ਸ਼ਹਿਣਾ/ਭਦੌੜ 16 ਨਵੰਬਰ (ਸਾਹਿਬ ਸੰਧੂ), ਪਸ਼ੂ ਪਾਲਣ ਵਿਭਾਗ ਬਰਨਾਲਾ ਵ¤ਲੋਂ ਡਿਪਟੀ ਡਾਇਰੈਕਟਰ ਡਾ. ਸੁਖਦੇਵ ਸਿੰਘ ਗਰੇਵਾਲ ਦੀ ਸਰਪ੍ਰਸਤੀ ਹੇਠ ਸਿਵਲ ਪਸ਼ੂ ਡਿਸਪੈਂਸਰੀ ਬੀਹਲਾ ਵਿਖੇ ਵਿਸ਼ਾਲ ਪਸ਼ੂ ਭਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਵ¤ਡੀ ਗਿਣਤੀ ‘ਚ ਪਸ਼ੂ ਪਾਲਕਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਪ੍ਰਭਾਵਸ਼ਾਲੀ ਸੈਮੀਨਾਰ ਦੌਰਾਨ ਨੋਡਲ ਅਫਸਰ ਡਾ. ਬਲਰਾਜ ਸਿੰਘ ਵੀ. ਓ. ਨੇ ਸਸਤੀ ਤੇ ਸੰਤੁਲਿਤ ਪਸ਼ੂ ਖੁਰਾਕ ਤਿਆਰ ਕਰਨ ਅਤੇ ਮਹਿਕਮੇ ਦੀਆਂ ਵ¤ਖ-ਵ¤ਖ
ਸਕੀਮਾਂ ਬਾਰੇ ਵਿਸਥਾਰਤ ਜਾਣਕਾਰੀ ਦਿ¤ਤੀ। ਵੈਟਨਰੀ ਡਾਕਟਰ ਜਤਿੰਦਰਪਾਲ ਸਿੰਘ ਸਿ¤ਧੂ ਨੇ ਪਸ਼ੂਆਂ ਦੀਆਂ ਬਿਮਾਰੀਆਂ ਦਾ ਫੈਲਾਅ , ਰੋਕਥਾਮ ਦੇ ਢੰਗ ‘ਤੇ ਵੈਕਸੀਨ ਬਾਰੇ ਭਾਵ ਪੂਰਤ ਢੰਗ ਨਾਲ ਸਮਝਾਇਆ। ਡਾ. ਕਰਮਜੀਤ ਸਿੰਘ ਕਲਾਲਾ ਨੇ ਪਸ਼ੂ ਨਸਲ ਸੁਧਾਰ ਦੀਆਂ ਨਵੀਆਂ ਤਕਨੀਕਾਂ ਅਤੇ ਮਹ¤ਤਤਾ ਬਾਰੇ ਚਾਨਣਾ ਪਇਆ। ਇਸ ਮੌਕੇ 100 ਤੋਂ ਵ¤ਧ ਪਸ਼ੂਆਂ ਦੀ ਮੁਫ਼ਤ ਜਾਂਚ ਕਰਕੇ ਦਵਾਈਆਂ ਦਿ¤ਤੀਆਂ ਅਤੇ ਸਰਨ ਦੇ ਅਪਰੇਸ਼ਨ ਵੀ ਕੀਤੇ ਗਏ। ਅਖੀਰ ਵਿਚ ਗਰਾਮ ਪੰਚਾਇਤ ਵ¤ਲੋਂ ਸਰਪੰਚ ਕਿਰਨਜੀਤ ਸਿੰਘ, ਸਮਾਜ ਸੇਵੀ ਗੁਰਤੇਜ ਸਿੰਘ ਭ¤ਪ, ਪੰਚ ਦਲੀਪ ਸਿੰਘ, ਪੰਚ ਜਗਦੇਵ ਸਿੰਘ, ਪ੍ਰਧਾਨ ਤਾਰਾ ਸਿੰਘ, ਨਿਰਮਲ ਸਿੰਘ ਬਾਬਾ, ਜਸਵਿੰਦਰ ਸਿੰਘ ਜ¤ਸੀ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਅਤੇ ਵ¤ਖ-ਵ¤ਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕੈਂਪ ਦੀ ਸਫਲਤਾ ਲਈ ਸ੍ਰੀ ਅਸ਼ੋਕ ਕੁਮਾਰ ਵੀ. ਓ., ਵੈਟਨਰੀ ਇੰਸਪੈਕਟਰ ਗੁਰਚਰਨ ਸਿੰਘ ਟ¤ਲੇਵਾਲ, ਬਲਵਿੰਦਰ ਸਿੰਘ ਢਿ¤ਲੋਂ, ਸ਼ਮਸ਼ੇਰ ਸਿੰਘ ਗਹਿਲ, ਸੇਵਾਦਾਰ ਕੇਵਲ ਸਿੰਘ, ਗੌਪਾਲ ਸਿੰਘ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ ਗੋਰਾ ਆਦਿ ਸਮੂਹ ਪ੍ਰਬੰਧਕਾਂ ਨੇ ਭਰਵਾਂ ਸਹਿਯੋਗ ਦਿ¤ਤਾ। ਇਸ ਸਮੇਂ ਸਿ¤ਖਿਆ ਸ਼ਾਸਤਰੀ ਭੁਪਿੰਦਰ ਸਿੰਘ ਢਿ¤ਲੋਂ, ਰਾਜਵਿੰਰ ਸਿੰਘ ਰਾਜਾ, ਮਾਸਟਰ ਮਹਿੰਦਰ ਸਿੰਘ, ਜਰਨੈਲ ਸਿੰਘ ਬੀਹਲਾ, ਡਾ. ਹਰੀ ਸਿੰਘ, ਡਾ. ਸ਼ੇਰ ਸਿੰਘ ਰਾਮਗੜ, ਸੰਦੀਪ ਸਿੰਘ, ਚਰਨਜੀਤ ਸਿੰਘ ਖੀਪਲ ਅਤੇ ਜਸਵੀਰ ਸਿੰਘ ਟ¤ਲੇਵਾਲ ਆਦਿ ਸ਼ਖਸੀਅਤਾਂ ਵੀ ਹਾਜਿਰ ਸਨ।

Post a Comment