ਹਲਕਾ ਇੰਚਾਰਜ ਬਦਲਣ ਦੇ ਅਧਿਕਾਰ ਮੁੱਖ ਮੰਤਰੀ ਜਾਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੋਲ ਹੀ ਹਨ
ਨਾਭਾ 26 ਨਬੰਵਰ (ਜਸਬੀਰ ਸਿੰਘ ਸੇਠੀ) -ਹਲਕਾ ਨਾਭਾ ਤੇ ਸੁਰੂ ਤੋਂ ਹੀ ਕੋਠੀਆਂ ਤੇ ਮਹਿਲਾਂ ਵਾਲੇ ਰਾਜ ਕਰਦੇ ਆ ਰਹੇ ਹਨ। ਲੰਬੇ ਸਮੇਂ ਤੋਂ ਬਾਅਦ ਹਲਕਾ ਰਿਜਰਵ ਹੋਣ ਕਾਰਨ ਹਲਕੇ ਤੋਂ ਅਕਾਲੀ ਭਾਜਪਾ ਵਲੋਂ ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਨੇ ਚੋਣ ਲੜੀ ਸੀ ਕਿਉਂਕਿ ਹਲਕੇ ਵਿੱਚ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ ਸੀ ਇਸ ਕਰਕੇ ਹਲਕੇ ਵਿੱਚ ਸਬੰਧਤ ਦਲਿਤ ਭਾਈਚਾਰੇ ਨੇ ਪਹਿਲੀ ਵਾਰ ਅਕਾਲੀ ਦਲ ਨੂੰ ਵੱਧ ਚੜ੍ਹ ਕੇ ਵੋਟ ਪਾਈ ਸੀ। ਨਾਭਾ ਹਲਕੇ ਤੋਂ ਬਲਵੰਤ ਸਿੰਘ ਸ਼ਾਹਪੁਰ ਨੂੰ ਪਾਰਟੀ ਵਲੋਂ ਆਖੀਰ ਵਿੱਚ ਟਿਕਟ ਦਿੱਤੀ ਗਈ ਸੀ ਇਸ ਕਰਕੇ ਉਨ੍ਹਾਂ ਨੂੰ ਪ੍ਰਚਾਰ ਕਰਨ ਦਾ ਸਮਾਂ ਬਹੁਤ ਘੱਟ ਮਿਲਿਆ ਸੀ ਪਰ ਫਿਰ ਉਨ੍ਹਾਂ ਦਾ ਦਲਿਤ ਭਾਈਚਾਰੇ ਵਿੱਚ ਚੰਗਾ ਰਸੂਖ ਹੋਣ ਕਰਕੇ ਕਰੀਬ 42 ਹਜਾਰ ਵੋਟ ਪੈ ਗਈ ਸੀ ਜਦੋਂ ਕਿ ਇਸ ਹਲਕੇ ਵਿੱਚ ਦਲਿਤ ਭਾਈਚਾਰੇ ਦੀ ਵੋਟ ਲਗਭੱਗ 47 ਹਜਾਰ ਹੈ। । ਅੱਜ ਅਕਾਲੀ ਦਲ ਦੇ ਦਫਤਰ ਬੌੜਾਂ ਗੇਟ ਨਾਭਾ ਵਿਖੇ ਦਲਿਤ ਭਾਈਚਾਰੇ ਦੇ ਸੀਨੀਅਰ ਆਗੂ ਲਾਲ ਸਿੰਘ ਰਣਜੀਤਗੜ੍ਹ, ਰਾਮ ਦਿਆਲ ਸਿੰਘ ਨਰਮਾਣਾ ਮੈਂਬਰ ਸ੍ਰੋਮਣੀ ਕਮੇਟੀ, ਗੁਰਤੇਜ ਸਿੰਘ ਊਧਾ, ਸੁਖਵਿੰਦਰ ਸਿੰਘ ਗੁਦਾਈਆ, ਰਾਮ ਸਿੰਘ ਰੈਸਲ, ਕੁਲਵੰਤ ਸਿੰਘ ਸੁੱਖੇਵਾਲ ਆਦਿ ਨੇ ਦਲਿਤ ਭਾਈਚਾਰੇ ਦੇ ਮੋਹਤਵਾਰ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕਾ ਰਿਜਰਵ ਹੋਣ ਤੋਂ ਬਾਅਦ ਪਹਿਲੀ ਵਾਰ ਹਲਕੇ ਤੋਂ ਦਲਿਤ ਉਮੀਦਵਾਰ ਦਾ ਚੋਣ ਮੈਦਾਨ ਵਿੱਚ ਆਇਅ ਸੀ ਜਿਸ ਕਰਕੇ ਉਨ੍ਹਾਂ ਨੂੰ ਦਲਿਤ ਭਾਈਚਾਰੇ ਦਾ ਵੱਡਾ ਮਾਣ-ਸਤਿਕਾਰ ਮਿਲਿਆ। ਨਾਭਾ ਹਲਕੇ ਤੋਂ ਬਲਵੰਤ ਸਿੰਘ ਸਾਹਪੁਰ ਸਾਬਕਾ ਵਿਧਾਇਕ ਦੀ ਬਜਾਏ ਕਿਸੇ ਹੋਰ ਨੂੰ ਹਲਕਾ ਇੰਚਾਰਜ ਲਗਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ ਜੋ ਕਿ ਦਲਿਤ ਭਾਈਚਾਰੇ ਨਾਲ ਸਰਾਸਰ ਧੱਕਾ ਹੈ। ਉਕਤ ਆਗੂਆਂ ਨੇ ਕਿਹਾ ਕਿ ਹਲਕਾ ਇੰਚਾਰਜ ਬਦਲਣ ਦੇ ਅਧਿਕਾਰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਜਾਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਕੋਲ ਹਨ, ਨਾ ਕਿ ਕਿਸੇ ਮੰਤਰੀ ਕੋਲ ਜਾਂ ਮੰਤਰੀ ਦੇ ਭਰਾ ਕੋਲ ਹਨ। ਜਦੋਂ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਬਣੀ ਸੀ ਤਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਨੇ ਕਿਹਾ ਸੀ ਕਿ ਜਿਹੜੇ ਅਕਾਲੀ ਭਾਜਪਾ ਦੇ ਉਮੀਦਵਾਰ ਚੋਣ ਹਾਰ ਗਏ ਹਨ ਉਨ੍ਹਾਂ ਦਾ ਪਾਰਟੀ ਅੰਦਰ ਮਾਣ-ਸਤਿਕਾਰ ਬਰਕਰਾਰ ਰੱਖਿਆ ਜਾਵੇਗਾ। ਉਹ ਜਿੱਤੇ ਹੋਏ ਉਮੀਦਵਾਰਾਂ ਦੀ ਤਰ੍ਹਾਂ ਹੀ ਹਲਕੇ ਦਾ ਵਿਕਾਸ ਅਤੇ ਕੰਮ-ਕਾਜ ਕਰਨਗੇ। ਨਾਭਾ ਹਲਕਾ ਅਜਿਹਾ ਹਲਕਾ ਹੈ ਜਿੱਥੇ ਕਿ ਇੱਕ ਹੋਰ ਆਗੂ ਵੀ ਆਪਣੇ ਆਪ ਨੂੰ ਹਲਕਾ ਇੰਚਾਰਜ ਅਖਵਾਉਂਦਾ ਹੈ ਜਦੋਂ ਕਿ ਉਕਤ ਆਗੂ ਨੂੰ ਪਾਰਟੀ ਵਲੋਂ ਕੋਈ ਮਾਨਤਾ ਨਹੀਂ ਹੈ। ਜੇਕਰ ਸ. ਬਲਵੰਤ ਸਿੰਘ ਸ਼ਾਹਪੁਰ ਹਲਕਾ ਇੰਚਾਰਜ ਦੀ ਬਜਾਏ ਕਿਸੇ ਹੋਰ ਨੂੰ ਹਲਕਾ ਇੰਚਾਰਜ ਲਗਾਇਆ ਜਾਦਾਂ ਹੈ ਤਾਂ ਇਸ ਦਾ ਖੁਮਿਆਜਾ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ। ਹਲਕੇ ਦੇ ਸਮੂਹ ਦਲਿਤ ਭਾਈਚਾਰੇ ਵਲੋਂ ਅੱਜ 27 ਨਵੰਬਰ ਸਵੇਰੇ 9 ਵਜੇ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਹਲਕੇ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਪੰਚ-ਸਰਪੰਚ ਸਾਮਲ ਹੋ ਰਹੇ ਹਨ। ਇਸ ਮੌਕੇ 27 ਨਵੰਬਰ ਨੂੰ ਨਾਭਾ ਵਿਖੇ ਪਹੁੰਚ ਰਹੇ ਕੈਬਨਿਟ ਮੰਤਰੀਆਂ ਨੂੰ ਸਮੂਹ ਦਲਿਤ ਭਾਈਚਾਰੇ ਵਲੋਂ ਆਪਣੇ ਨਾਲ ਧੱਕੇਸਾਹੀ ਅਤੇ ਆਪਣੇ ਰੋਸ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਸੁਰਜੀਤ ਕੌਰ ਮੈਂਬਰ ਬਲਾਕ ਸੰਮਤੀ, ਸੰਤ ਸਿੰਘ ਸਰਪੰਚ ਗਲਵੱਟੀ, ਸੁਖਦੇਵ ਸਿੰਘ ਸਰਪੰਚ ਸੁੱਖੇਵਾਲ, ਰਘਵਿੰਦਰ ਸਿੰਘ ਸਰਪੰਚ ਅਭੇਪੁਰ, ਮਨਜੀਤ ਸਿੰਘ ਸਰਪੰਚ ਸਾਧੋਹੇੜੀ, ਭਗਵੰਤ ਸਿੰਘ ਸਰਪੰਚ ਚੱਠੇ, ਅਮਰੀਕ ਸਿੰਘ ਸਾ: ਸਰਪੰਚ ਅਗੇਤਾ, ਜਗਨਨਾਥ ਸਰਪੰਚ ਮੈਹਸ, ਗੁਰਨਾਮ ਸਿੰਘ ਸਰਪੰਚ ਕਲਹੇਮਾਜਰਾ, ਚਰਨਜੀਤ ਕੌਰ ਸਰਪੰਚ ਦਰਗਾਪੁਰ, ਸਿੰਦਰ ਕੌਰ ਮੈਂਬਰ ਬਲਾਕ ਸੰਮਤੀ ਪੂਣੀਵਾਲ, ਜਗਦੇਵ ਸਿੰਘ ਸਾਬਕਾ ਸਰਪੰਚ ਭੀਲੋਵਾਲ, ਕਰਨੈਲ ਸਿੰਘ ਪੰਚ, ਕ੍ਰਿਸਨ ਕੌਰ ਪੰਚ, ਅਮਰਜੀਤ ਕੌਰ ਪੰਚ ਬਨੇਰਾਂ ਕਲਾਂ, ਦਰਸ਼ਨ ਸਿੰਘ ਪੰਚ ਅਗੇਤਾ, ਮਨਜੀਤ ਕੌਰ ਪੰਚ ਨਰਮਾਣਾ, ਕੁਲਵੰਤ ਕੌਰ ਸਰਪੰਚ ਅਗੇਤਾ, ਮਨਜੀਤ ਕੌਰ ਪੰਚ ਕਕਰਾਲਾ, ਰਾਮ ਸਿੰਘ ਸਰਪੰਚ ਧਾਰੋਂਕੀ, ਵਰਿੰਦਰਪਾਲ ਬੈਣੀ ਪ੍ਰਧਾਨ ਕਲਾਸ-4 ਯੂਨੀਅਨ, ਕ੍ਰਾਂਤੀ ਕੁਮਾਰ ਆਗੂ ਪੱਲੇਦਾਰ ਯੂਨੀਅਨ ਨਾਭਾ, ਸੁਖਵਿੰਦਰ ਸਿੰਘ ਪ੍ਰਧਾਨ ਥ੍ਰੀਵੀਲਰ ਯੂਨੀਅਨ ਨਾਭਾ ਅਤੇ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਹੋਰ ਆਗੂ ਹਾਜਰ ਸਨ।

Post a Comment