ਸ਼ਹਿਣਾ/ਭਦੌੜ 18 ਨਵੰਬਰ (ਸਾਹਿਬ ਸੰਧੂ) ਪੰਜਾਬ ਸਰਕਾਰ ਵੱਲੋਂ ਬਲਾਤਕਾਰੀ ਅਤੇ ਗੁਰੂਆਂ ਦਾ ਭੇਖ ਰਚਣ ਵਾਲੇ ਸੌਦਾ ਸਾਧ ਨੂੰ ਦਿੱਤੀ ਜਾ ਰਹੀ ਸਹਿ ਕਾਰਨ ਹੀ ਇਹ ਸਾਧ ਦੇ ਚੇਲੇ ਚਪਟੇ ਆਪਣੀਆਂ ਢੋਲਕੀਆਂ ਬਾਜ਼ੇ ਪੁਲਿਸ ਦੀ ਛੱਤਰ ਛਾਇਆ ਹੇਠ ਕੁੱਟ ਰਹੇ ਹਨ ਤੇ ਇਹਨਾਂ ਦਾ ਵਿਰੋਧ ਕਰਨ ਵਾਲੀਆਂ ਸਿੱਖ ਜੱਥੇਬੰਦੀਆਂ ਨੂੰ ਬਾਦਲ ਸਰਕਾਰ ਦੀ ਸਹਿ ਤੇ ਜੇਲ•ਾਂ ਵਿੱਚ ਸੁਟਿਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਿਤ ਸੇਵਾ ਲਹਿਰ ਦੇ ਪ੍ਰਚਾਰਿਕ ਮੈਂਬਰ ਭਾਈ ਜਗਸੀਰ ਸਿੰਘ ਖਾਲਸਾ ਨੇ ਕੀਤਾ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਬਲਾਤਕਾਰੀ ਸਾਧ ਦੀ ਹੋਰ ਰਹੀ ਇਸ ਚੋਰ ਚਰਚਾ ਬਾਰੇ ਦੇਰੀ ਨਾਲ ਪਤਾ ਲੱਗਿਆ ਤੇ ਨਹੀ ਤਾਂ ਪਿੰਡ ਵਿੱਚ ਇਹ ਚੋਰ ਚਰਚਾ ਨਹੀ ਚਲਣ ਦੇਣੀ ਸੀ। ਦਸਣਯੋਗ ਹੈ ਕਿ ਪਿੰਡ ਮੌੜ ਨਾਭਾ ਵਿਖੇ ਡੇਰਾ ਪ੍ਰੇਮੀਆਂ ਵੱਲੋਂ ਆਪਣੀਆਂ ਢੋਲਕੀਆਂ ਕੁੱਟ ਸਿਰਸਾ ਸਾਧ ਦਾ ਗੁਣਗਾਨ ਕੀਤਾ ਜਾ ਰਿਹਾ ਸੀ ਤੇ ਮੌਕੇ ਤੇ ਜਦ ਗੁਰਮਿਤ ਸੇਵਾ ਲਹਿਰ ਦੇ ਮੈਂਬਰਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੇ ਆਪਣੇ ਘਰ ਦੀਆਂ ਛੱਤਾਂ ਤੇ ਸਪੀਕਰ ਲਾ ਭਾਈ ਪੰਥ ਪ੍ਰੀਤ ਦੀਆਂ ਟੇਪਾਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਪੁਲਿਸ ਵੀ ਹਰਕਤ ਵਿੱਚ ਆ ਗਈ ਪੰ੍ਰਤੂ ਇਸ ਨਾਲ ਕੋਈ ਵੀ ਟਕਰਾਅ ਵਾਲੀ ਸਥਿਤੀ ਨਹੀ ਬਣੀ ਤੇ ਡੇਰਾ ਪ੍ਰੇਮੀ ਇਹ ਨਿਬੇੜ ਜਲਦੀ ਹੀ ਉਥੋਂ ਚਲਦੇ ਬਣੇ।


Post a Comment