ਖੰਨਾ, 17 ਨਵੰਬਰ (ਥਿੰਦ ਦਿਆਲਪੁਰੀਆ) ਥਾਣੇਦਾਰ ਜਰਨੈਲ ਸਿੰਘ 15 ਨਵੰਬਰ ਨੂੰ ਦੌਰਾਨੇ ਗਸਤ ਟੀ ਪੁਆਇੰਟ ਖੰਨਾ ਕੋਲ ਦੋ ਲੜਕੀਆਂ ਤੁਰੀਆਂ ਆਉਂਦੀਆਂ ਦਿਸੀਆਂ ਤਾਂ ਉਹਨਾਂ ਦੇ ਹ¤ਥ ਵਿਚ ਫੜੇ ਪਰਸ ਨੂੰ ਵਾਚਿਆ ਗਿਆ ਤਾਂ ਉਸ ਕੋਲੋਂ 25 ਗ੍ਰਾਮ ਸਮੈਕ ਬਰਾਮਦ ਕੀਤੀ ਗਈ ਹੈ ਜਿਹਨਾਂ ਦੀ ਪਛਾਣ ਪੂਨਮ ਰਾਣੀ ਤੇ ਉਸਦੀ ਸਕੀ ਭੈਣ ਅੰਜਲੀ ਕੁਮਾਰੀ ਵਾਸੀ ਖੰਨਾ ਦੇ ਰੂਪ ਵਿਚ ਕੀਤੀ ਗਈ ਹੈ। ਨਾਮਜਦ ਦੋਸੀਆਂ ਵਿਰੁਧ 22- 61- 85 ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ । ਦੋਰਾਹਾ ਪੁਲਸ ਨੇ ਪਵਨਜੀਤ ਕੌਰ ਪੁ¤ਤਰੀ ਮਨਜੀਤ ਸਿੰਘ ਵਾਸੀ ਅਸਗਰੀਪੁਰ ਤੇ ਵਿਆਹ ਤੋਂ ਬਾਅਦ ਦਾਜ ਲਈ ਤੰਗ ਪ੍ਰਸਾਨ ਕਰਨ ਤੇ ਅਮਨ ਸਿੰਘ ਪੁ¤ਤਰ ਜਸਮੀਲ ਸਿੰਘ ਵਾਸੀ ਅੜੈਚਾਂ ਥਾਣਾ ਦੋਰਾਹਾ ਵਿਚ 498 ਏ, 406, 506 ਅਧੀਨ ਪਰਚਾ ਦਰਜ ਕਰ ਲਿਆ ਹੈ।

Post a Comment