ਨਾਭਾ, 3 ਨਵੰਬਰ (ਜਸਬੀਰ ਸਿੰਘ ਸੇਠੀ) - ਅੱਜ ਇੱਥੇ ਐਫ.ਐਸ.ਡੀ. ਵਿਖੇ ਐਫ.ਸੀ.ਆਈ. ਵਰਕਰ ਪੱਲੇਦਾਰ ਯੂਨੀਅਨ ਡਿੱਪੂ ਨਾਭਾ ਦੀ ਇਕੱਤਰਤਾ ਪ੍ਰਧਾਨ ਸਾਥੀ ਨੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵਿਸੇਸ ਤੌਰ ਤੇ ਸੂਬਾਈ ਆਗੂ ਬੰਤ ਸਿੰਘ ਭੋੜੇ ਨੇ ਬੋਲਦਿਆਂ ਕਿਹਾ ਕਿ ਪੱਲੇਦਾਰਾਂ ਦੀ ਹੋ ਰਹੀ ਨੌਵੀਂ ਕਾਨਫਰੰਸ ਜੋ ਕਿ ਫਾਜਿਲਕਾ ਵਿੱਚ ਹੋ ਰਹੀ ਹੈ , ਨਾਭੇ ਤੋਂ 4 ਤਰੀਕ ਨੂੰ ਡੈਲੀਗੇਟਾਂ ਦਾ ਕਾਫਲਾ ਸਵੇਰੇ 3 ਵਜੇ ਰਵਾਨਾ ਹੋਵੇਗਾ । ਸਾਥੀ ਭੋੜੇ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਐਫ.ਸੀ.ਆਈ. ਦੀ ਤਰਜ ਤੇ ਪੰਜਾਬ ਦੀਆਂ ਏਜੰਸੀਆਂ ਵਿੱਚ ਠੇਕਾ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਕੀਤਾ ਜਾਵੇ ਤਾਂ ਕਿ ਏਜੰਸੀਆਂ ਦੇ ਪੱਲੇਦਾਰਾਂ ਦੇ ਬੱਚਿਆਂ ਦਾ ਭਵਿੱਖ ਵੀ ਉਜਵਲ ਬਣ ਸਕੇ। ਇਹਨਾਂ ਕਾਮਿਆਂ ਦੀ ਹੋ ਰਹੀ ਲੁੱਟ ਨੂੰ ਠੇਕੇਦਾਰਾਂ ਤੋਂ ਬਚਾਇਆ ਜਾ ਸਕੇ। ਸਾਥੀ ਭੋੜੇ ਨੇ ਐਫ.ਸੀ.ਆਈ. ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ 92 ਡਿੱਪੂਆਂ ਦੀ ਤਰਜ ਤੇ ਰੇਲਵੇ ਸਟੇਸਨ ਨਾਭਾ ਦਾ ਅਨਲੋਡ ਦਾ ਕੰਮ ਐਫ.ਸੀ.ਆਈ. ਦੀ ਪੱਕੀ ਲੇਬਰ ਤੋਂ ਕਰਵਾਇਆ ਜਾਵੇ ਤਾਂ ਕਿ ਐਫ.ਸੀ.ਆਈ. ਨੂੰ ਲੱਗ ਰਹੇ ਕਰੋੜਾਂ ਰੁਪਏ ਦੇ ਚੂਨੇ ਤੋਂ ਬਚਾਇਆ ਜਾ ਸਕੇ। ਪੱਲੇਦਾਰਾਂ ਦੀ ਤਨਖਾਹ ਨੂੰ ਹਰ ਮਹੀਨੇ ਦੀ 5 ਤੋਂ 10 ਤਰੀਕ ਤੱਕ ਦੇਣਾ ਯਕੀਨੀ ਬਣਾਇਆ ਜਾਵੇ। ਮ੍ਰਿਤੂ ਹੋਏ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈਬ ਸਿੰਘ ਸਕੱਤਰ, ਕੈਸੀਅਰ ਪਾਲ ਸਿੰਘ, ਮੀਤ ਪ੍ਰਧਾਨ ਅਮਰੀਕ ਸਿੰਘ ਪਿੰਕਾ, ਸੁਦਾਗਰ ਸਿੰਘ ਆਦਿ ਹਾਜ਼ਰ ਸਨ।

Post a Comment