ਹੁਸ਼ਿਆਰਪੁਰ 17 ਨਵੰਬਰ (ਨਛਤਰ ਸਿੰਘ) ਲਾਲਾ ਲਾਜਪਤ ਰਾਏ ਜੀ ਦਾ 84ਵਾਂ ਸ਼ਹੀਦੀ ਸਮਾਗਮ ਲੋਕ ਸੇਵਕ ਮੰਡਲ, ਹੁਸ਼ਿਆਰਪੁਰ ਵਲੋਂ ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕਾਲਜ ਰੋਡ, ਹੁਸ਼ਿਆਰਪੁਰ ਵਿਖੇ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸ਼੍ਰੀਮਤੀ ਸੰਤੋਸ਼ ਚੌਧਰੀ, ਮੈਂਬਰ ਪਾਰਲੀਮੈਂਟ ਅਤੇ ਸ਼੍ਰੀ ਰਾਮ ਲੋਭਾਇਆ ਜੀ, ਸਾਬਕਾ ਵਿਧਾਇਕ ਇਸ ਸਮਾਰੋਹ ਵਿ¤ਚ ਮੁ¤ਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ਼੍ਰੀ ਠਾਕੁਰ ਨਰੇਸ਼ ਸਾਬਕਾ ਮੰਤਰੀ, ਪੰਜਾਬ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ। ਮੁ¤ਖ ਮਹਿਮਾਨਾਂ ਤੇ ਲੋਕ ਸੇਵਕ ਮੰਡਲ ਦੇ ਮੈਂਬਰਾਂ ਵਲੋਂ ਲਾਲਾ ਲਾਜਪਤ ਰਾਏ ਜੀ ਨੂੰ ਫੁਲ ਪ¤ਤੀਆਂ ਭੇਟ ਕਰਨ ਉਪਰੰਤ ਜੋਤ ਜਗ•ਾ ਕੇ ਸ਼ਰਧਾਂਜਲੀ ਦਿ¤ਤੀ ਗਈ। ਆਰੰਭ ਵਿ¤ਚ ਡਾਬੀਕੇ ਮੈਹਤਾ ਜੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਮੰਡਲ ਦੇ ਸੀਨੀਅਰ ਉਪ ਪ੍ਰਧਾਨ ਸ ਬਲਵੰਤ ਸਿੰਘ ਖੇੜਾ ਤੇ ਉਪ ਪ੍ਰਧਾਨ ਪ੍ਰੋਫੈਸਰ ਵੀਰ ਪ੍ਰਤਾਪ ਸਿੰਘ ਜੀ ਨੇ ਲਾਲਾ ਜੀ ਦੇ ਜੀਵਨੀ ਤੇ ਆਪਣੇ ਵਿਚਾਰ ਰ¤ਖੇ। ਮੁ¤ਖ ਮਹਿਮਾਨਾਂ ਨੇ ਬ¤ਚਿਆਂ ਨੂੰ ਪੜਾਈ ਵਿ¤ਚ ਜਿਆਦਾ ਰੁ¤ਚੀ ਰ¤ਖਣੇ ਨੂੰ, ਭਰੂਣ ਹਤਿਆ ਅਤੇ ਪੰਜਾਬ ਵਿ¤ਚ ਵ¤ਧ ਰਹੇ ਨਸ਼ਿਆਂ ਤੋਂ ਦੂਰ ਰਹਿਨੇ ਨੂੰ ਪ੍ਰੇਰਿਆ। ਉਹਨਾਂ ਨੇ ਆਪਣੇ ਭਾਸ਼ਣ ਵਿ¤ਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਸੰਘਰਸ਼ਮਈ ਜੀਵਨ ਦੇਸ਼ ਨੂੰ ਅਜਾਦੀ ਦੁਅਉਣ ਅਤੇ ਉਹਨਾਂ ਦੀਆਂ ਕੁਰਬਾਨੀਆਂ ਵਾਰੇ ਦ¤ਸਿਆ। ਬ¤ਚਿਆਂ ਨੂੰ ਆਪਣੇ ਅਧਿਆਪਕਾਂ ਦਾ ਆਦਰ ਕਰਨ ਅਤੇ ਚੰਗੇ ਸੋਸਾਇਟੀ ਵਿ¤ਚ ਰਹਿਣ ਲਈ ਪ੍ਰੇਰਿਆ। ਸ਼੍ਰੀਮਤੀ ਸੰਤੋਸ਼ ਚੌਧਰੀ ਜੀ ਨੇ ਆਪਣੇ ਫੰਡਾਂ ਵਿ¤ਚੋਂ ਲੋਕ ਸੇਵਕ ਮੰਡਲ ਨੂੰ ਦੋ ਲ¤ਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸੇ ਦੇ ਨਾਲ ਨਾਲ ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਉਤਸਵ ਵੀ ਮਨਾਇਆ ਗਿਆ। ਇਸ ਸਮਾਰੋਹ ਵਿ¤ਚ ਵਿਦਿਆਰਥੀਆਂ ਦੇ ਮਾਤਾ ਪਿਤਾ ਬਹੁਤ ਬੜੀ ਤਾਦਾਤ ਵਿ¤ਚ ਸ਼ਾਮਲ ਹੋਏ। ਇਸ ਮੌਕੇ ਤੇ ਲਾਜਪਤ ਰਾਏ ਸੀਸੈਸਕੂਲ ਦੇ ਬ¤ਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਲੋਕ ਸੇਵਕ ਮੰਡਲ ਦੇ ਸੈਕਟਰੀ ਵਰਿੰਦਰ ਕੁਮਾਰ ਸ਼ਰਮਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਡਾਕਟਰ ਬੀਕੇ ਮੈਹਤਾ ਤੇ ਅਧਿਆਪਕਾ ਰੇਨੂ ਬਾਲਾ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ। ਇਸ ਸਮਾਰੋਹ ਵਿ¤ਚ ਲੋਕ ਸੇਵਕ ਮੰਡਲ, ਹੁਸ਼ਿਆਰਪੁਰ ਦੇ ਮੈਂਬਰ ਤਾਰਾ ਸਿੰਘ ਹੁੰਡਲ, ਉਪੀ ਮੈਹਤਾ, ਪਿੰ੍ਰਸੀਪਲ ਬਲਦੇਵ ਸਿੰਘ, ਰਕੇਸ਼ ਨਾਕਰਾ, ਅਜਾਇਬ ਸਿੰਘ, ਸਰਮੁ¤ਖ ਸਿੰਘ, ਧਰਮਵੀਰ ਤਰੇਹਨ, ਪ੍ਰੋਫੈਸਰ ਉਂਕਾਰ ਨਾਥ ਸੇਠੀ, ਅਤੇ ਬਲਵੀਰ ਸਿੰਘ ਦਫਤਰ ਸਕ¤ਤਰ ਹਾਜਰ ਸਨ।

Post a Comment