ਸ਼ਹਿਣਾ/ਭਦੌੜ ਨਵੰਬਰ (ਸਾਹਿਬ ਸੰਧੂ) ਸ਼ਹਿਣਾ ਵਿਖੇ ਬੇਰੁਜ਼ਗਾਰ ਬੀ.ਐ¤ਡ. ਤੇ ਆਈ.ਟੀ.ਆਈ. ਯੂਨੀਅਨ ਦੀ ਸਾਂਝੇ ਤੌਰ ‘ਤੇ ਮੀਟਿੰਗ ਹੋਈ। ਯੂਨੀਅਨ ਆਗੂਆਂ ਨੇ ਕਿਹਾ ਕਿ ਯੂਨੀਅਨਾਂ ਲੰਬੇ ਸਮੇਂ ਤੋਂ ਸੰਘਰਸ਼ ਕਰਦਿਆਂ ਰਹੀਆਂ ਹਨ। ਪਰ ਸਰਕਾਰਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ। ਬੀ.ਐ¤ਡ. ਦੇ ਆਗੂ ਸੁਖਵਿੰਦਰ ਸਿੰਘ ਢਿ¤ਲਵਾ ਨੇ ਕਿਹਾ ਕਿ ਸਰਕਾਰ ਉਨ ਨੂੰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ‘ਤੇ ਰ¤ਖ ਰਹੀ ਹੈ ਜੋ ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ ਜੋ ਕਿ ਉਨ ਦੀ ਯੂਨੀਅਨਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਦੇ ਆਗੂ ਸਰਬਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਆਈ.ਟੀ.ਆਈ. ਯੂਨੀਅਨ ਨੇ ਵੀ ਪੋਸਟਾਂ ਨਾ ਕ¤ਢਣ ਦੀ ਸੂਰਤ ‘ਚ ਸਰਕਾਰ ਵਿਰੁ¤ਧ ਸੰਘਰਸ਼ ਦਾ ਮੋਰਚਾ ਖੋਲ•ਣ ਦਾ ਐਲਾਨ ਕੀਤਾ। ਇਸ ਸਮੇਂ ਤਰਨਜੀਤ ਸਿੰਘ, ਵਿਕੀ ਬਰਨਾਲਾ, ਹਰਜੀਤ ਸਿੰਘ ਜੋਧਪੁਰ, ਜਰਨੈਲ ਸਿੰਘ ਚੂੰਘਾ, ਬੀਰਾ ਠੁ¤ਲੀਵਾਲ, ਗੁਰਸ਼ਰਨਜੀਤ ਸਿੰਘ, ਟੀਟੂ ਬਰਨਾਲਾ ਆਦਿ ਵੀ ਹਾਜ਼ਰ ਸਨ।

Post a Comment