ਸ਼ਾਹਕੋਟ, 26 ਨਵੰਬਰ (ਸਚਦੇਵਾ) ਪੰਜਾਬੀ ਭਾਸ਼ਾਂ ‘ਚ ਗਿਆਨ ਪੀਠ ਐਵਾਰਡ ਜੇਤੂ ਪ੍ਰੋਫੈਸਰ ਗੁਰਦਿਆਲ ਸਿੰਘ (ਲੇਖਕ) ਨਾਵਲਕਾਰ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਧਮਕੀ ਦੇਣ ‘ਤੇ ਪ੍ਰਸਿੱਧ ਲੇਖਕ ਰਵਿੰਦਰ ਸਿੰਘ ਟੁਰਨਾ ਅਤੇ ਪਿੰਡ ਬਾਜਵਾ ਕਲਾਂ ਦੇ ਸਰਪੰਚ ਅਤੇ ਯੂਥ ਆਗੂ ਗੁਰਦੀਪ ਸਿੰਘ ਦੀਪਾ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ । ਉਨ ਕਿਹਾ ਕਿ ਪੰਜਾਬੀ ਭਾਸ਼ਾਂ ਸਾਡੀ ਮਾਤ ਭਾਸ਼ਾ ਹੈ ਅਤੇ ਇਸ ਭਾਸ਼ਾਂ ‘ਚ ਸਿਰਫ ਦੋ ਹਸਤੀਆਂ ਨੂੰ ਹੀ ਗਿਆਨ ਪੀਠ ਐਵਾਰਡ ਨਾਲ ਨਿਵਾਜਿਆ ਗਿਆ ਹੈ, ਜਿਨ ‘ਚ ਪ੍ਰੋਫੈਸਰ ਗੁਰਦਿਆਲ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਸ਼ਾਮਲ ਹਨ । ਉਨ ਕਿਹਾ ਕਿ ਪੰਜਾਬ ਯੂਨੀਵਰਸਟੀ ਚੰਡੀਗੜ ਦੇ ਸੈਨਿੰਟ ਮੈਂਬਰ ਲਈ ਦੇਸ਼ ਦੇ ਰਾਸ਼ਟਰਪਤੀ ਵੱਲੋਂ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਚੋਣ ਕੀਤੀ ਗਈ ਸੀ ਅਤੇ ਉਨ ਨੂੰ ਨਾਮਜ਼ਦ ਕੀਤਾ ਗਿਆ ਹੈ । ਜੋ ਕਿ ਸਾਡੇ ਸੂਬੇ ਲਈ ਬੜੇ ਮਾਣ ਵਾਲੀ ਗੱਲ ਹੈ, ਪਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਜੈਲਸੀ ਦੀ ਭਾਵਨਾਂ ਨਾਲ ਉਨ•ਾਂ ਨੂੰ ਸੈਨਿੰਟ ਮੈਂਬਰਾਂ ਦੀ ਮੀਟਿੰਗ ‘ਚ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਧਮਕੀ ਭਰੇ ਪੱਤਰ ਰਾਹੀ ਜਾਨੀ ‘ਤੇ ਮਾਲੀ ਨੁਕਸਾਨ ਕਰਨ ਬਾਰੇ ਧਮਕੀ ਦਿੱਤੀ ਗਈ ਹੈ, ਜੋ ਕਿ ਪੰਜਾਬੀਅਤ ‘ਤੇ ਵੱਡਾ ਹਮਲਾ ਹੈ । ਉਨ ਕਿਹਾ ਕਿ ਇਸ ਕੋਝੀ ਹਰਕਤ ਨਾਲ ਜਿੱਥੇ ਪੰਜਾਬੀਆਂ ਨੂੰ ਵੱਡੀ ਠੇਸ ਪਹੁੰਚੀ ਹੈ, ਉੱਥੇ ਲੋਕਾਂ ਦੀ ਅਵਾਜ਼ ਨੂੰ ਉਡਾਉਣ ਵਾਲੀ ਸਖਸ਼ੀਅਤ ਦੀ ਅਵਾਜ਼ ਨੂੰ ਦੱਬਣ ਦੀ ਕੋਸ਼ੀਸ਼ ਕੀਤੀ ਜਾ ਰਹੀ ਹੈ । ਉਨ•ਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੀ ਇਸ ਹਸਤੀ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਉਨ•ਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ।


Post a Comment