ਸਰਦੂਲਗੜ੍ਹ 4 ਨਵੰਬੲਰ (ਸੁਰਜੀਤ ਸਿੰਘ ਮੋਗਾ) ਪਿੰਡ ਝੰਡਾ ਕਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਉਣ ਦੀ ਯਾਦ ਵਿੱਚ ਜੋੜ ਮੇਲੇ ਤੇ ਅੰਤਰ ਰਾਸਟਰੀ ਖਿਡਾਰੀ ਬਲਵਿੰਦਰ ਸਿੰਘ ਬਿੰਦੀ ਅਤੇ ਬਲਰਾਜ ਸਿੰਘ ਭੂੰਦੜ ਨੂੰ ਸਮਰਪਿਤ ਟੂਰਨਾਮੈਟ ਮਿਤੀ 5-6-7 ਨਵੰਬਰ ਨੂੰ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਟ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਗਿੱਲ ਝੰਡਾ ਕਲਾ ਨੇ ਚੋਣਵੇ ਪੱਤਰਕਾਰਾ ਨਾਲ ਗੱਲ ਕਰਦਿਆ ਦੱਸਿਆ, ਕਬੱਡੀ ਖਿਡਾਰੀਆ ਨੂੰ ਇਸ ਟੂਰਨਾਮੈਟ ਵਿਚ ਆਉਣ ਦਾ ਖੱਲਾ ਸੱਦਾ ਦਿੱਤਾ ਜਾਦਾ ਹੈ। ਟੂਰਨਾਮੈਟ ਦਾ ਉਦਘਾਟਨ ਜੱਥੇਦਾਰ ਬੁੱਢਾ ਦਲ ਮੈਨੇਜਰ ਗੁਰਦੁਵਾਰਾ ਝੰਡਾ ਸਾਹਿਬ ਕਰਨਗੇ। ਜੇਤੂ ਟੀਮਾ ਨੂੰ ਇਨਾਮ ਵੰਡਣ ਲਈ ਰਾਜ ਸਭਾ ਦੇ ਮੈਬਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਵਿਸੇਸ ਤੌਰ ਤੇ ਪਹੁੰਚਣਗੇ। ਇਸ ਮੌਕੇ ਸਰਪ੍ਰਸਤ ਬੋਹੜ ਸਿੰਘ ਸਿੱਧੂ, ਪ੍ਰੈਸ਼ ਸਕੱਤਰ ਇਕਬਾਲ ਸਿੰਘ ਆਦਿ ਹਾਜਿਰ ਸਨ।

Post a Comment