ਇੰਦਰਜੀਤ ਢਿੱਲੋਂ, ਨੰਗਲ/ਸਰਕਾਰੀ ਐਲੀਮੈਂਟਰੀ ਸਕੂਲ, ਭੱਟੋਂ ਵਿੱਚ ਇੱਕ ਸਾਦੇ ਸਮਾਗਮ ਦੋਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਤਕਸੀਮ ਕੀਤੀਆਂ ਗਈਆਂ । ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਕ੍ਰਿਸ਼ਨਾਂ ਕੁਮਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਵ ਸਿਖਿੱਆ ਅਭਿਆਨ ਅਧੀਨ ਆਈ ਗ੍ਰਾਂਟ ’ਚੋਂ ਇਨ•ਾਂ ਵਿਦਿਆਰਥੀਆਂ ਨੂੰ ਵਰਦੀਆਂ ਦਿੱਤੀਆਂ ਗਈਆਂ ਹਨ। ਸਕੂਲ ਮੁਖੀ ਸ਼੍ਰੀਮਤੀ ਕ੍ਰਿਸ਼ਨਾਂ ਕੁਮਾਰੀ ਨੇ ਇਸ ਮੌਕੇ ਸਰਵ ਸਿਖਿਆ ਅਭਿਆਨ ਦੀਆਂ ਸਕੀਮਾਂ ਦਾ ਕ੍ਰਮਵਾਰ ਵੇਰਵਾ ਵੀ ਦਿਤਾ ਅਤੇ ਪੰਜਾਬ ਸਰਕਾਰ ਵਲੋਂ ਬਚਿਆਂ ਦੀ ਭਲਾਈ ਲਈ ਦਿਤੀਆਂ ਜਾਣ ਵਾਲ਼ੀਆਂ ਸਹੂਲਤਾਂ ਅਤੇ ਸਕੀਮਾਂ ਦੀ ਜਾਣਕਾਰੀ ਦਿਤੀ । ਇਸ ਮੌਕੇ ਸਕੂਲ ਮਨੇਜਮੈਂਟ ਕਮੇਟੀ ਦੀ ਚੇਅਰਮੈਂਨ ਮੋਨਿਕਾ ਰਾਣੀਂ, ਬਲਜੀਤ ਕੌਰ, ਸੁਨੀਤਾ ਦੇਵੀ, ਰਜਨੀਂ, ਉਰਮਿਲਾ ਦੇਵੀ ,ਨੀਸ਼ਾ, ਜਸਵਿੰਦਰ ਕੌਰ, ਰਾਮ ਸਰੂਪ ਮੈਡਮ ਵਿਜੈ ਕੁਮਾਰੀ, ਮਾਸਟਰ ਮਨਮੋਹਨ ਸਿੰਘ ਆਦਿ ਹਾਜ਼ਰ ਸਨ।
ਵਰਦੀਆਂ ਦਿੰਦੇ ਹੋਏ ਸਕੂਲ ਪ੍ਰਬੰਧਕ ਕਮੇਟੀ ਮੈਂਬਰ


Post a Comment