ਅਜੀਤਗੜ• 16 ਨਵੰਬਰ-ਜਿਲਾ ਗੱਤਕਾ ਐਸੋਸੀਏਸ਼ਨ (ਰਜਿ.) ਅਜੀਤਗੜ• ਵਲੋਂ ਪੰਜਾਬ ਗੱਤਕਾ ਐਸੋਸੀਏਸ਼ਨ (ਰਜਿ.) ਦੀ ਅਗਵਾਈ ਹੇਠ ਅੱਜ ਇੱਥੇ ਦੁਸ਼ਹਿਰਾ ਗਰਾਉਂਡ ਫੇਜ-8, ਵਿਖੇ ਇੱਕ ਰੋਜਾ ਜਿਲਾ ਪੱਧਰੀ ਗੱਤਕਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਲੜਕਿਆਂ ਦੀਆਂ 10 ਗੱਤਕਾ ਟੀਮਾਂ ਅਤੇ ਲੜਕੀਆਂ ਦੀਆਂ ਤਿੰਨ ਟੀਮਾਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਦਾ ਉਦਘਾਟਨ ਐਸ.ਡੀ.ਐਮ ਅਜੀਤਗੜ• ਸ੍ਰੀ ਲਖਮੀਰ ਸਿੰਘ ਅਤੇ ਸ੍ਰੋਮਣੀ ਅਕਾਲੀ ਦਲ (ਸ਼ਹਿਰੀ) ਪ੍ਰਧਾਨ ਸ. ਜੋਗਿੰਦਰ ਸਿੰਘ ਸਲੈਚ ਨੇ ਸਾਂਝੇ ਤੌਰ ’ਤੇ ਕੀਤਾ। ਇਹਨਾਂ ਗੱਤਕਾ ਮੁਕਾਬਲਿਆਂ ਦੌਰਾਨ ੳਮਰ ਵਰਗ 14 ਸਾਲ ਵਿੱਚ ਗੁਰਜੋਤ ਸਿੰਘ ਪਹਿਲੇ ਸਥਾਨ ਤੇ, ਉਮਰ ਵਰਗ 17 ਸਾਲ ਕੁੜੀਆਂ ਦੀ ਸ਼ਸ਼ਤਰ ਪ੍ਰਦਰਸ਼ਨੀ ਵਿੱਚ ਪਹਿਲੇ ਸਥਾਨ ’ਤੇ ਅਮਨਦੀਪ ਕੌਰ ਅਤੇ ਦੂਜੇ ਸਥਾਨ ’ਤੇ ਰਿਮਲਜੀਤ ਕੌਰ ਰਹੀ। ੳਮਰ ਵਰਗ 17 ਸਾਲ ਲੜਕਿਆਂ ਦੀ ਸ਼ਸ਼ਤਰ ਪ੍ਰਦਰਸ਼ਨੀ ਵਿੱਚ ਪਹਿਲੇ ਸਥਾਨ ’ਤੇ ਸਤਨਾਮ ਸਿੰਘ, ਦੂਜੇ ਸਥਾਨ ’ਤੇ ਕਰਨਜੋਤ ਸਿੰਘ ਅਤੇ ਤੀਜੇ ਸਥਾਨ ਲਈ ਅਕਸ਼ਿਤ ਸਿੰਘ ਨੇ ਆਪਣੀ ਜਗ•ਾ ਬਣਾਈ। ਸਿੰਗਲ ਸੋਟੀ ਮੁਕਾਬਲਿਆਂ ਦੌਰਾਨ ਉਮਰ ਵਰਗ 19 ਸਾਲ ਵਿੱਚ ਕ੍ਰਮਵਾਰ ਮਨਮੀਤ ਸਿੰਘ ਕੁਰਾਲੀ, ਚੰਦਨਦੀਪ ਸਿੰਘ ਸਰਕਾਰੀ ਕਾਲਜ ਫੇਜ-6, ਮੁਹਾਲੀ ਅਤੇ ਹਰਸਿਮਰਨ ਸਿੰਘ ਗੱਤਕਾ ਅਖਾੜਾ ਬਨੂੜ ਨੇ ਪਹਿਲੇ, ਦੁਜ਼ੇ ਅਤੇ ਤੀਜੇ ਸਥਾਨ ’ਤੇ ਕਬਜਾ ਕੀਤਾ। ਉਮਰ ਵਰਗ 19 ਸਾਲ ਦੀ ਸ਼ਸ਼ਤਰ ਪ੍ਰਦਰਸ਼ਨੀ ਵਿੱਚ ਕ੍ਰਮਵਾਰ ਪ੍ਰਿੰਸਪ੍ਰੀਤ ਸਿੰਘ, ਸੀ.ਜੀ.ਸੀ. ਘੰੜੂਆਂ ਕੈਂਪਸ ਨੇ ਪਹਿਲਾ, ਤਰਨਜੋਤ ਸਿੰਘ ਜੀਰਕਪੁਰ ਨੇ ਦੂਜਾ ਅਤੇ ਸਾਗਰ ਸਿੰਘ ਤੀਜੇ ਸਥਾਨ ’ਤੇ ਰਿਹਾ। ਉਮਰ ਵਰਗ ਸਾਲ 22 ਵਿੱਚ ਸ਼ਸ਼ਤਰ ਪ੍ਰਦਰਸ਼ਨੀ (ਟੀਮ ਮੁਕਾਬਲੇ) ਵਿੱਚ ਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਕੁਰਾਲੀ ਨੇ ਪਹਿਲਾ ਅਤੇ ਸਰਕਾਰੀ ਕਾਲਜ ਫੇਜ-6 ਦੀ ਟੀਮ ਦੂਜਾ ਸਥਾਨ ਪ੍ਰਾਪਤ ਕਰਕੇ ਜੇਤੂ ਰਹੀ। ਉਮਰ ਵਰਗ ਸਾਲ 22 ਦੇ ਸਿੰਗਲ ਸੋਟੀ ਮੁਕਾਬਲਿਆਂ ਦੌਰਾਨ ਨਵਜੋਤ ਸਿੰਘ ਪਹਿਲੇ ਸਥਾਨ ’ਤੇ, ਤਲਵਿੰਦਰ ਸਿੰਘ ਸਰਕਾਰੀ ਕਾਲਜ ਫੇਜ-6 ਦੂਜੇ ਸਥਾਨ ਅਤੇ ਹਰਪ੍ਰੀਤ ਸਿੰਘ ਗੱਤਕਾ ਅਖਾੜਾ ਫੇਜ-1 ਤੀਜੇ ਸਥਾਨ ’ਤੇ ਕਾਬਜ ਰਿਹਾ। ਸਮੂਹ ਜੇਤੂ ਟੀਮਾਂ ਨੂੰ ਵਲੋਂ ਮੁੱਖ ਮਹਿਮਾਨ ਵਜੋਂ ਪੁੱਜੇ ਬੀਬਾ ਅਮਨਜੋਤ ਕੌਰ ਰਾਮੂਵਾਲੀਆ, ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ), ਪੰਜਾਬ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਹਰਜੀਤ ਸਿੰਘ ਗਰੇਵਾਲ ਵਲੋਂ ਅਤੇ ਜਿਲਾ ਗੱਤਕਾ ਐਸੋਸੀਏਸ਼ਨ ਅਜੀਤਗੜ• ਦੇ ਪ੍ਰਧਾਨ ਸ. ਫੂਲਰਾਜ ਸਿੰਘ ਨੇ ਸਾਂਝੇ ਤੌਰ ’ਤੇ ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਗੱਤਕਾ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦੀਪ ਸਿੰਘ ਪ੍ਰਧਾਨ ਚੰਡੀਗੜ• ਗੱਤਕਾ ਐਸੋਸੀਏਸ਼ਨ, ਕੋਚ ਇੰਦਰਜੋਧ ਸਿੰਘ, ਰਾਜਵੀਰ ਸਿੰਘ, ਰਾਜਦੀਪ ਸਿੰਘ ਅਤੇ ਜੱਜਮੈਂਟ ਦੀ ਸੇਵਾ ਲਈ ਬੀਬਾ ਚਰਨਜੀਤ ਕੌਰ, ਧਿਆਨ ਸਿੰਘ ਬਲਵਿੰਦਰ ਸਿੰਘ ਅਤੇ ਹੋਰ ਪੱਤਵੰਤੇ ਸੱਜਣ ਹਾਜਰ ਸਨ।
ਫੋਟੋ ਕੈਪਸ਼ਨ-ਬੀਬਾ ਅਮਨਜੋਤ ਕੌਰ ਰਾਮੂਵਾਲੀਆ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ), ਜਿਲਾ ਗੱਤਕਾ ਐਸੋਸੀਏਸ਼ਨ ਅਜੀਤਗੜ• ਦੇ ਪ੍ਰਧਾਨ ਸ. ਫੂਲਰਾਜ ਸਿੰਘ ਅਤੇ ਚੰਡੀਗੜ• ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦੀਪ ਸਿੰਘ ਅਜੀਤਗੜ• ਵਿਖੇ ਗੱਤਕਾ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਂਦੇ ਹੋਏ।


Post a Comment