ਨਾਭਾ 25 ਨਵੰਬਰ ( ਜਸਬੀਰ ਸਿੰਘ ਸੇਠੀ )-ਰੋਟਰੀ ਕਲੱਬ ਨਾਭਾ ਗਰੇਟਰ ਵੱਲੋਂ ਅੱਜ ਸਥਾਨਕ ਅਲੋਹਰਾਂ ਗੇਟ ਬਾਜੀਗਰ ਬਸਤੀ ਸਥਿਤ ਐਲੀਮੈਂਟਰੀ ਸਕੂਲ ਵਿਖੇ ਛਾਤੀ ਦੀਆਂ ਬਿਮਾਰੀਆਂ ਅਤੇ ਟੀ.ਬੀ. ਜਾਗਰੂਕਤਾਂ ਦਾ ਮੁਫਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਸਿਹਤ ਵਿਭਾਗ (ਆਰ.ਐਨ.ਟੀ.ਸੀ.ਪੀ) ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ ਡਾ.ਅਨੂਪ ਮੋਦੀ, ਡਾ.ਸੁਰਿੰਦਰ ਅਗਰਵਾਲ ਅਤੇ ਡਾ.ਗੁਰਪ੍ਰੀਤ ਨਾਗਰਾ ਵੱਲੋਂ 100 ਦੇ ਕਰੀਬ ਮਰੀਜਾਂ ਦਾ ਚੈਕੱਅਪ ਕਰਕੇ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਸਬੰਧੀ ਕਲੱਬ ਪ੍ਰਧਾਨ ਪ੍ਰਕਾਸ਼ ਗੋਇਲ ਨੇ ਦੱਸਿਆ ਕਿ ਇਸ ਕੈਂਪ ਦੋਰਾਨ ਬਲਗਮ ਦੀ ਜਾਂਚ, ਈ.ਸੀ.ਜੀ, ਸਪਾਈਰੋਮੈਂਟਰੀ ਟੈਸਟ ਤੋਂ ਇਲਾਵਾ ਬੱਲਡ ਸੂਗਰ ਦੀ ਜਾਂਚ ਵੀ ਕੀਤੀ ਗਈ। ਇਸ ਮੌਕੇ ਐਸ.ਐਮ.ਓ ਸਿਵਲ ਹਸਪਤਾਲ ਨਾਭਾ ਡਾਕਟਰ ਅਨੂਪ ਮੋਦੀ ਨੇ ਕਿਹਾ ਕਿ ਇਸ ਤਰ•ਾਂ ਦੇ ਕੈਂਪਾਂ ਨਾਲ ਖਾਸ ਤੌਰ ਤੇ ਗਰੀਬ ਤਬਕੇ ਦੇ ਲੋਕਾਂ ਨੂੰ ਕਾਫੀ ਲਾਭ ਪਹੁੰਚਦਾ ਹੈ ਅਤੇ ਉਹ ਬਿਮਾਰੀਆਂ ਤੋਂ ਬਚਣ ਦੇ ਉਪਾਅ ਕਰ ਸਕਦੇ ਹਨ। ਉਨ•ਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਹਫਤੇ ਤੋਂ ਵੱਧ ਸਮੇਂ ਦੀ ਖਾਂਸੀ ਅਤੇ ਛਾਤੀ ਨਾਲ ਸਬੰਧਤ ਰੋਗਾਂ ਦੇ ਮਰੀਜਾਂ ਨੂੰ ਅਜਿਹੇ ਮੈਡੀਕਲ ਕੈਂਪਾਂ ਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਪ੍ਰਧਾਨ ਪ੍ਰਕਾਸ਼ ਗੋਇਲ, ਕਸ਼ਮੀਰ ਸਿੰਘ ਲਾਲਕਾ, ਸੰਦੀਪ ਮਿੱਤਲ ਸਕੱਤਰ, ਭੁਪਿੰਦਰ ਕੌਂਸਲ, ਪੀ.ਕੇ.ਮਿੱਤਲ, ਡਾ.ਸੰਦੀਪ ਜੈਦਕਾ, ਡਾ.ਕੁਲਭੂਸ਼ਣ, ਡਾ.ਜਵਾਹਰ ਜੋਸ਼ੀ, ਸਤਵੀਰ ਜਿੰਦਲ, ਵਲੈਤ ਰਾਮ ਤੋਂ ਇਲਾਵਾ ਕਲੱਬ ਮੈਂਬਰ ਮੌਜੂਦ ਸਨ।
ਨਾਭਾ ਦੇ ਅਲੋਹਰਾਂ ਗੇਟ ਸਥਿਤ ਬਾਜੀਗਰ ਬਸਤੀ ਵਿੱਚ ਲਗਾਏ ਗਏ ਮੁਫਤ ਮੈਡੀਕਲ ਕੈਂਪ ਦੋਰਾਨ ਡਾਕਟਰ ਮਰੀਜਾਂ ਦੀ ਜਾਂਚ ਕਰਦੇ ਹੋਏ।

Post a Comment