ਬੱਧਨੀ ਕਲਾਂ 25 ਨਵੰਬਰ ( ਚਮਕੌਰ ਲੋਪੋਂ ) ਦਸਤਾਰ ਸਿੱਖੀ ਦੀ ਸ਼ਾਨ ਦਾ ਪ੍ਰਤੀਕ ਹੈ ਜਿਸ ਦੇ ਸਿੱਖ ਨੌਜ਼ਵਾਨਾਂ ਵਿਚ ਘੱਟ ਰਹੇ ਉਤਸ਼ਾਹ ਨੂੰ ਮੁੜ ਪੈਦਾ ਕਰਨ ਲਈ ਸਿੱਖ ਸੰਪਰਦਾਵਾਂ ਅਤੇ ਹੋਰ ਜੰਥੇਬੰਦੀਆਂ ਵੱਲੋਂ ਪਿੰਡ ਪੱਧਰ ’ਤੇ ਦਸਤਾਰ ਮੁਕਾਬਲੇ ਕਰਵਾਉਣਾ ਸਲਾਘਾਯੋਗ ਕਦਮ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਕੁੱਝ ਸਿੱਖੀ ਤੋਂ ਪਤਿਤ ਸਿੱਖ ਕਥਿਤ ਤੌਰ ’ਤੇ ਫੌਕੀ ਸ਼ੋਹਰਤ ਖੱਟਣ ਲਈ ਦਸਤਾਰ ਮੁਕਾਬਲੇ ਕਰਵਾ ਰਹੇ ਜਦੋਂਕਿ ਪਹਿਲਾਂ ਉਨ•ਾਂ ਨੂੰ ਆਪ ਸਾਬਤ ਸੂਰਤ ਸਿੱਖ ਸਜਣ ਲਈ ਧਿਆਨ ਦੇਣਾ ਚਾਹੀਦਾ ਹੈ ।ਮਿਲੀ ਜਾਣਕਾਰੀ ਅਨੁਸਾਰ ਇਲਾਕੇ ਦੀਆਂ ਕੁੱਝ ਖ਼ੇਡਾਂ ਕਰਵਾਉਣ ਵਾਲੀਆਂ ਸੰਸਥਾਵਾਂ ਨੇ ਧਾਰਮਿਕ ਖ਼ੇਤਰ ਵਿਚ ਆਪਣੀ ਪਕੜ ਮਜ਼ਬੂਤ ਕਰਨ ਲਈ ਪਿੰਡਾਂ ਵਿਚ ਦਸਤਾਰ ਮੁਕਾਬਲੇ ਕਰਵਾਉਣ ਦਾ ਨਵਾਂ ਰਾਹ ਕੱਢਿਆ ਜੋ ਇੱਕ ਚੰਗਾ ਉੱਦਮ ਤਾਂ ਹੈ ਪਰ ਇਨ•ਾਂ ਸੰਸਥਾਵਾਂ ਦੇ ਮੁਖੀ ਆਪ ਦਸਤਾਰਧਾਰੀ ਨਾਂ ਹੋਣ ਅਤੇ ਇੱਥੋਂ ਤੱਕ ਇਨ•ਾਂ ਦੇ ਦਾੜੀ ਅਤੇ ਕੇਸ ਕਤਲ ਕੀਤਾ ਹੋਏ ਹਨ ਜਿਸਨੂੰ ਸਿੱਖ ਧਰਮ ਵਿਚ ਇੱਕ ਬੱਜਰ ਕੁਰਾਹਿਤ ਮੰਨਿਆ ਜਾਂਦਾ ਹੈ ਇਸ ਤਰ•ਾਂ ਦੀ ਬਣੀ ਸ੍ਰਿਥਤੀ ਕਾਰਨ ਨਿਰੋਲ ਧਾਰਮਿਕ ਜੰਥੇਬੰਦੀਆਂ ਦੇ ਆਗੂਆਂ ਦਾ ਇਨ•ਾਂ ਖ਼ੇਡ ਕਲੱਬਾਂ ਪ੍ਰਤੀ ਰੋਸ ਹੈ।ਇਸ ਸਬੰਧੀ ਅਕਾਲਿ ਸਹਾਇ ਸਿੱਖ ਜੰਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਦਰਸਨ ਸਿੰਘ ਘੋਲੀਆਂ ਨੇ ਕਿਹਾ ਭਾਵੇਂ ਪ੍ਰਵਾਸੀ ਭਾਰਤੀ ਇੱਥੇ ਆਂ ਕੇ ਦਸਤਾਰ ਮੁਕਾਬਲੇ ਕਰਵਾ ਰਹੇ ਹਨ ਜੋਂ ਇੱਕ ਚੰਗਾ ਫ਼ੈਸਲਾ ਤਾਂ ਹੈ ਪਰ ਸਿੱਖ ਧਰਮ ਦਾ ਇਹ ਮਿਸ਼ਨ ਰਿਹਾ ਹੈ ਕਿ ਜਦੋਂ ਕਿਸੇ ਨੂੰ ਕੋਈ ਨਸੀਹਤ ਦੇਣੀ ਹੋਵੇ ਤਾਂ ਪਹਿਲਾਂ ਆਪ ਉਸ ਵਿਚ ਪੂਰਾ ਪ੍ਰਪੱਕ ਹੋਣਾ ਪੈਂਦਾ ਹੈ ਪਰ ਇਸ ਦੇ ਉਲਟ ਇਨ•ਾਂ ਕਲੱਬਾਂ ਦੇ ਮੁਖੀ ਆਪ ਸਿੱਖੀ ਸਿਧਾਤਾਂ ਤੋਂ ਕੋਰੇ ਹਨ। ਉਨ•ਾਂ ਇਨ•ਾ ਖ਼ੇਡ ਕਲੱਬਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਕਿ ਜੇਕਰ ਉਹ ਆਪ ਪਹਿਲਾਂ ਸਾਬਤ-ਸੂਰਤ ਸਿੱਖ ਸਜਣ ਦਾ ਫੈਸਲਾ ਕਰਨ ਤਾਂ ਉਹ ਇਨ•ਾਂ ਦਸਤਾਰ ਮੁਕਾਬਲਿਆਂ ਨੂੰ ਪੂਰੀ ਹਮਾਇਤ ਹੀ ਨਹੀਂ ਕਰਨਗੇ ਸਗੋਂ ਇਨ•ਾਂ ਕਲੱਬਾਂ ਦੇ ਮੁਖੀਆਂ ਨੂੰ ਸਨਮਾਨਿਤ ਵੀ ਕਰਨਗੇ।ਇਸ ਸਬੰਧੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਕਿਸੇ ਵੀ ਜੰਥੇਬੰਦੀ ਨੂੰ ਦਸਤਾਰ ਮੁਕਾਬਲੇ ਕਰਵਾਉਣ ਤੋਂ ਪਹਿਲਾਂ ਖੁਦ ਨੂੰ ਸਾਬਤ ਸੂਰਤ ਸਿੱਖ ਸਜਣਾ ਚਾਹੀਦਾ ਹੈ। ਉਨ•ਾਂ ਕਿਹਾ ਗੁਰਬਾਣੀ ਦੇ ਫੁਰਮਾਨ ਅਨੁਸਾਰ ਜੋਂ ਦੂਜਿਆਂ ਨੂੰ ਉਪਦੇਸ਼ ਕਰਦੇ ਹਨ ਪਰ ਆਪ ਅਮਲ ਨਹੀਂ ਕਰਦੇ ਉਹ ਗੁਰੂ ਤੋਂ ਬੇਮੁੱਖ ਹੁੰਦੇ ਹਨ। ਉਨ•ਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਤਖ਼ਤ ਦੇ ਸਿੰਘ ਸਹਿਬਾਨਾਂ ਦੀ ਹੋਣ ਵਾਲੀ ਮੀਟਿੰਗ ਵਿਚ ਵਿਚਾਰ ਵਟਾਦਰਾਂ ਕੀਤਾ ਜਾਵੇਗਾ ਤੇ ਇਸ ਮਾਮਲੇ ਸਬੰਧੀ ਅਗਲੀ ਰਣਨੀਤੀ ਬਣਾਈ ਜਾਵੇਗੀ।

Post a Comment