ਮਾਨਸਾ, 04 ਨਵੰਬਰ ( : ਮੈਗਾ ਮੈਡੀਕਲ ਕੈਂਪ ਦੇ ਦੂਜੇ ਦਿਨ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇੰਨ•ੇ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਪੰਜਾਬ ਵਿੱਚ ਹੋਰ ਮੈਡੀਕਲ ਕੈਂਪ ਲਗਾਏ ਜਾਣਗੇ ਅਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਅਗਲੇ ਵਿੱਤੀ ਸਾਲ ਵਿੱਚ ਮੈਗਾ ਕੈਂਪਾ ਲਈ ਵੱਖਰਾ ਬਜਟ ਰੱਖਿਆ ਜਾਵੇਗਾ। ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਉਪਰਾਲੇ ਕਰ ਰਹੀ ਹੈ, ਜਿਸ ਨਾਲ ਵਧੀਆ ਸਿਹਤ ਸੇਵਾਵਾਂ ਲੋਕਾਂ ਦੇ ਘਰਾਂ ਤੱਕ ਹੱਥੋਂ-ਹੱਥ ਪਹੁੰਚਣ। ਮੁੱਖ ਮੰਤਰੀ ਨੇ ਮਰੀਜ਼ਾਂ ਦਾ ਚੈਕਅੱਪ ਕਰਨ ਲਈ ਡਾਕਟਰਾਂ ਦੇ ਬਣਾਏ ਗਏ ਚੈਂਬਰਾਂ ਦਾ ਖ਼ੁਦ ਦੌਰਾ ਕਰਦਿਆਂਮਰੀਜ਼ਾਂ ਦਾ ਹਾਲ-ਚਾਲ ਵੀ ਪੁਛਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਪ੍ਰਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਨ ਕੈਂਪਾਂ ਤੋਂ ਰਜਿਸਟਰਡ ਹੋਏ ਮਰੀਜ਼ਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇਗਾ ਅਤੇ ਜਿਹੜੇ ਮਰੀਜ਼ਾਂ ਨੂੰ ਹੋਰ ਇਲਾਜ ਲਈ ਰੈਫਰ ਕੀਤਾ ਗਿਆ ਹੈ, ਉਨ ਦੀ ਆਰਥਿਕ ਮਦਦ ਵੀ ਕੀਤੀ ਜਾਵੇਗੀ। ਉਨ ਕਿਹਾ ਕਿ ਇਨ ਕੈਂਪਾ ਨਾਲ ਸਬੰਧਿਤ ਇਲਾਕੇ ਵਿੱਚ ਪਾਈ ਜਾਣ ਵਾਲੀ ਬਿਮਾਰੀ ਅਤੇ ਉਸਦੇ ਇਲਾਜ ਲਈ ਪਹਿਲਾਂ ਹੀ ਪ੍ਰਬੰਧ ਕੀਤੇ ਜਾ ਸਕਣਗੇ।ਮੁੱਖ ਮੰਤਰੀ ਨੇ ਕਿਹਾ ਕਿ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਸਮੇਂ ਸਿਰ ਅਤੇ ਉਤਸ਼ਾਹ ਨਾਲ ਕੰਮ ਨਾ ਕਰਨ ਕਰਕੇ ਕਾਟਨ ਪੈਦਾ ਕਰਨ ਵਾਲੇ ਕਿਸਾਨ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਉਨ ਦੱਸਿਆ ਕਿ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਦੇ ਅਧਿਕਾਰੀ ਨਿਰਧਾਰਤ 45 ਕਾਟਨ ਮੰਡੀਆਂ ਵਿੱਚ ਨਹੀਂ ਪਹੁੰਚਦੇ ਅਤੇ ਨਾ ਹੀ ਉਸਦਾ ਦੌਰਾ ਕਰਦੇ ਹਨ, ਸਗੋਂ ਲਿਪਾਪੋਚੀ ਲਈ 17-18 ਮੰਡੀਆਂ ਦਾ ਹੀ ਦੌਰਾ ਕਰਦੇ ਹਨ। ਉਨ ਕਿਹਾ ਕਿ ਇਸਦੀ ਸਾਰੀ ਜਾਣਕਾਰੀ ਉਹ ਕੇਂਦਰ ਦੇ ਖੇਤੀ ਮੰਤਰੀ ਸ਼ਰਦ ਪਵਾਰ ਦੇ ਧਿਆਨ ਵਿੱਚ ਲਿਅਉਣਗੇ। ਉਨ ਕਿਹਾ ਕਿ ਮਾਲਵਾ ਵਿਚ ਕੌਟਨ ਟੈਕਸਟਾਈਲ ਪਾਰਕ, ਦੋਆਬਾ ਵਿਚ ਐਗਰੋ ਫਾਰੈਸਟਰੀ ਅਤੇ ਮਾਝੇ ਵਿਚ ਖੰਡ ਮਿੱਲਾਂ ਸਥਾਪਿਤ ਕੀਤੀਆਂ ਜਾਣਗੀਆਂ।ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਯਤਨਾਂ ਸਦਕਾ ਇਸ ਕੈਂਪ ਵਿੱਚ ਲੋਕਾਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਗਿਆ ਹੈ। ਉਨ ਕਿਹਾ ਕਿ ਇਨ ਕੈਂਪਾ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ, ਜਿਸ ਸਦਕਾ ਬਹੁਤ ਸਾਰੇ ਲੋਕਾਂ ਨੂੰ ਇਨ ਸਹੂਲਤਾਂ ਤੋਂਸੰਤੁਸ਼ਟੀ ਮਿਲ ਸਕਦੀ ਹੈ। ਉਨ ਕਿਹਾ ਕਿ ਪੰਜਾਬ ਸਰਕਾਰ ਨੇ ਕੈਂਸਰ ਨੂੰ ਜੜ ਖ਼ਤਮ ਕਰਨ ਲਈ ਜੋ ਬੀੜਾ ਚੁੱਕਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜ਼ਾਂ ਨੂੰ ਕੈਂਸਰ ਹਸਪਤਾਲ ਤੱਕ ਮੁਫ਼ਤ ਆਉਣ ਜਾਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਲੋਕ ਸਭਾ ਮੈਂਬਰ ਵਲੋਂ ਮੈਗਾ ਕੈਂਪ ਵਿਚ ਮਰੀਜ਼ਾਂ ਦਾ ਚੈਕਅੱਪ ਕਰਨ ਵਾਲੇ ਮਾਹਿਰ ਡਾਕਟਰਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਉਨ ਨਾਲ ਸਿੰਚਾਈ ਮੰਤਰੀ ਪੰਜਾਬ ਸ੍ਰ. ਜਨਮੇਜਾ ਸਿੰਘ ਸੇਖੋਂ, ਚੀਫ਼ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ, ਭਾਰਤ ਸਰਕਾਰ ਦੇ ਹੈਲਥ ਸੈਕਟਰੀ ਸ਼੍ਰੀ ਅਸ਼ੋਕ ਪ੍ਰਧਾਨ, ਮੁੱਖ ਪਾਰਲੀਮਾਨੀ ਸਕੱਤਰ ਮਹਿੰਦਰ ਕੌਰ ਜੋਸ਼, ਰਾਜ ਸਭਾ ਮੈਂਬਰ ਸ਼੍ਰ. ਬਲਵਿੰਦਰ ਸਿੰਘ ਭੂੰਦੜ, ਪਿੰਰਸੀਪਲ ਸਕੱਤਰ ਹੈਲਥ ਸ਼੍ਰੀਮਤੀ ਵਿਨੀ ਮਹਾਜਨ, ਮੈਡੀਕਲ ਐਜੂਕੇਸ਼ਨ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ, ਐਮ.ਐਲ.ਏ.ਮਾਨਸਾ ਸ਼੍ਰੀ ਪ੍ਰੇਮ ਮਿੱਤਲ, ਐਮ.ਐਲ.ਏ. ਬੁਢਲਾਡਾ ਸ਼੍ਰੀ ਚਤਿੰਨ ਸਿੰਘ ਸਮਾਓ ਅਤੇ ਸਾਬਕਾ ਐਮ.ਐਲ.ਏ. ਮੰਗਤ ਰਾਏ ਬਾਂਸਲ ਹਾਜ਼ਰ ਸਨ।ਕੈਂਪ ਤੋਂ ਪਹਿਲਾਂ ਮੁੱਖ-ਮੰਤਰੀ ਪੰਜਾਬ ਨੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਖ਼ਿਆਲਾ ਕਲਾਂ ਵਿਖੇ ਤਕਰੀਬਨ 40 ਲੱਖ ਦੀ ਲਾਗਤ ਨਾਲ ਬਣੇ 10 ਬਿਸਤਰਿਆਂ ਦੇ ਨਸ਼ਾ ਛੁਡਾਉ ਕੇਂਦਰ ਦਾ ਉਦਘਾਟਨ ਵੀ ਕੀਤਾ। ਉਨ ਕਿਹਾ ਕਿ ਪੰਜਾਬ ਵਿਚ ਵੱਡੀ ਪੱਧਰ ’ਤੇ ਨਸ਼ਾ ਛੁਡਾਊ ਕੇਂਦਰ ਖੋਲ ਜਾ ਰਹੇ ਹਨ ਅਤੇ ਇਥੇ ਇਸਨੂੰ ਵਧਾ ਕੇ 30 ਬਿਸਤਰਿਆਂਦਾ ਕੀਤਾ ਜਾਵੇਗਾ। ਉਨ ਇਸ ਤੋਂ ਬਾਅਦ ਪਿੰਡ ਮਲਕਪੁਰ ਖ਼ਿਆਲਾ ਵਿਖੇ ਸੰਯੁਕਤ ਮੱਛੀ ਅਤੇ ਸੂਰ ਫਾਰਮ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ’ਤੇ ਜ਼ੋਰ ਦਿੱਤਾ।








Post a Comment