ਸੰਗਰੂਰ, 21 ਨਵੰਬਰ (ਸੂਰਜ ਭਾਨ ਗੋਇਲ)-ਸਿਖਿਆ ਵਿਭਾਗ, ਪੰਜਾਬ ਵੱਲੋਂ ਸਮੂਹ ਸਕੂਲਾਂ ਵਿੱਚ ਮਨਾਏ ਗਏ ਨਸ਼ਾ ਵਿਰੋਧੀ ਦੋ ਦਿਨਾਂ ਮੁਹਿੰਮ ਨੇ ਕਮਾਲ ਹੀ ਕਰ ਦਿਖਾਈ ਹੈ। ਕਈ ਵਾਰ ਅਜਿਹਾ ਵਾਪਰ ਜਾਂਦਾ ਹੈ, ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ। ਅਜਿਹਾ ਹੀ ਮੌਕਾ ਮੇਲ ਲਾਗਲੇ ਪਿੰਡ ਤੁੰਗਾਂ ਵਿਖੇ ਉਦੋਂ ਵਾਪਰਿਆ, ਜਦੋਂ ਸਰਕਾਰੀ ਹਾਈ ਸਕੂਲ ਤੁੰਗਾਂ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਸ਼੍ਰੀਮਤੀ ਸੁਨੀਤਾ ਕੁਮਾਰੀ, ਮੀਨਾ ਮਰੌਕ, ਨਵਕਿਰਨ, ਕਾਮਨੀ ਦੇਵੀ, ਜੈ ਦੇਵੀ, ਵਿਵੇਕ ਕੁਮਾਰ, ਭਗਵੰਤ ਸਿੰਘ, ਗੁਰਦੀਪ ਸਿੰਘ ਅਤੇ ਗੌਰਵ ਜੰਡੂ ਦੀ ਅਗਵਾਈ ਹੇਠ ਪਿੰਡ ਵਿੱਚ ਨਸ਼ਿਆਂ ਵਿਰੋਧੀ ਰੈਲੀ ਕੱਢ ਰਹੇ ਸਨ। ਬੱਚੇ ਉ¤ਚੀ-ਉ¤ਚੀ ਨਾਹਰੇ ਲਾਉਂਦੇ ਜਾ ਰਹੇ ਸਨ ਠਪਾਪਾ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਕਿਤਾਬੂ ਤਾਂ ਐਨ ਮੌਕੇ ਪਿੰਡ ਵਿੱਚ ਇੱਕ ਬਰਾਤ ਆ ਪਹੁੰਚੀ। ਬੱਚਿਆਂ ਨੇ ਉਹਨਾਂ ਨੂੰ ਸ਼ਰਾਬ ਨਾ ਪੀਣ ਲਈ ਪ੍ਰੇਰਿਆ ਤਾਂ ਉਹਨਾਂ ਦਾ ਉ¤ਤਰ ਸੀ ਠਅਸੀਂ ਸ਼ਰਾਬ ਨਹੀਂ ਪੀਵਾਂਗੇੂ। ਇਹ ਬੱਚਿਆਂ ਦੀ ਇੱਕ ਵੱਡੀ ਪ੍ਰਾਪਤੀ ਸੀ ਕਿ ਉਹਨਾਂ ਕਿਸੇ ਦੇ ਮੂੰਹੋਂ ਇਹ ਸ਼ਬਦ ਕੱਢਵਾ ਦਿੱਤੇ। ਰੈਲੀ ਤੋਂ ਪਹਿਲਾਂ ਕਰਵਾਏ ਮੁਕਾਬਲਿਆਂ ਵਿੱਚ ਕਵਿਤਾ ਗਾਇਨ ਦਾ ਮੁਕਾਬਲਾ ਮਨਪ੍ਰੀਤ ਸਿੰਘ, ਪ੍ਰੀਤੀ ਕੌਰ, ਰੇਸ਼ਮਾ ਕੌਰ, ਮਨੀ ਕੌਰ, ਜਸਪ੍ਰੀਤ ਕੌਰ, ਅਤੇ ਗੁਰਪ੍ਰੀਤ ਕੌਰ ਨੇ ਜਿੱਤਿਆ। ਸਲੋਗਨ ਮੁਕਾਬਲੇ ਵਿੱਚ ਹਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਕੁਮਾਰ, ਰਣਦੀਪ ਕੌਰ, ਗੁਰਪ੍ਰੀਤ ਸਿੰਘ ਤੇ ਸੁਖਪ੍ਰੀਤ ਸਿੰਘ ਜੇਤੂ ਰਹੇ। ਚਾਰਟ ਮੁਕਾਬਲਾ ਸੁਖਰੈਪੀ ਸਿੰਘ, ਹੈਪੀ ਸਿੰਘ, ਖੈਰੂ ਸਿੰਘ, ਜਸਵਿੰਦਰ ਸਿੰਘ, ਤਰਸੇਮ ਸਿੰਘ ਤੇ ਅਮਨਦੀਪ ਸਿੰਘ ਦੇ ਹਿੱਸੇ ਆਇਆ। ਇਸ ਮੌਕੇ ਯਾਦਵਿੰਦਰ ਸਿੰਘ ਨੇ ਨਸ਼ਿਆਂ ਬਾਰੇ ਬੋਲਦਿਆਂ ਕਿਹਾ ਕਿ ਬੱਚਿਓ ਨਸ਼ੇ ਛੱਡਣਾ ਦੀ ਨੌਬਤ ਹੀ ਨਾ ਆਵੇ, ਆਓ ਅਸੀਂ ਸਾਰੇ ਕਸਮ ਖਾਈਏ ਕਿ ਅਸੀਂ ਨਸ਼ਿਆਂ ਨੂੰ ਆਪਣੇ ਨੇੜੇ ਹੀ ਨਹੀਂ ਢੁੱਕਣ ਦੇਣਾ। ਇਹ ਉਹ ਨਸ਼ੇ ਨੇ ਜਿਹੜੇ ਮਾਪਿਆਂ ਨੂੰ ਆਪਣੇ ਲਾਡਲਿਆਂ ਦੀਆਂ ਲਾਸ਼ਾਂ ਸਿਵਿਆਂ ਤੱਕ ਲਿਜਾਣ ਲਈ ਮਜਬੂਰ ਕਰਦੇ ਨੇ। ਉਹਨਾਂ ਬੱਚਿਆਂ ਨੂੰ ਸੁਚੇਤ ਕੀਤਾ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਜਾਣੂੰ ਕਰਵਾਉਣ ਕਿ ਨਸ਼ੇ ਛੁਡਾਉਣ ਦੇ ਨਾਂ ’ਤੇ ਕਈ ਝੋਲਾ ਛਾਪ ਡਾਕਟਰ ਸਗੋਂ ਨਸ਼ੇ ਖਵਾ ਕੇ ਜਾਨਾਂ ਲੈ ਰਹੇ ਹਨ। ਮੁਕਾਬਲਿਆਂ ਨੂੰ ਨੇਪਰੇ ਚਾੜਨ ਵਿੱਚ ਗੁਰਚਰਨ ਸਿੰਘ, ਕੁਲਵੀਰ ਸਿੰਘ, ਭਗਵਾਨ ਕੌਰ ਅਤੇ ਸ਼੍ਰੀਮਤੀ ਕਾਂਤਾ ਰਾਣੀ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਜੇਤੂ ਬੱਚਿਆਂ ਨੂੰ ਸ਼੍ਰੀਮਤੀ ਸੁਖਜਿੰਦਰ ਕੌਰ ਮੁੱਖ ਅਧਿਆਪਕਾ ਨੇ ਇਨਾਮ ਵੰਡਦਿਆਂ ਸਮੂਹ ਸਟਾਫ ਦਾ ਧਂਨਵਾਦ ਕੀਤਾ ਕਿ ਉਹਨਾਂ ਮਿਹਨਤ ਨਾਲ ਸਰਕਾਰ ਦੇ ਇਸ ਪ੍ਰੋਜੈਕਟ ਨੂੰ ਸਫਲ ਕੀਤਾ ਹੈ।
ਇਸ ਸੰਬੰਧੀ ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ•ਾ ਸੰਗਰੂਰ ਦੇ 500 ਪ੍ਰਾਇਮਰੀ, 350 ਮਿਡਲ ਹਾਈ ਅਤੇ ਸੈਕੰਡਰੀ ਸਕੂਲਾਂ (ਕੁੱਲ 850 ਦੇ ਕਰੀਬ) ਵਿੱਚ ਇਸ ਮੁਹਿੰਮ ਤਹਿਤ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ ਅਤੇ ਨਸ਼ਾ ਵਿਰੋਧੀ ਸੁਨੇਹਾ ਜਨਤਕ ਤੌਰ ’ਤੇ ਦਿੱਤਾ ਗਿਆ। ਉਨ•ਾਂ ਕਿਹਾ ਕਿ ਇਸ ਮੁਹਿੰਮ ਨੂੰ ਜ਼ਿਲ•ਾ ਸੰਗਰੂਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ।


Post a Comment