ਬੱਧਨੀ ਕਲਾਂ 16 ਨਵੰਬਰ ( ਚਮਕੌਰ ਲੋਪੋਂ ) ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁਖੀ ਹੁਣ ਸਰਕਾਰੀ ਹੁਕਮਾਂ ਦੀ ਪਾਲਣ ਕਰਨ ਵਿਚ ਦੇਰੀ ਕਰਨ ਲੱਗੇ ਹਨ ਕਿਉਂਕਿ ਸਰਕਾਰ ਵੱਲੋਂ ਭਾਂਡੇ ਅਤੇ ਵਰਦੀਆਂ ਖ੍ਰੀਦਣ ਲਈ ਭੇਜੇ ਗਏ ਨਿਗੂਣੇ ਫੰਡਾਂ ਕਾਰਨ ਵਰਦੀਆਂ, ਬੂਟ, ਜੁਰਾਬਾਂ ਅਤੇ ਭਾਂਡੇ ਖ੍ਰੀਦਣੇ ਸੰਭਵ ਨਹੀਂ ਹਨ। ਜਿਕਰਯੋਗ ਹੈ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਬੱਚਿਆ ਦੀ ਗਿਣਤੀ ਵਧਾਉਣ ਦੇ ਉਦੇਸ਼ ਪਹਿਲੀ ਜਮਾਤ ਤੋਂ ਅੱਠਵੀ ਤੱਕ ਦੇ ਬੱਚਿਆ ਨੂੰ ’ਮਿਡ-ਡੇ ਮੀਲ’ ਸਕੀਮ ਤਹਿਤ ਦੁਪਹਿਰ ਦਾ ਖਾਣਾ ਸ਼ੁਰੂ ਕੀਤਾ ਸੀ ਪਰ ਇਸ ਖਾਣੇ ਨੂੰ ਖਾਣ ਲਈ ਵਿਦਿਆਰਥੀਆਂ ਭਾਂਡੇ ਆਪਣੇ ਘਰਾਂ ਤੋਂ ਹੀ ਲਿਆਉਣੇ ਪੈਂਦੇ ਸਨ ਪਰ ਹੁਣ ਸਿੱਖਿਆ ਵਿਭਾਗ ਨੇ ਭਾਂਡੇ ਸਕੂਲਾਂ ਵਿਚ ਹੀ ਮਹੁੱਈਆਂ ਕਰਵਾਉਣ ਦੀ ਯੋਜਨਾ ਬਣਾਈ ਹੈ।
ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ 50 ਰੁਪਏ ਦੇ ਬਜਟ ਵਿਚ 300 ਐਮ ਐਮ ਵਾਲੀਆਂ ਤਿੰਨ ਕੌਲੀਆਂ ਵਾਲੀ ਥਾਲੀ,70 ਐਮ ਐਮ ਵਾਲਾ 100 ਗ੍ਰਾਮ ਦਾ ਗਿਲਾਸ ਅਤੇ 140 ਐਮ ਐਮ ਵਾਲਾ 30 ਗ੍ਰਾਮ ਦਾ ਚਮਚ ਹੀ ਖ੍ਰੀਦਿਆ ਜਾਵੇ।
ਵਿਭਾਗ ਦੀਆਂ ਹਦਾਇਤਾਂ ਦੀ ਜੇਕਰ ਇੰਨ-ਬਿੰਨ ਪਾਲਣਾ ਕੀਤੀ ਜਾਵੇ ਤਾਂ ਸਕੂਲੀ ਆਧਿਆਪਕਾਂ ਨੂੰ 30 ਰੁਪਏ ਆਪਣੇ ਪੱਲਿਓ ਖ਼ਰਚ ਕਰਨ ਪੈਣਗੇ ਕਿਉਂਕਿ ਸਰਕਾਰੀ ਹੁਕਮਾਂ ਵਾਲੀ ਥਾਲੀ ਦੀ ਬਜ਼ਾਰੀ ਕੀਮਤ 55 ,ਗਿਲਾਸ 18 ਅਤੇ ਚਮਚ 6 ਰੁਪਏ ਹੈ। ਇਸੇ ਤਰ•ਾਂ ਹੀ ਵਰਦੀਆਂ ਦੇ ਮਿਲੇ 400 ਰੁਪਏ ਵਿੱਚੋਂ ਲੜਕੀਆਂ ਲਈ ਸਲਵਾਰ ਕਮੀਜ਼ ਦਾ ਕੱਪੜਾ ਹੀ 200 ਰੁਪਏ ’ਚ ਮਿਲ ਰਿਹਾ ਹੈ ਇਸ ਤੋਂ ਇਲਵਾ 125 ਦੀ ਚੁੰਨੀ , 150 ਰੁਪਏ ਦੇ ਬੂਟ , 25 ਰੁਪਏ ਦੀਆਂ ਜੁਰਾਬਾ ਅਤੇ 150 ਰੁਪਏ ਦਾ ਸਵੈਟਰ ਮਿਲਦਾ ਹੈ। ਜਦੋਂਕਿ ਸਮਾਈ ਦਾ ਖ਼ਰਚ 100 ਰੁਪਏ ਵੱਖਰਾ ਹੈ। ਲੜਕਿਆਂ ਦੀ ਪੈਂਟ ਸ਼ਰਟ ਦਾ ਕੱਪੜਾ 200 ਰੁਪਏ ,ਬੂਟ 150, ਜੁਰਾਬਾ 20, ਟੋਪੀ 30 , ਸਵੈਟਰ150 ਅਤੇ 250 ਰੁਪਏ ਸਿਲਾਈ ਹੈ। ਇਸ ਦਾ ਸਮੁੱਚਾ ਖਰਚ 800 ਤੋਂ 900 ਰੁਪਏ ਦੇ ਵਿਚਕਾਰ ਪੈਂਦਾ ਹੈ।
ਇਸ ਸਬੰਧੀ ਡੀ ਟੀ ਐਫ਼ ਦੇ ਜ਼ਿਲ•ਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾਂ ਦਾ ਕਹਿਣਾ ਸੀ ਕਿ ਸਰਕਾਰ ਨੇ 400 ਰੁਪਏ ਵਰਦੀ ਦਾ ਬਜਟ ਬਹੁਤ ਥੋੜਾ ਰੱਖਿਆ ਹੈ ਉਨ•ਾਂ ਕਿਹਾ ਕਿ ਜੇਕਰ ਉਹ ਇਨ•ੇ ਥੋੜੇ ਪੈਸਿਆਂ ਨਾਲ ਵਰਦੀਆਂ ਦੀ ਖ੍ਰੀਦ ਕਰਨਗੇ ਤਾਂ ਕੁਆਲਿਟੀ ਅਸਲੋਂ ਹੀ ਮਾੜੀ ਹੋ ਜਾਵੇਗੀ ਤੇ ਇਹ ਵਰਦੀਆਂ ਸੀਜ਼ਨ ਤੋਂ ਪਹਿਲਾਂ ਹੀ ਖਰਾਬ ਹੋ ਜਾਣਗੀਆਂ। ਉਨ•ਾਂ ਮੰਗ ਕੀਤੀ ਕਿ ਵਰਦੀ ਦਾ ਬਜਟ ਘੱਟੋ-ਘੱਟ 1000 ਰੁਪਏ ਕੀਤਾ ਜਾਵੇ।
ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਕੇਂਦਰੀ ਫ਼ੰਡਾਂ ਦੀ ਜਿਹੜੀ ਰਾਸ਼ੀ ਪ੍ਰਾਪਤ ਹੋਈ ਹੈ ਉਸੇ ਅਨੁਸਾਰ ਹੀ ਸਕੂਲਾਂ ਨੂੰ ਗ੍ਰਾਟਾਂ ਭੇਜੀਆਂ ਗਈਆ ਹਨ। ਉਨ•ਾਂ ਕਿਹਾ ਕਿ ਸਕੂਲ ਮੁੱਖੀ ਸਚੁੱਜੇ ਢੰਗ ਨਾਲ ਵਰਦੀਆਂ ਅਤੇ ਭਾਂਡੇ ਖ੍ਰੀਦ ਵਿਦਿਆਰਥੀਆਂ ਨੂੰ ਮਹੁੱਈਆਂ ਕਰਵਾ ਦੇਣ।

Post a Comment