ਬੱਧਨੀ ਕਲਾਂ 14 ਨਵੰਬਰ ( ਚਮਕੌਰ ਲੋਪੋਂ ) ਹਲਕਾ ਨਿਹਾਲ ਸਿੰਘ ਵਾਲਾ ਤੋ ਦੋ ਵਾਰ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਐਮ.ਐਲ.ਏ ਰਹਿ ਚੁੱਕੇ ਜਥੇਦਾਰ ਜੋਰਾ ਸਿੰਘ ਭਾਗੀਕੇ ਦੇ ਦਿਹਾਂਤ ਨੂੰ ਪਾਰਟੀ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਆਗੂ ਅਤੇ ਮੈਂਬਰ ਸ੍ਰੋਮਣੀ ਕਮੇਟੀ ਜਥੇਦਾਰ ਜਗਰਾਜ ਸਿੰਘ ਦੌਧਰ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ ਗੱਲ ਬਾਤ ਦੌਰਾਨ ਕੀਤਾ ਉਨ•ਾਂ ਕਿਹਾ ਜਥੇ: ਭਾਗੀਕੇ ਵੱਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਹਲਕੇ ਵਿਚੋ ਇਮਾਨਦਾਰ, ਵਫਾਦਾਰ ਅਤੇ ਬੇਦਾਗ ਸ਼ਖਸ਼ੀਅਤ ਵੱਜੋ ਨਿਭਾਈਆਂ ਸੇਵਾਵਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ ੳਨ•ਾਂ ਆਖਿਆ ਕਿ ਭਾਗੀਕੇ ਪ੍ਰੀਵਾਰ ਨੇ ਸਾਰੀ ਜਿੰਦਗੀ ਬਿਨਾਂ ਕਿਸੇ ਨਿੱਜੀ ਸਵਾਰਥ ਤੋਂ ਪਾਰਟੀ ਦਾ ਹਰ ਹੁਕਮ ਸਿਰਮੱਥੇ ਮੰਨਦਿਆਂ ਪਾਰਟੀ ਦੀ ਤਰੱਕੀ ਲਈ ਜੋ ਅਹਿਮ ਰੋਲ ਅਦਾ ਕੀਤਾ ਉਹ ਪਾਰਟੀ ਵਰਕਰਾਂ ਲਈ ਇੱਕ ਪ੍ਰੇਰਨਾਂ ਸਰੋਤ ਹੈ। ਇਸ ਸਮੇ ਉਨ•ਾਂ ਨਾਲ ਜਸਪਾਲ ਸਿੰਘ ਰਣੀਆ, ਨਿਰਮਲ ਸਿੰਘ ਕੁੱਸਾ,ਹਰਭੁਪਿੰਦਰ ਲਾਡੀ ਬੁਟਰ, ਜੋਰਾ ਸਿੰਘ ਸਿੱਧੂ ਮੁੱਖ ਪ੍ਰਬੰਧਕ ਰਾਣਾ ਕਲੱਬ ਦੌਧਰ, ਗੁਰਪਾਲ ਸਿੰਘ ਸਿੱਧੂ ਦੌਧਰ,ਚਮਕੌਰ ਸਿੰਘ,ਰੁਪਿੰਦਰ ਸਿੰਘ ਦੌਧਰ,ਮੇਜਰ ਸਿੰਘ ਸੋਸਾਇਟੀ ਮਂੈਬਰ ਲੋਪੋਂ,ਲਖਵੀਰ ਸਿੰਘ ਬਿੱਲੂ,ਮੱਖਣ ਸਿੰਘ ਲੋਪੋਂ,ਕੁਲਪ੍ਰੀਤ ਸਿੰਘ ਯੂਥ ਆਗੂ ਲੋਪੋਂ,ਇਕਬਾਲ ਸਿੰਘ ਪ੍ਰਧਾਨ ਨਗਰ ਪੰਚਾਇਤ ਬੱਧਨੀ,ਹਰਜੀਤ ਸਿੰਘ ਸਰਪੰਚ ਲੋਪੋਂ,ਧਰਮਿੰਦਰ ਸੋਨੀ ਸੋਸਾਇਟੀ ਪ੍ਰਧਾਨ,ਸੁਖਮੰਦਰ ਬਰਾੜ,ਦਿਲਰਾਜ ਮਹੁੰਮਦ ਰਾਜਾ ਲੋਪੋਂ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜਿਲ•ਾਂ ਮੋਗਾ,ਹਰਮੇਲ ਸਿੰਘ ਪ੍ਰਧਾਨ ਬੁਟਰ,ਸਿੰਦਰਪਾਲ ਸ਼ਰਮਾ ਸਰਪੰਚ ਮੀਨੀਆਂ,ਸੁਖਮੰਦਰ ਸਿੰਘ ਸਰਪੰਚ ਮੱਲੇਆਣਾ,ਰਣਧੀਰ ਸਿੰਘ ਸਰਪੰਚ ਬੱਧਨੀ ਖੁਰਦ,ਜਗਦੀਸ਼ ਸਿੰਘ ਲੋਪੋ ਮੀਤ ਪ੍ਰਧਾਨ ਸੋਸਾਇਟੀ,ਕੁਲਦੀਪ ਨੰਗਲ,ਮੁਖਤਿਆਰ ਸਿੰਘ ਭਾਗੀਕੇ ਤੋ ਇਲਾਵਾ ਭਾਰੀ ਗਿਣਤੀ ਵਿਚ ਪਾਰਟੀ ਵਰਕਰਾ ਨੇ ਜੋਰਾ ਸਿੰਘ ਭਾਗੀਕੇ ਦੀ ਮੌਤ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।


Post a Comment