ਫਰੀਦਕੋਟ,
5 ਨਵੰਬਰ ( ਜੇ.ਆਰ.ਅਸੋਕ)
ਮਹਰੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ
ਅਤੇ ਵਿਧਾਨ ਸਭਾ ’ਚ
ਵਿਰੋਧੀ ਧਿਰ ਦੇ ਨੇਤਾ
ਰਹੇ ਤੇ ਸਾਬਕਾ ਮੰਤਰੀ
ਸਵ: ਜਸਵਿੰਦਰ ਸਿੰਘ ਬਰਾੜ
ਦੇ ਜੱਦੀ ਪਿੰਡ ਸੰਧਵਾ
’ਚ ਗੁਰਦੁਆਰਾ ਸਾਹਿਬ ਦੀ ਉਸਾਰੀ
ਜ਼ੋਰਾਂ-ਸ਼ੋਰਾਂ ਨਾਲ ਚੱਲ
ਰਹੀ ਹੈ। ਵਰਣਨਯੋਗ ਹੈ
ਕਿ ਬੇਸ਼ੱਕ ਇਹ ਪਿੰਡ
ਹਿੰਦੁਸਤਾਨ ਦੇ ਇਤਿਹਾਸ ’ਚ
ਵਿਸ਼ੇਸ਼ ਸਥਾਨ ਰੱਖਦਾ ਹੈ।
ਪਰ ਅਜੇ ਤੱਕ ਸਮੇਂ
ਦੀ ਲੋੜ ਮੁਤਾਬਿਕ ਗੁਰਦੁਆਰਾ
ਸਾਹਿਬ ਦੀ ਇਮਾਰਤ ਦਾ
ਵਿਕਾਸ ਨਹੀਂ ਹੋ ਸਕਿਆ
ਸੀ ਅਤੇ ਹੁਣ ਮੁੱਖ
ਪਾਰਲੀਮਾਨੀ ਸਕੱਤਰ ਮਨਤਾਰ ਸਿੰਘ
ਬਰਾੜ ਦੇ ਯਤਨਾਂ ਸਦਕਾ
ਇਸ ਗੁਰਦੁਆਰਾ ਸਾਹਿਬ ਦੀ ਵਿਸ਼ਾਲ
ਇਮਾਰਤ ਦੀ ਉਸਾਰੀ ਸ਼ੁਰੂ
ਕੀਤੀ ਗਈ ਹੈ ਜੋ
ਕਿ ਜਲਦ ਮੁਕੰਮਲ ਕਰ
ਲਈ ਜਾਵੇਗੀ। ਇਸ ਸੰਬੰਧੀ
ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ
ਆਗੂ ਕੁਲਤਾਰ ਸਿੰਘ ਸੰਧਵਾਂ
ਨੇ ਦੱਸਿਆ ਕਿ ਨਗਰ
ਨਿਵਾਸੀਆਂ ਦੇ ਸਹਿਯੋਗ ਸਦਕਾ
ਲੱਖਾਂ ਰੁਪਏ ਦੀ ਲਾਗਤ
ਨਾਲ ਗੁਰਦੁਆਰਾ ਸਾਹਿਬ ’ਚ ਮੇਨ
ਹਾਲ, ਲੰਗਰ ਹਾਲ ਅਤੇ
ਹੋਰ ਆਧੁਨਿਕ ਤਕਨੀਕਾਂ ਨਾਲ
ਲੈਸ ਇਮਾਰਤ ਤਿਆਰ ਕੀਤੀ
ਜਾਵੇਗੀ। ਉਹਨਾ ਦੱਸਿਆ ਕਿ
ਪਿੰਡ ਦੇ ਸਾਰੇ ਵਰਗਾਂ
ਦੇ ਸਹਿਯੋਗ ਨਾਲ ਨੈਸ਼ਨਲ
ਹਾਈਵੇ ’ਤੇ ਲੱਗਭਗ ਦੋ
ਏਕੜ ਜ਼ਮੀਨ ’ਚ ਤਿਆਰੀ
ਕੀਤੀ ਜਾ ਰਹੀ ਇਸ
ਇਮਾਰਤ ਨਾਲ ਜਿੱਥੇ ਸਿੱਖ
ਧਰਮ ਦੇ ਪ੍ਰਚਾਰ-ਪ੍ਰਸਾਰ
ਲਈ ਸਹੂਲਤ ਹੋਵੇਗੀ ਅਤੇ
ਵਿਸ਼ੇਸ਼ ਤੌਰ ’ਤੇ ਸਭ
ਸਮਾਜਿਕ ਵਰਗਾਂ ਨੂੰ ਧਾਰਮਿਕ
ਸਮਾਗਮਾਂ ਲਈ ਸੁਖਿਆਈ ਹੋਵੇਗੀ।
ਕੁਲਤਾਰ ਸਿੰਘ ਸੰਧਵਾ ਨੇ
ਇਮਾਰਤ ਦੀ ਉਸਾਰੀ ਦਾ
ਜਾਇਜਾ ਲਿਆ ਅਤੇ ਲੋੜੀਂਦੀ
ਸਮੱਗਰੀ ਲਈ ਵੱਧ ਤੋਂ
ਵੱਧ ਸਹਿਯੋਗ ਦੇਣ ਦਾ
ਭਰੋਸਾ ਦਿੱਤਾ। ਇਸ ਮੌਕੇ
ਰਣਜੀਤ ਸਿੰਘ, ਮੇਜਰ ਸਿੰਘ,
ਹਰਜਿੰਦਰ ਸਿੰਘ, ਗਮਦੂਰ ਸਿੰਘ
ਅਤੇ ਨਗਰ ਨਿਵਾਸੀ ਹਾਜਰ
ਸਨ।


Post a Comment