ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਸਾਡੀਆ ਸਰਕਾਰਾ ਸੱਤਾ ਵਿੱਚ ਕਾਬਜ ਹੋਣਸਾਰ ਹੀ ਕਈ ਵਾਰ ਕਈ ਅਜਿਹੀਆ ਸਕੀਮਾ ਚਾਲੂ ਕਰਦੀਆ ਹਨ ਜਿੰਨੇ ਦੇ ਵਾਰੇ ਸਾਡੇ ਲੋਕ ਸੁਣਦੇ ਸਾਰ ਹੀ ਸੋਚਾ ਵਿੱਚ ਪੈ ਜਾਦੇ ਹਨ ਜਿਵੇ ਕੁੱਝ ਸਮਾਂ ਪਹਿਲਾ ਹਰ ਪਿੰਡ ਸ਼ਹਿਰ ਵਿੱਚ ਸਰਵੇ ਹੋਏ ਸਨ ।ਇਸ ਸਰਵੇ ਨੂੰ ਲੋਕ ਕਹਿੰਦੇ ਸਨ ਕਿ ਸਰਕਾਰ ਇਸ ਰਾਹੀ ਸਾਡੀ ਪੂੰਜੀ ਵਾਰੇ ਜਾਣਕੇ ਟੈਕਸ ਲਗਾਵੇਗੀ ਇਸ ਕਰਕੇ ਕਈਆ ਨੇ ਤਾਂ ਆਪਣੇ ਵਾਰੇ ਕਈ ਕਾਲਮ ਗਲਤ ਵੀ ਭਰਵਾਏ ਕਿ ਪਤਾ ਨਹੀ ਇਸ ਸਰਕਾਰੀ ਸਕੀਮ ਦਾ ਕੀ ਲਾਭ ਹੋਵੇਗਾ ਸਾਡੇ ਭੋਲੇ ਲੋਕ ਆਪਣੇ ਆਪਣੇ ਤਕਾਜੇ ਲਗਾਉਦੇ ਹਨ ਪਰ ਕਿਸੇ ਕਿਸੇ ਨੂੰ ਸਰਕਾਰ ਦੀ ਨੀਤੀ ਬਾਰੇ ਪਤਾ ਹੁੰਦਾ ਹੈ ।ਇਸੇ ਤਰਾਂ ਹੀ ਹੁਣ ਸਾਡੀ ਸਰਕਾਰ ਨੇ ਇੱਕ ਸਕੀਮ ਲਾਗੂ ਕੀਤੀ ਹੈ ਜਿਸ ਨੂੰ ਸਾਡੇ ਲੋਕ “ਅਧਾਰ ਕਾਰਡ” ਦੇ ਨਾਮ ਨਾਲ ਜਾਣਦੇ ਹਨ ਪਰ ਕਿਸੇ ਨੂੰ ਇਸ ਦੀ ਸਹੀ ਜਾਣਕਾਰੀ ਨਹੀ ਹਰ ਵਾਰ ਦੀ ਤਰਾਂ ਇਸ ਵਾਰ ਵੀ ਸਾਡੇ ਭੋਲੇ ਭਾਲੇ ਲੋਕ ਇਹ ਹੀ ਸੋਚੀ ਜਾਦੇ ਹਨ ਕਿ ਅਧਾਰ ਕਾਰਡ ਕੀ ਹਨ ।ਕੋਈ ਕਹਿੰਦਾ ਹੈ ਇੰਨਾ ਕਰਾਡਾ ਤੇ ਤੇਲ,ਖੰਡ,ਚੌਲ,ਦਾਲਾਂ ਤੇ ਹੋਰ ਰਾਸਣ ਮਿਲਿਆ ਕਰੇਗਾ,ਕੋਈ ਬੋਲਦਾ ਹੈ ਜੀ ਸਰਕਾਰ ਇੰਨਾ ਰਾਹੀ ਟੈਕਸ ਲਾਇਆ ਕਰੇਗੀ,ਕਿਸੇ ਦਾ ਗਿਸ ਹੈ ਇਸ ਕਾਰਡ ਨਾਲ ਖਰੀਦੋ ਫਰੋਕਤ ਵਿੱਚ ਸਬਸਿਡੀ ਹੋਵੇਗੀ,ਕੋਈ ਸੋਚਦਾ ਹੈ ਇਸ ਨਾਲ ਅਸੀ ਬਾਹਰ ਜਾਣੀ ਕਿ ਵਿਦੇਸ਼ੀ ਧਰਤੀ ਤੇ ਵੀ ਗੇੜਾ ਮਾਰ ਸਕਦੇ ਹਾਂ,ਕੋਈ ਫਰਮਾਉਦਾ ਹੈ ਇਸ ਨਾਲ ਸਾਨੂੰ ਨੌਕਰੀਆਂ ਮਿਲਿਆ ਕਰਨਗੀਆ,ਕੋਈ ਸਰਤਾਂ ਰਾਹੀ ਇਹ ਕਿਹ ਰਿਹਾ ਹੈ ਇਸ ਨਾਲ ਗਰੀਬੀ ਦੂਰ ਹੋਵੇਗੀ ਸਰਕਾਰ ਇੰਨਾ ਦੀ ਮਦਦ ਨਾਲ ਬੇਘਰਾ ਨੂੰ ਘਰ ਤੇ ਖਾਣ ਪੀਣ ਦਾ ਰਾਸ਼ਣ ਦੇਵੇਗੀ,ਕੋਈ ਦੱਸਦਾ ਇਸ ਕਾਰਡ ਦੇ ਬਨਣ ਨਾਲ ਲੋਨ ਲੈਣਾ ਔਖਾ ਨਹੀ ਹੋਵੇਗਾ,ਅਜਿਹੀਆ ਹੋਰ ਵੀ ਕਈ ਹੱਸੋਹੀਣਾ ਕਰ ਦੇਣ ਵਾਲੀਆ ਚੁਟਕਲਿਆ ਵਰਗੀਆ ਗੱਲਾਂ ਲੋਕ ਕਰ ਰਹੇ ਹਨ ਇੰਨਾ ਅਧਾਰ ਕਾਰਡਾ ਨੇ ਤਾ ਲਗਦਾ ਲੋਕਾਂ ਨੂੰ ਸਿਰਦਰਦੀ ਦਿੰਦੇ ਹੋਏ ਸੰਸੋਪੰਜ ਵਿੱਚ ਪਾ ਛੱਡਿਆ ਹੈ ।ਕਈ ਸੂਝਵਾਨ ਲੋਕ ਗੱਲਾਂ ਰਾਹੀ ਇਹ ਸੁਝਾਅ ਦਿੰਦੇ ਵੇਖੇ ਹਨ ਕਿ ਸਾਡੀ ਸਰਕਾਰ ਨੂੰ ਚਾਹੀਦਾ ਹੈ ਜਿੱਥੇ ਵੀ ਅਧਾਰ ਕਾਰਡ ਬਣਦੇ ਹਨ ਉੱਥੇ ਲੋਕਾਂ ਨੂੰ ਇਸ ਦੇ ਨਫੇ ਨੁਕਸਾਨ ਵਾਰੇ ਵੀ ਜਾਣੂ ਕਰਵਾਇਆ ਜਾਵੇ ਨਹੀ ਤਾ ਲੋਕਾਂ ਨੂੰ ਅਧਾਰ ਕਾਰਡ ਵਰੇ ਕੁੱਝ ਵੀ ਸਮਝ ਨਹੀ ਆਵੇਗਾ।
।

Post a Comment