ਲੁਧਿਆਣਾ, ਨਵੰਬਰ: (ਦਲਜੀਤ ਰੰਧਾਵਾ/ ਸੁਖਵਿੰਦਰ ਅੱਬੂਵਾਲ) ਕਾਂਗਰਸ ਦਾ ਟੀਚਾ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦੇਣਾ ਹੈ ਤੇ ਆਪਣੇ ਇਸ ਫਰਜ ਨੂੰ ਪੂਰਾ ਕਰਨ ਤੋਂ ਪਾਰਟੀ ਨਾ ਤਾਂ ਕਦੇ ਪਿੱਛੇ ਹੱਟੀ ਹੈ ਤੇ ਨਾ ਹੀ ਹੱਟੇਗੀ। ਸ਼ੁੱਕਰਵਾਰ ਨੂੰ ਵਾਰਡ ਨੰ. 24 ਸਥਿਤ ਗੁਰੂ ਨਾਨਕ ਨਗਰ ’ਚ ਸਬਮਰਸਿਬਲ ਪੰਪ ਦਾ ਉਦਘਾਟਨ ਕਰਨ ਮੌਕੇ ਇਹ ਸ਼ਬਦ ਜਿਲ•ਾ ਕਾਂਗਰਸ ਕਮੇਟੀ ਦੇ ਪ੍ਰਧਾਨ ਪਵਨ ਦੀਵਾਨ ਤੇ ਵਿਧਾਨ ਸਭਾ ਹਲਕਾ ਉ¤ਤਰੀ ਤੋਂ ਐਮ.ਐਲ.ਏ ਰਾਕੇਸ਼ ਪਾਂਡੇ ਨੇ ਪ੍ਰਗਟ ਕੀਤੇ। ਇਸ ਮੌਕੇ ਉਨ•ਾਂ ਨੇ ਸਬਮਰਸਿਬਲ ਪੰਪ ਨੂੰ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਪਾਣੀ, ਸੀਵਰੇਜ ਤੇ ਬਿਜਲੀ ਮੁੱਢਲੀਆਂ ਲੋੜਾਂ ’ਚੋਂ ਇਕ ਹਨ, ਜਿਸ ਮਾਮਲੇ ’ਚ ਅਕਾਲੀ ਭਾਜਪਾ ਸਰਕਾਰ ਸਿਰਫ ਦਾਅਵਿਆਂ ਤੋਂ ਅੱਗੇ ਨਹੀਂ ਵੱਧ ਪਾਈ ਹੈ।ਦੀਵਾਨ ਤੇ ਪਾਂਡੇ ਨੇ ਕਿਹਾ ਕਿ ਇਲਾਕਾ ਨਿਵਾਸੀ ਪਿਛਲੇ ¦ਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ। ਅਤੇ ਅੱਜ ਇਲਾਕੇ ’ਚ ਨਵੇਂ ਸਬਮਰਸਿਬਲ ਪੰਪ ਦੀ ਸ਼ੁਰੂਆਤ ਨਾਲ ਉਨ•ਾਂ ਨੂੰ ਸੱਭ ਤੋਂ ਜਿਆਦਾ ਖੁਸ਼ੀ ਹੋ ਰਹੀ ਹੈ। ਕਾਂਗਰਸ ਦਾ ਟੀਚਾ ਹਮੇਸ਼ਾ ਤੋਂ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਪ੍ਰਦਾਨ ਕਰਨਾ ਰਿਹਾ ਹੈ। ਜੇਕਰ ਸੁਵਿਧਾ ਉਪਲਬਧ ਹੋਵੇਗੀ, ਤਾਂ ਹੀ ਲੋਕ ਸਹੀ ਤਰੀਕੇ ਨਾਲ ਵਿਕਾਸ ਕਰ ਪਾਉਣਗੇ। ਪਾਣੀ, ਸੀਵਰੇਜ ਤੇ ਬਿਜਲੀ ਮੁੱਢਲੀਆਂ ਲੋੜਾਂ ’ਚੋਂ ਇਕ ਹਨ। ਜਿਸ ਦਿਸ਼ਾ ’ਚ ਕਾਂਗਰਸ ਹਰ ਉਚਿਤ ਕਦਮ ਚੁੱਕੇਗੀ।ਜਦਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਲੋਕਾਂ ਨੂੰ ਵੱਡੀ ਵੱਡੀ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਦਾਅਵੇ ਤਾਂ ਬੜੇ ਕਰ ਰਹੀ ਹੈ। ਮਗਰ ਨਹੀਂ ਬਿਲਕੁਲ ਸਿਫਰ ਹੈ। ਉਨ•ਾਂ ਨੇ ਕਿਹਾ ਕਿ ਵਿਕਾਸ ਕੰਮ ਕਰਨ ਨਾਲ ਹੁੰਦਾ ਹੈ, ਨਾ ਕਿ ਦਾਅਵੇ ਕਰਨ ਨਾਲ। ਡਿਪੁਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਦਾਅਵੇ ਕਰਨ ਦੀ ਬਜਾਏ ਇਨ•ਾਂ ਨੂੰ ਅਮਲੀ ਜਾਮਾ ਪਹਿਨਾਉਣ ’ਤੇ ਜੋਰ ਦੇਣ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸ਼ਤਰੂਘਨ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ, ਜਸਬੀਰ ਚੱਢਾ, ਨਵਨੀਸ਼ ਮਲਹੋਤਰਾ, ਸੰਨੀ ਕੈਂਥ, ਰੋਹਿਤ ਪਾਹਵਾ, ਮਾਸਟਰ ਚਮਨ ਲਾਲ, ਦਲਜੀਤ ਰਾਏ, ਵਿੱਕੀ ਮਹਿਤਾ, ਬਿੱਟੂ ਅਰੋੜਾ, ਗਗਨ ਕੁਮਾਰ ਆਦਿ ਵੀ ਸ਼ਾਮਿਲ ਰਹੇ।

Post a Comment