ਚੌਂਦਾਂ ਸਾਲਾਂ ਬਾਅਦ ਵੀ ਨਾਂ ਬਣਿਆ ਖੇਡ ਸਟੇਡੀਅਮ। ਲੋਕਾਂ ਨੇ ਆਪਣੇ ਪੱਧਰ ’ਤੇ ਸਟੇਡੀਅਮ ਬਨਾਉਣ ਦੀ ਕੀਤੀ ਸ਼ੁਰੂਆਤ-ਸ਼ਰਾਰਤੀ ਅਨਸਰਾਂ ਨੀਂਹ ਪੱਥਰ ਵੀ ਭੰਨਿਆ।
Friday, November 16, 20120 comments
ਬੱਧਨੀ ਕਲਾਂ 16 ਨਵੰਬਰ ( ਚਮਕੌਰ ਲੋਪੋਂ ) ਇੱਥੋਂ ਨੇੜਲੇ ਪਿੰਡ ਲੋਪੋਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਮਰਹੂਮ ਕਬੱਡੀ ਖ਼ਿਡਾਰੀ ਕੇਵਲ ਸਿੰਘ ਲੋਪੋਂ ਦੀ ਯਾਦ ਵਿਚ ਸਟੇਡੀਅਮ ਬਨਾਉਣ ਦਾ ਵਾਅਦਾ 14 ਸਾਲ ਬੀਤ ਜਾਣ ’ਤੇ ਵੀ ਵਫ਼ਾ ਨਹੀਂ ਹੋਇਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਟੇਡੀਅਮ ਤਾਂ ਕੀ ਬਨਣਾ ਸੀ ਸਗੋਂ ਮੁੱਖ ਮੰਤਰੀ ਦਾ ਰੱਖਿਆ ਗਿਆ ਨੀਂਹ ਪੱਥਰ ਵੀ ਸ਼ਰਾਰਤੀ ਅਨਸਰਾਂ ਨੇ ਭੰਨ ਦਿੱਤਾ ਹੈ।
ਜਾਣਕਾਰੀ ਅਨੁਸਾਰ 1998 ਵਿਚ ਪੰਜਾਬ ਦੇ ਚਾਰ ਅੰਤਰਰਾਸ਼ਟਰੀ ਕਬੱਡੀ ਖ਼ਿਡਾਰੀਆਂ ਨਾਲ ਹਾਦਸੇ ਵਿਚ ਸਹੀਦ ਹੋਏ ਇਸ ਪਿੰਡ ਦੇ ਕਬੱਡੀ ਖ਼ਿਡਾਰੀ ਕੇਵਲ ਸਿੰਘ ਦੀ ਅੰਤਿਮ ਅਰਦਾਸ ਵਿਚ ਸਾਮਿਲ ਹੋਣ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਬੱਡੀ ਖ਼ਿਡਾਰੀ ਦੀ ਯਾਦ ਵਿਚ ਪਿੰਡ ਵਿਚ ਜਲਦੀ ਹੀ ਆਧੁਨਿਕ ਖ਼ੇਡ ਸਟੇਡੀਅਮ ਬਨਾਉਣ ਤੋਂ ਇਲਾਵਾ ਕੋਚਾਂ ਵੀ ਭੇਜੇ ਜਾਣਗੇ ਤਾਂ ਜੋਂ ਇਲਾਕੇ ਭਰ ਵਿੱਚੋਂ ਨਵੇਂ ਉੱਭਰ ਵਾਲੇ ਖ਼ਿਡਾਰੀਆਂ ਸਹੀ ਸੇਧ ਮਿਲ ਸਕੇ । ਮੁੱਖ ਮੰਤਰੀ ਦੇ ਇਸ ਫ਼ੈਸਲੇ ਨਾਲ ਇਲਾਕੇ ਦੇ ਖ਼ਿਡਾਰੀ ਖੁਸ਼ੀ ਨਾਲ ਖੀਵੇ ਹੋ ਗਏ ਸਨ ਪਰ ਚੌਦਾਂ ਸਾਲ ਬੀਤ ਜਾਣ ’ਤੇ ਵੀ ਸਟੇਡੀਅਮ ਦਾ ਕੰਮ ਸ਼ੁਰੂ ਨਾਂ ਹੋਣ ਕਰਕੇ ਖ਼ਿਡਾਰੀ ਨਿਰਾਸ਼ ਹਨ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਪਹਿਲੀ ਗ੍ਰਾਟ ਵੱਜੋਂ 10 ਲੱਖ ਰੁਪਏ ਦੀ ਗ੍ਰਾਟ ਜਾਰੀ ਕਰਕੇ ਸਟੇਡੀਅਮ ਨੂੰ ਦੋ ਸਾਲਾਂ ਦੇ ਅੰਦਰ ਪੂਰਾ ਕਰਨ ਦੇ ਆਦੇਸ਼ਾਂ ਨਾਲ ਇਹ ਵਾਅਦਾ ਵੀ ਖ਼ਿਡਾਰੀਆਂ ਨਾਲ ਕੀਤਾ ਸੀ ਕਿ ਅਤਿ-ਆਧੁਨਿਕ ਸਹੂਲਤਾਂ ਨਾਲ ਲੈੱਸ ਇਸ ਸਟੇਡੀਅਮ ਵਿਚ ਖ਼ਿਡਾਰੀਆਂ ਦੇ ਰਹਿਣ-ਸਹਿਣ ਦਾ ਪ੍ਰਬੰਧ ਕਰਨ ਤੋਂ ਇਲਾਵਾ ਗਰਾਊਂਡ ਵਿਚ ਐਸਟ੍ਰੋਟਰਫ਼ ਵੀ ਵਿਛਾਈ ਜਾਵੇਗੀ। ਸਟੇਡੀਅਮ ਨੂੰ ਸਹੂਲਤਾਂ ਤਾਂ ਕੀ ਮਿਲਣੀਆਂ ਸਨ ਸਗੋਂ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ ਵੀ ਬੁਰੀ ਤਰ•ਾਂ ਟੁੱਟ ਚੁੱਕਾ ਹੈ।
ਇਸ ਸਬੰਧੀ ਪਿੰਡ ਵਾਸੀ ਇੰਦਰਜੀਤ ਸਿੰਘ ਲੋਪੋਂ ਦਾ ਕਹਿਣਾ ਸੀ ਕਿ ਇੱਕ ਪਾਸੇ ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਹਰ ਪਿੰਡ ਵਿਚ ਸਟੇਡੀਅਮ ਬਣਾਏ ਜਾਣਗੇ ਪਰ ਸਰਕਾਰ ਨੂੰ ਆਪਣੇ ਤੌਰ ’ਤੇ ਰੱਖੇ ਖ਼ੇਡ ਸਟੇਡੀਅਮਾਂ ਦੇ ਨੀਂਹ ਪੱਥਰਾਂ ਨੂੰ ਸਿਰੇ ਲਾਉਣ ਦੀ ਕੋਈ ਚਿੰਤਾ ਨਹੀਂ ਹੈ।
ਇਸ ਸਬੰਧੀ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਦਾ ਕਹਿਣਾ ਹੈ ਕਿ ਉਹ ਸਬੰਧੀ ਅੱਜ ਹੀ ਐਸ ਡੀ ਐਮ ਦੀ ਡਿਊਟੀ ਲਗਾ ਕੇ ਮਾਮਲੇ ਦੀ ਜਾਂਚ ਕਰਵਾ ਰਹੇ ਹਨ। ਉਨ•ਾਂ ਕਿਹਾ ਕਿ ਸਟੇਡੀਅਮ ਬਨਾਉਣ ਵਿਚ ਜੋ ਵੀ ਸਰਕਾਰੀ ਅੜਿੱਕਾ ਹੋਇਆ ਉਸਨੂੰ ਜਲਦੀ ਹੀ ਦੂਰ ਕਰਵਾ ਕੇ ਨਵੀਂ ਇਮਾਰਤ ਬਨਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
: ਪਿੰਡ ਲੋਪੋਂ ਵਿਖੇ ਆਪਣੇ ਤੌਰ ’ਤੇ ਲੋਕਾਂ ਵੱਲੋ ਤਿਆਰ ਕੀਤਾ ਜਾ ਰਿਹਾ ਖੇਡ ਸਟੇਡੀਅਮ ਅਤੇ ਸ਼ਰਾਰਤੀ ਅਨੁਸਰਾਂ ਵੱਲੋ ਭੰਨਿਆ ਨੀਂਹ ਪੱਥਰ । ਫੋਟੋ : ਚਮਕੌਰ ਲੋਪੋਂ


Post a Comment