ਨਾਭਾ 26 ਨਬੰਵਰ (ਜਸਬੀਰ ਸਿੰਘ ਸੇਠੀ) ਬੇਰੁਜਗਾਰ ਲਾਈਨਮੈਨ ਯੂਨੀਅਨ ਦੇ ਸੂਬਾ ਮੁੱਖ ਸਲਾਹਕਾਰ ਸੋਮਾ ਸਿੰਘ ਭੜੋ ਅਤੇ ਜਿਲਾ ਜਨਰਲ ਸੈਕਟਰੀ ਅਮਰਪ੍ਰੀਤ ਚੌਹਾਨ ਨੇ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਬੇਰੁਜਗਾਰ ਲਾਇਨਮੈਨ ਰੁਜਗਾਰ ਪ੍ਰਾਪਤੀ ਦੇ ਲਈ ਪਿਛਲੇ 15 ਸਾਲਾਂ ਤੋਂ ਲਗਾਤਾਰ ਸੰਘਰਸ ਕਰਦੇ ਆ ਰਹੇ ਹਨ ਅਤੇ 15 ਸਾਲਾਂ ਤੋਂ ਹੀ ਕਾਲੀ ਦਿਵਾਲੀ ਮਨਾ ਰਹੇ ਹਨ। ਸਮੇਂ ਦੀਆਂ ਸਰਕਾਰਾਂ ਨੇ ਫੋਕੇ ਲਾਰਿਆਂ ਤੇ ਕੁੱਟਣ ਤੋਂ ਬਿਨਾ ਕੁਝ ਨਹੀਂ ਦਿੱਤਾ । ਅਕਾਲੀ ਭਾਜਪਾ ਸਰਕਾਰ ਨੇ ਆਪਣੇ ਪਿਛਲੇ ਕਾਰਜ ਕਾਲ ਦੌਰਾਨ 5000 ਲਾਇਨਮੈਨ ਕੈਟਾਗਰੀ ਦੀ ਭਰਤੀ ਦਾ ਇਸਤਿਹਾਰ ਜਾਰੀ ਕੀਤਾ ਸੀ ਪਰ 1000 ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਬਾਕੀ 4000 ਨੂੰ ਸੜਕਾਂ ਤੇ ਰੁਲਨ ਲਈ ਛੱਡ ਦਿੱਤਾ ਜਦੋਂ ਕਿ ਕੌਸਲਿੰਗ ਹੋਈ ਨੂੰ ਡੇਢ ਸਾਲ ਤੋਂ ਵੀ ਵਧੇਰੇ ਸਮਾਂ ਬੀਤ ਚੁੱਕਾ ਹੈ। ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ ਸਿੰਘ ਬਾਦਲ ਇਕ ਪਾਸੇ ਤਾਂ ਬੇਰੁਜਗਾਰੀ ਨੂੰ ਖਤਮ ਕਰਨ ਲਈ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਪਰ ਮੋਜੂਦਾ ਸਰਕਾਰ ਦੀ ਅਸਲ ਸਥਿਤੀ ਬਗਲ ਮੇਂ ਛੁਰੀ, ਮੂੰਹ ਮੇਂ ਰਾਮ ਰਾਮ ਵਾਲੀ ਹੈ। ਕਿਉਂਕਿ ਮੋਜੂਦਾ ਸਰਕਾਰ ਨੌਜਵਾਨਾਂ ਨੂੰ ਖੁਸਹਾਲ ਵੇਖਣਾ ਹੀ ਨਹੀਂ ਚਾਹੁੰਦੀ । ਪਿਛਲੇ ਦਿਨੀਂ ਹੀ ਬਠਿੰਡਾ ਵਿਖੇ ਹੋਈ ਮੀਟਿੰਗ ਵਿਚ ਮੁੱਖ ਮੰਤਰੀ ਪੰਜਾਬ ਨੇ ਪ੍ਰੈਸ ਵਿਚ ਵੀ ਸਪੱਸਟ ਕੀਤਾ ਸੀ ਕਿ ਲਾਇਨਮੈਨਾਂ ਦੀ ਭਰਤੀ ਦੇ ਮਾਮਲੇ ਵਿਚ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਹੈ। ਪਰ ਅਸਲ ਸਥਿਤੀ ਇਹ ਹੈ ਕਿ ਅਜੇ ਤੱਕ ਸਰਕਾਰ ਨੇ ਰਹਿੰਦੇ 4000 ਲਾਇਨਮੈਨਾਂ ਦੀ ਭਰਤੀ ਬਾਰੇ ਕੋਈ ਠੋਸ ਅਤੇ ਸਾਰਥਿਕ ਕਦਮ ਨਹੀਂ ਉਠਾਇਆ । ਇਸ ਮੌਕੇ ਬੌਲਦਿਆਂ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਬੇਰੁਜਗਾਰ ਲਾਇਨਮੈਨਾਂ ਨੂੰ ਜੇਲ੍ਹਾਂ ਵਿਚ ਸੁੱਟਣ ਅਤੇ ਕੁੱਟਣ ਦੀ ਬਜਾੲੈ ਨਿਯੁਕਤੀ ਪੱਤਰ ਜਾਰੀ ਕਰੇ ਤਾਂ ਜੋ ਉਨ੍ਹਾਂ ਦੀ ਜਿੰਦਗੀ ਵੀ ਖੁਸਹਾਲ ਸਹੀ ਹੋ ਸਕੇ । ਇਸ ਮੌਕੇ ਬੌਲਦਿਆਂ ਜਿਲਾ ਜਨਰਲ ਸੈਕਟਰੀ ਅਮਰਪ੍ਰੀਤ ਚੌਹਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਸਲੇ ਦੇ ਹੱਲ ਵੱਲ ਫੌਰੀ ਤੌਰ ਤੇ ਕੋਈ ਧਿਆਨ ਨਾ ਦਿੱਤਾ ਤਾਂ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਕਰਕੇ ਅਗਲਾ ਸੰਘਰਸ ਰੁਜਗਾਰ ਦਿਓ ਜਾਂ ਮਾਰ ਦਿਓ ਦੇ ਬੈਨਰ ਹੇਠ ਲੜਿਆ ਜਾਵੇਗਾ । ਇਸ ਸੰਘਰਸ ਵਿਚ ਪਰਿਵਾਰਾਂ ਤੋਂ ਇਲਾਵਾ ਭਰਾਤਰੀ ਜੱਥੇਬੰਦੀਆਂ ਨੂੰ ਵੀ ਸਾਮਲ ਕੀਤਾ ਜਾਵੇਗਾ। ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਬੇਰੁਜਗਾਰ ਲਾਇਨਮੈਨਾਂ ਨੇ ਆਪਣੇ ਘਰਾਂ ਵਿਚ ਕਾਲੀ ਦਿਵਾਲੀ ਮਨਾਈੇ । ਇਸ ਮੌਕੇ ਰਾਜੇਸ ਬਾਂਸਲ, ਹਰਜੀਤ ਗੁਣੀਕੇ, ਤੇਜਦੀਪ ਸਿੰਘ, ਜੋਗਿੰਦਰ ਸਿੰਘ, ਕਰਮ ਸਿੰਘ ਅਤੇ ਗੁਰਜੀਤ ਸੇਰਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੇਰੁਜਗਾਰ ਲਾਇਨਮੈਨ ਹਾਜਰ ਸਨ।

Post a Comment