ਸਰਦੂਲਗੜ੍ਹ 4 ਨਵੰਬਰ (ਸੁਰਜੀਤ ਸਿੰਘ ਮੋਗਾ) ਕਾਗਰਸ ਪਾਰਟੀ ਦੇ ਸੀਨੀਅਰ ਆਗੂ ਬਾਉ ਸਤਪਾਲ ਵਰਮਾ ਚੇਅਰਮੈਨ ਬੀ.ਸੀ.ਸੈਲ. ਜਿਲ੍ਹਾ ਕਾਗਰਸ ਕਮੇਟੀ ਮਾਨਸਾ ਦੇ ਪੂਜਨੀਕ ਪਿਤਾ ਸ੍ਰੀ ਤੁਲਸੀਦਾਸ ਜੌੜਾ ਪਿਛਲੀ 26-10-12 ਨੂੰ ਦਿਲ ਦਾ ਦੌਰਾ ਪੈਣ ਕਰਕੇ ਸਦਾ ਲਈ ਵਿਛੌੜਾ ਦੇ ਗਏ ਸਨ। ਜਿਨ੍ਹਾ ਦੀ ਰਸਮ ਪਗੜੀ ਅਤੇ ਅਤਿੰਮ ਅਰਦਾਸ ਦੁਪਹਿਰ 1 ਵਜੇ ਸ਼ਹਿਨਾਈ ਪੈਲਸ ਸਰਦੂਲਗੜ੍ਹ ਵਿਖੇ ਹੋਈ। ਅੰਤਿਮ ਅਰਦਾਸ ਅਤੇ ਸਰਧਾਜਲੀ ਸਮਾਰੋਹ ਵਿਚ ਇਲਾਕਾ ਨਿਵਾਸੀਆ ਤੋ ਉਪਰੰਤ ਹਲਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਵਿਸੇਸ ਤੌਰ ਤੇ ਪਹੁੰਚੇ। ਸ੍ਰੀ ਤੁਲਸੀਦਾਸ ਜੀ ਬੜੇ ਹੀ ਮਿਲਵਰਤਣੇ ਸੁਭਾਅ ਦੇ ਮਾਲਕ ਸਨ ਤੇ ਸਾਧੂਆ ਦੀ ਸੇਵਾ ਕਰਨ ਵਿਚ ਵਿਸਵਾਸ ਰਖਦੇ ਸਨ। ਉਹਨਾ ਨੇ ਘਰ ਵਿਚ ਰਹਿੰਦੇ ਹੋਏ ਵੀ ਲਗਭਗ 25-30 ਸਾਲ ਤੋ ਘਰ ਗ੍ਰਹਿਸਥ ਜੀਵਨ ਵਿਚੋ ਵਖ ਹੋ ਕੇ ਪ੍ਰਭੂ ਸਿਮਰਨ ਵਿਚ ਰਹਿਣ ਲੱਗ ਪਏ ਸਨ। ਮਨ ਦੇ ਐਨੇ ਕੋਮਲ ਸਨ ਕਿ ਇਕ ਸਮੇ ਇਕ ਸਾਧੂ ਨੰਗੇ ਪੈਰ ਜਾਦਾ ਮਿਲ ਗਿਆ ਜਿਹਨਾ ਤੇ ਦਿਆ ਕਰਕੇ ਉਹਨਾ ਨੇ ਆਪਣੇ ਜੌੜੇ ਉਹਨਾ ਨੂੰ ਦੇ ਕੇ ਆਪ ਨੰਗੇ ਪੈਰ ਘਰ ਆ ਗਏ।ਉਹਨਾ ਨੇਆਣੇ ਜੀਵਨ ਵਿਚ ਗਰੀਬਾ ਦੀ ਮਦਦ ਕਰਨ ਨੂੰ ਪਹਿਲ ਦਿੱਤੀ ਅਤੇ ਸੇਵਾ ਭਾਵਨਾ ਵਿਚ ਖੁਸੀ ਮਹਿਸੂਸ ਕੀਤੀ। ਇਸ ਮੌਕੇ ਬਲਾਕ ਪ੍ਰਧਾਂਨ ਗੁਰਜੰਟ ਸਿੰਘ ਭੱਪਾ, ਰਜੇਸ ਗਰਗ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਰਾਮ ਵਰਮਾ, ਸੁਖਵਿੰਦਰ ਸਿੰਘ ਸੁਖੀ ਜਿਲ੍ਹਾ ਪ੍ਰਧਾਂਨ, ਵਿੱਕੀ ਨੰਗਲ, ਕਰਮ ਸਿੰਘ ਚੌਹਾਨ, ਬਿਕਰਮਜੀਤ ਸਿੰਘ ਮੋਫਰਤੋ ਇਲਾਵਾ ਹੋਰ ਵੀ ਕਈ ਮਹਾਨ ਹਸਤੀਆ ਹਾਜਿਰ ਸਨ।

Post a Comment