ਸ੍ਰੀ ਮੁਕਤਸਰ ਸਾਹਿਬ 19 ਨਵੰਬਰ (ਵਾਕਫ਼)ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਮੈਡਮ ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਭਾਗਸਰ ਵਿਖੇ ਸਲਾਨਾ ਸਪੋਰਟਸ ਮੀਟ ਕਰਵਾਈ ਗਈ। ਇਸ ਖੇਡ ਸਮਾਗਮ ਦੀ ਪ੍ਰਧਾਨਗੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗਸਰ ਲੜਕੇ ਦੇ ਪ੍ਰਿੰਸੀਪਲ ਪਰਸਾ ਸਿੰਘ, ਮਾਡਲ ਸਕੂਲ ਭਾਗਸਰ ਦੇ ਪ੍ਰਿੰਸੀਪਲ ਨਵੀਨ ਕੁਮਾਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸਰਦੂਲ ਸਿੰਘ ਬਰਾੜ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਰੌਸ਼ਨੀ ਦੇਵੀ ਨੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡੀ. ਪੀ. ਈ. ਕੁਲਦੀਪ ਸਿੰਘ ਭੱਟੀ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਗਏ ਵੱਖ-ਵੱਖ ਉਮਰ ਗੁੱਟ ਦੇ ਵਿਦਿਆਰਥੀਆਂ ਦੇ ਲੰਬੀ ਦੌੜ, ਲੰਬੀ ਛਾਲ ਅਤੇ ਸ਼ਾਟ ਪੁੱਟ ਦੇ ਮੁਕਾਬਲੇ ਕਰਵਾਏ ਗਏ। 14 ਸਾਲ ਉਮਰ ਗੁੱਟ ਦੇ ਲੰਬੀ ਛਾਲ ਮੁਕਾਬਲਿਆਂ ਵਿਚ ਅਰਸ਼ਦੀਪ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਸਰਾ ਅਤੇ ਹਰਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। 17 ਸਾਲ ਉਮਰ ਗੁੱਟ ਦੇ ਦੌੜ ਮੁਕਾਬਲਿਆਂ ਵਿਚ ਇੰਦਰਜੀਤ ਕੌਰ ਨੇ ਪਹਿਲਾ, ਅਰਸ਼ਦੀਪ ਕੌਰ ਨੇ ਦੂਸਰਾ ਤੇ ਰਾਜਵੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਜਦ ਕਿ 19 ਸਾਲ ਉਮਰ ਗੁੱਟ ਦੀਆਂ ਦੌੜਾਂ ਵਿਚ ਜਸਵੀਰ ਕੌਰ ਨੇ ਪਹਿਲਾ, ਸੁਖਮੰਦਰ ਕੌਰ ਨੇ ਦੂਸਰਾ ਤੇ ਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਵੱਖ ਵੱਖ ਉਮਰ ਗੁੱਟ ਦੇ ਲੰਬੀ ਦੌੜ ਮੁਕਾਬਲਿਆਂ ਵਿਚ ਅਰਸ਼ਦੀਪ ਕੌਰ, ਇੰਦਰਜੀਤ ਕੌਰ ਤੇ ਅਰਸ਼ਦੀਪ ਕੌਰ ਭੱਟੀ ਨੇ ਪਹਿਲਾ ਜਦ ਕਿ ਚਰਨਜੀਤ ਕੌਰ, ਅਮਰਜੀਤ ਕੌਰ ਤੇ ਕਿਰਨਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਸ਼ਾਟ ਪੁਟ ਵਿਚ ਜਸਵੀਰ ਕੌਰ ਨੇ ਪਹਿਲਾ, ਜਸਮੀਨ ਕੌਰ ਨੇ ਦੂਸਰਾ ਤੇ ਜੋਤੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲੀ ਵਿਦਿਆਰਥਣਾਂ ਵੱਲੋਂ ਤਾਈਕਵਾਂਡੋ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ ਗਿਆ। ਮੁੱਖ ਮਹਿਮਾਨਾਂ ਅਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਖੇਡਾਂ ਵਿਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਵਿਚੋਂ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਇਸ ਸਕੂਲ ਦੀਆਂ ਵਿਦਿਆਰਥਣਾਂ ਜਸਮੀਨ ਕੌਰ, ਸੁਖਵੀਰ ਕੌਰ, ਨੀਤੂ ਰਾਣੀ ਤੇ ਹਰਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਪ੍ਰਿੰਸੀਪਲ ਬਲਜੀਤ ਕੌਰ ਨੇ ਡੀ. ਪੀ. ਈ. ਕੁਲਦੀਪ ਸਿੰਘ, ਮੋਨਾ ਸ਼ਰਮਾ ਅਤੇ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆ ਖੇਡਾਂ ਦੇ ਮਹੱਤਵ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਮੰਚ ਸੰਚਾਲਣ ਦੀ ਭੂਮਿਕਾ ਗਣਿਤ ਅਧਿਆਪਕਾ ਸੁਖਦੀਪ ਕੌਰ, ਵਿਦਿਆਰਥਣ ਰਾਜਬਿੰਦਰ ਕੌਰ ਭੁੱਟੀਵਾਲ ਤੇ ਕੁਲਵਿੰਦਰ ਕੌਰ ਭਾਗਸਰ ਨੇ ਬਾਖੂਬੀ ਨਿਭਾਈ। ਇਸ ਸਮਾਗਮ ਵਿਚ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਦੇ ਸਮੁੱਚੇ ਸਟਾਫ਼ ਅਤੇ ਮਾਪਿਆਂ ਤੋਂ ਇਲਾਵਾ ਮਾਸਟਰ ਸੁਖਵਿੰਦਰ ਸਿੰਘ, ਤਾਂਇਕਵਾਂਡੋ ਕੋਚ ਗੁਰਸਿਮਰਨ ਸਿੰਘ, ਮੈਂਬਰ ਗੁਰਮੀਤ ਸਿੰਘ, ਮਾਸਟਰ ਹਰਜੀ ਰਾਮ, ਅਮਨਦੀਪ ਕੌਰ ਤੇ ਗੁਰਮੀਤ ਸਿੰਘ ਆਦਿ ਮੌਜੂਦ ਸਨ।
ਜੇਤੂ ਖਿਡਾਰਣਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼
Post a Comment