ਲੁਧਿਆਣਾ ( ਸਤਪਾਲ ਸੋਨੀ )” ਮੇਰੀ ਧਰਤੀ ਮੇਰਾ ਫਰਜ਼” ਦੇ ਤਹਿਤ ਬੀ.ਵੀ.ਐਮ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਬੰਦਨਾ ਸੇਠੀ ਅਤੇ ਪ੍ਰੋਜੈਕਟ ਕੋਆਡੀਨੇਟਰ ਡਾ: ਸਈਅਦ ਐਸ ਹਸਨ ਦੇ ਯਤਨਾਂ ਸਦਕਾ ਹਰਿਆਵਲ ਨੂੰ ਬਚਾਉਣ ਲਈ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਜਿਸ ਵਿਚ ਐਨ.ਸੀ.ਸੀ ਅਤੇ ਪਲੱਸ ਵਨ ਅਤੇ ਪਲਸ ਟੂ ਦੇ ਬਾਇਓ ਦੇ ਵਿਦਿਆਰਥੀਆਂ ਨੇ ਸਕੂਲ ਅਤੇ ਸਕੂਲ ਦੇ ਆਸ-ਪਾਸ 100 ਦੇ ਕਰੀਬਪੌਦੇ ਲਗਾਏ । ਪ੍ਰਿੰਸੀਪਲ ਸ਼੍ਰੀਮਤੀ ਬੰਦਨਾ ਸ਼ਰਮਾ ਨੇ ਵਿਦਿਆਰਥੀਆਂ ਤੋਂ ਇਕ ਵਾਦਾ ਲਿਆ ਕਿ ਆਪਣੇ ਜੀਵਨ ਵਿਚ ਪੌਦਿਆਂ ਦੀ ਸੰਭਾਲ ਵਲਵਿਸ਼ੇਸ਼ ਧਿਆਨ ਦੇਣਗੇ ਤਾਂਕਿ ਧਰਤੀ ਨੂੰ ਪ੍ਰਦੂਸ਼ਨ ਤੋਂ ਬਚਾਇਆ ਜਾ ਸਕੇ।
ਪ੍ਰਿੰਸੀਪਲ ਸ਼੍ਰੀਮਤੀ ਬੰਦਨਾ ਸੇਠੀ ਜੀ ਨੇ ਪ੍ਰੋਜੈਕਟ ਕੋਆਡੀੇਨੇਟਰ ਡਾ: ਸਈਅਦ ਐਸ ਹਸਨ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ ।

Post a Comment