤਿ ਸੰਗੀਤ ਐਵਾਰਡ ਪ੍ਰਦਾਨ ਕੀਤਾ ਗਿਆ ਜਦਕਿ ਪ੍ਰੋ. ਪਿਆਰਾ ਸਿੰਘ ਪਦਮ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ।ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਬਿ ਜੀ ਦੀ ਹੱਥ ਲਿਖਤ ਬੀੜ ਤਿਆਰ  ਕਰਨ ਵਾਲੀ ਬੀਬੀ ਕਮਲਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ   ਇਹ ਐਵਾਰਡ ਦੇਣ ਦੀ ਰਸਮ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ,ਬਾਬਾ ਸੋਹਨ ਸਿੰਘ ,ਗਿਆਨੀ ਗੁਰਵਿੰਦਰ ਸਿੰਘ ਅਤੇ ਗੁਸ਼ਬਦ ਸੰਗੀਤ ਅਕੈਡਮੀ ਦੇ ਪ੍ਰਿੰਸੀਪਲ ਭਾਈ ਸੁਖਵੰਤ ਸਿੰਘ ਜੀ ਨੇ ਸਾਂਝੇ ਤੌਰ ‘ਤੇ ਅਦਾ ਕੀਤੀ।ਇਸ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਆਰੰਭੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ । ਉਹਨਾਂ ਕਿਹਾ ਕਿ  ਜਵੱਦੀ ਟਕਸਾਲ ਨਾਲ ਜੁੜਿਆ ਹਰ ਸ਼ਖਸ ਬਾਬਾ ਜੀ ਦੇ ਗੁਰਮਤਿ ਸਿਧਾਂਤ ਅਤੇ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਚਨਬੱਧ ਹੈ। ਅੰੰਿਮਤ ਵੇਲੇ ਆਸਾ ਜੀ ਦੀ ਵਾਰ ਦਾ ਕਰਿਤਨ ਭਾਈ ਮਨਜੀਤ ਸਿੰਘ ਹਜ਼ੂਰੀ ਰਾਗੀ ਨੇ ਕੀਤਾ ਜਦਕਿ ਕਥਾ ਵੀਚਾਰਾਂ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਗੁਰਵਿੰਦਰ ਸਿੰਘ ਜੀ ਨੇ ਕੀਤੀਆਂ ।
ਇਸ ਮੌਕੇ  ਹੋਏ ਢਾਡੀ ਦਰਬਾਰ ਵਿੱਚ ਪੰਥ ਪ੍ਰੱਿਸਧ ਢਾਡੀ ਭਾਈ ਨਿਰਮਲ ਸਿੰਘ ਨੂਰ  ਨੇ ਸ਼ਹੀਦਾਂ ਦੀ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦਾ ਪ੍ਰਸੰਗ ਅਤੇ ਪ੍ਰਿਤਪਾਲ ਸਿੰਘ ਬੈਂਸ ਦੇ ਢਾਡੀ ਜੱਥਿਆਂ ਨੇ ਸ੍ਰ. ਹਰੀ ਸਿੰਘ ਨਲੂਏ ਦਾ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਤੋਂ ਇਲਾਵਾ ਪੰਥ ਪ੍ਰਸਿੱਧ ਰਾਗੀ ਦਵਿੰਦਰ ਸਿੰਘ ਬੋਦਲ ,ਭਾਈ ਗੁਲਬਾਗ ਸਿੰਘ ਬੋਦਲ , ਬੀਬੀ ਮਨਜੀਤ ਕੌਰ ਪਟਿਆਲਾ, ਭਾਈ ਗੁਰਮੀਤ ਸਿੰਘ ਸ਼ਾਂਤ , ਬੀਬੀ ਆਸ਼ੂਪ੍ਰੀਤ ਕੌਰ ਜਲੰਧਰ , ਭਾਈ ਜਸਪਿੰਦਰ  ਸਿੰਘ ਹਜ਼ੂਰੀ ਰਾਗੀ ਭਾਈ ਸ਼ਮਿੰਦਰਪਾਲ ਸਿੰਘ, ਭਾਈ ਹਰਜੋਤਸਿੰਘ ਜ਼ਖਮੀ , ਪ੍ਰੋ. ਪਰਮਜੋਤ ਸਿੰਘ , ਭਾਈ ਨਿਰਮਲ ਸਿੰਘ ਨਾਗਪੁਰੀ , ਬੀਬੀ ਮਨਜੀਤ ਕੌਰ ਪਟਿਆਲਾ , ਪ੍ਰੋ ਰਾਜਬਰਿੰਦਰ ਸਿੰਘ ਬਠਿੰਡਾ,  ਪ੍ਰੋ ਰਾਜਿੰਦਰ ਕੌਰ ਪਟਿਆਲਾ ਅਤੇ ਭਾਈ ਸਤਿੰਦਰਜੀਤ ਸਿੰਘ , ਪ੍ਰੋ  ਪ੍ਰੇਮ ਸਾਗਰ, ਡਾ. ਗੁਰਿੰਦਰ ਸਿੰਘ ਬਟਾਲਾ , ਸ੍ਰੀ ਗੌਰਵ ਕੋਹਲੀ , ਪ੍ਰੋ ਸੁਰਜੀਤ ਸ਼ਿੰਘ ਦੇ ਜਥਿਆਂ ਨੇ ਮਿਸ਼ਰਤ ਰਾਂਗਾਂ ਵਿੱਚ ਬਾਣੀ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ।
ਇਹਨਾਂ ਸਮਾਗਮਾਂ ਵਿੱਚ ਦੀਦਾਰ ਸਿੰਘ ਚਾਨਾ ਕੈਨੇਡਾ , ਭਾਈ ਜਸਬੀਰ ਸਿੰਘ ਬੋਪਾਰਾਏ ਕੈਨੇਡਾ ,ਸ. ਗੁਰਮੁਖ ਸਿੰਘ ਬੱਲ ਕੈਨੇਡਾ , ਸੋਹਨ ਸਿੰਘ ਗੋਗਾ , ਤਨਵੀਰ ਸਿੰਘ ਧਾਲੀਵਾਲ ਕੋਂਸਲਰ , ਸ. ਨਾਇਬ ਸਿੰਘ , ਡਾ. ਜੋਗਿੰਦਰ ਸਿੰਘ ਬਲਬੀਰ ਸਿੰਘ ਸੇਖੋਂ ਪਵਿੱਤਰ ਸਿੰਘ , ਸੁਖਦੇਵ ਸਿੰਘ ਕਿਲਾ ਰਾਏਪੁਰ  ਪ੍ਰਗਟ ਸਿੰਘ ਗਰੇਵਾਲ ਮਹਿੰਦਰ ਸਿੰਘ ਪੀ ਐਨ ਬੀ , ਨੇ ਵੀ ਹਾਜ਼ਰੀਆ ਭਰੀਆ ਇਸ ਮੌਕੇ ਬਾਬਾ ਸੋਹਨ ਸਿੰਂਘ ਜੀ ਦੀ ਅਗਵਾਈ ‘ਚ ਲਾਏ ਜਵੱਦੀ ਟਕਸਾਲ ਦੀਆਂ ਪ੍ਰਕਾਸ਼ਨਾਵਾਂ ਅਤੇ ਸੀਡੀਜ਼  ਦੀ ਸਟਾਲ ਤੋਂ ਸੰਗਤਾਂ ਨੇ ਪੁਸਤਕਾਂ ਅਤੇ ਸੀ ਡੀਜ਼ ਖ੍ਰੀਦਣ ਵੱਲ ਵਿਸ਼ੇਸ਼ ਰੁਚੀ ਦਿਖਾਈ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger