ਇੰਦਰਜੀਤ ਢਿੱਲੋਂ, ਨੰਗਲ/ਪੰਜਾਬ ਦੇ ਫੂਡ ਤੇ ਸਿਵਲ ਸਪਲਾਈ ਵਿਭਾਗ ਵੱਲੋ ਪਿਛਲੇ ¦ਬੇ ਸਮੇਂ ਤੋਂ ਨਵੇਂ ਰਾਸ਼ਨ ਕਾਰਡ ਨਾਂ ਬਣਾਂਏ ਜਾਣ ਕਾਰਨ ਵੱਖ ਵੱਖ ਪਿੰਡਾਂ ਦੇ ਲੋਕਾਂ ਡਾਹਢੇ ਪ੍ਰੇਸ਼ਾਨ ਹਨ । ਜਵਾਹਰ ਮਾਰਕੀਟ ਦੇ ਵਸਨੀਕਾਂ ਨੇ ਆਲ ਇੰਡੀਆ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੇ ਨੰਗਲ ਇਕਾਈ ਦੇ ਪ੍ਰਧਾਂਨ ਸ਼੍ਰੀ ਰਾਜੇਸ਼ ਆਂਗਰਾਂ ਦੀ ਅਗਵਾਈ ਹੇਠ ਨਵੇਂ ਰਾਸ਼ਨ ਕਾਰਡ ਵਿਭਾਗ ਵੱਲੋਂ ਨਾ ਬਣਾਏ ਜਾਣ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜਕਲ ਬਿਜਲੀ ਦੇ ਮੀਟਰ ਲਗਵਾਉਣ ਲਈ, ਬੱਚਿਆਂ ਨੂੰ ਨੌਕਰੀ ਲੈਣ ਲਈ, ਨਵੇਂ ਗੈਸ ਕੁਨੈਕਸ਼ਨ ਲੈਣ ਲਈ, ਬੈਂਕ ਖਾਤੇ ਖੁਲਵਾਉਣ, ਅਲਟਰਾ ਸਾਊਂਡ ਕਰਵਾਉਣ ਲਈ, ਪੜ•ਾਈ ਕਰਨ ਲਈ ਅਤੇ ਹੋਰ ਵੀ ਅਨੇਕਾਂ ਹੀ ਸਰਕਾਰੀ ਦਫਤਰਾਂ ਵਿੱਚ ਕੋਈ ਲਾਭ ਪ੍ਰਾਪਤ ਕਰਨ ਲਈ ਸ਼ਨਾਖਤ ਕਰਵਾਉਣ ਲਈ ਰਾਸ਼ਨ ਕਾਰਡ ਦੀ ਹੀ ਜਰੂਰਤ ਪੈਂਦੀ ਹੈ। ਇਸ ਮੌਕੇ ੳੋੁਨਾਂ ਨਾਂਲ ਦਰਸ਼ਨ ਕੁਮਾਰ ਪੱਪੂ, ਸਤਪਾਲ, ਵਿਜੈ ਕੁਮਾਰ, ਹਰੀਸ਼ ਚਾਵਲਾ, ਵਿਕਰਮ ਸਿੰਘ ਉਮ ਪ੍ਰਕਾਸ਼, ਵਿਜੈ ਜੈਤਕ, ਰਾਕੇਸ਼ ਜੈਤਕ, ਨੰਦ ਲਾਲ, ਵਿਨੋਦ ਕਪਿਲਾ, ਆਦਿ ਹਾਜ਼ਰ ਸਨ। ਉਨਾਂ ਕਿਹਾ ਕਿ ਪਹਿਲਾਂ ਡੀਪੂ ਹੋਲਡਰ ਕੋਲ ਵੀ ਫਾਰਮ ਭਰ ਕੇ ਲੋਕਾਂ ਵੱਲੋਂ ਜਮ•ਾਂ ਕਰਵਾਏ ਜਾ ਚੁੱਕੇ ਹਨ। ਉਨਾਂ ਕਿਹਾ ਕਿ ਨੰਗਲ ਤਹਿਸੀਲ ਦੇ ਸੁਵਿਧਾ ਸੈਂਟਰ ਵਿੱਚੋਂ ਮੁਕੰਮਲ ਕਾਰਵਾਈ ਕਰਾਉਣ ਉਪਰੰਤ ਵੀ ਸਥਾਂਨਕ ਗੋਲ ਮਾਰਕੀਟ ਵਿਖੇ ਵਿਭਾਗ ਦੇ ਦਫਤਰ ਵਿੱਚ ਰਾਸ਼ਨ ਕਾਰਡ ਬਣਾਂਉਣ ਲਈ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਹੈ। ਦੂਜੇ ਪਾਸੇ ਵਿਭਾਗ ਦੇ ਇੰਸਪੈਕਟਰ ਮਨਦੀਪ ਸਿੰਘ ਨੇ ਕਿਹਾ ਕਿ ਹਰੇਕ ਪਿੰਡ ਦੇ ਨਵੇਂ ਰਾਸ਼ਨ ਕਾਰਡ ਬਣਾਂਏ ਜਾ ਰਹੇ ਹਨ ਅਤੇ ਲੋਕਾਂ ਕੋਲੋ ਸੰਬੰਧਿਤ ਡਿਪੂਆਂ ਦੇ ਮਾਲਕ ਨਵੇਂ ਫਾਰਮ ਭਰ ਕੇ ਜਮਾਂ ਕਰ ਰਹੇ ਹਨ।
ਜਵਾਹਰ ਮਾਰਕੀਟ ਦੇ ਵਸਨੀਕ ਨਵੇਂ ਰਾਸ਼ਨ ਕਾਰਡ ਨਾ ਬਣਾਂਏ ਜਾਣ ਸੰਬੰਧੀ ਰੋਸ ਪ੍ਰਗਟ ਕਰਦੇ ਹੋਏ ਕਰਦੇ ਹੋਏ।


Post a Comment