ਬੱਧਨੀ ਕਲਾਂ 14 ਨਵੰਬਰ ( ਚਮਕੌਰ ਲੋਪੋਂ ) ਪਿੰਡ ਲੋਪੋਂ ਦੇ ਸਰਗਰਮ ਅਕਾਲੀ ਆਗੂ ਦਿਲਰਾਜ ਮਹੁੰਮਦ ਰਾਜਾ ਲੋਪੋਂ ਦੀਆਂ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਸ੍ਰੋਮਣੀ ਅਕਾਲੀ ਜਿਲ•ਾਂ ਮੋਗਾ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਅੱਜ ਪਿੰਡ ਦੌਧਰ ਵਿਖੇ ਨਿਯੁਕਤੀ ਪੱਤਰ ਦਿੰਦਿਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਗਰਾਜ ਸਿੰਘ ਦੌਧਰ ਨੇ ਕਿਹਾ ਸ੍ਰੋਮਣੀ ਅਕਾਲੀ ਦਲ ਆਮ ਲੋਕਾਂ ਦੀ ਪਾਰਟੀ ਹੈ ਜੋ ਹਮੇਸਾ ਹੀ ਮੇਹਨਤੀ ਵਰਕਰਾ ਨੂੰ ਨਿਰੋਲ ਮੈਰਿਟ ਦੇ ਅਧਾਰ ਤੇ ਅਹੁਦੇ ਪ੍ਰਦਾਨ ਕਰਦੀ ਹੈ । ਸ੍ਰੀ ਦੌਧਰ ਨੇ ਵਿਰੋਧੀ ਪਾਰਟੀ ਕਾਂਗਰਸ ਤੇ ਦੋਸ਼ ਲਾਉਦਿਆਂ ਕਿਹਾ ਕਿ ਪਾਰਟੀ ਦੀ ਕੇਂਦਰੀ ਲਿਡਰਸ਼ਿਪ ਦੇ ਆਗੂ ਪੂਰੀ ਤਰ•ਾਂ ਭ੍ਰਿਸਟਾਚਾਰ ’ਚ ਲਿਬੜੇ ਪਏ ਹਨ ਜਿਨ•ਾਂ ਤੋ ਕਦੇ ਵੀ ਦੇਸ਼ ਦੇ ਭਲੇ ਦੀ ਆਸ ਨਹੀ ਕੀਤੀ ਜਾ ਸਕਦੀ ਇਸ ਸਮੇ ਉਨ•ਾਂ ਨਾਲ ਜੋਰਾ ਸਿੰਘ ਸਿੱਧੂ, ਗੁਰਪਾਲ ਸਿੰਘ ਸਿੱਧੂ,ਚਮਕੌਰ ਸਿੰਘ ਸਿੱਧੂ,ਰੁਪਿੰਦਰ ਸਿੰਘ,ਮੇਜਰ ਸਿੰਘ ਸੋਸਾਇਟੀ ਮੈਬਰ ਲੋਪੋਂ,ਲਖਵੀਰ ਸਿੰਘ ਬਿੱਲੂ,ਮੱਖਣ ਸਿੰਘ,ਕੁਲਪ੍ਰੀਤ ਸਿੰਘ ਲੋਪੋਂ ਵੀ ਹਾਜਰ ਸਨ।


Post a Comment