ਭੀਖੀ,17ਨਵੰਬਰ-( ਬਹਾਦਰ ਖਾਨ )- ਸਥਾਨਕ ਬਰਨਾਲਾ ਬਾਈਪਾਸ ਸਥਿਤ ਗੁਰੂ ਘਰ ਵਿਸ਼ਵਕਰਮਾ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸੰਗਤਾ ਨੇ ਸ਼ਰਧਾ ਪੂਰਵਕ ਹਿੱਸਾ ਲਿਆ। ਇਸ ਮੌਕੇ ਗ੍ਰੰਥੀ ਜਗਸੀਰ ਸਿੰਘ ਅਤਲੇ ਵਾਲੇ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Post a Comment