ਭੀਖੀ,21ਨਵੰਬਰ-( ਬਹਾਦਰ ਖਾਨ )- ਨਸ਼ਾ ਵਿਰੋਧੀ ਮੁਹਿੰਮ ਤਹਿਤ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਖੀਵਾ ਖੁਰਦ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਮੂਹਿਕ ਰੂਪ ’ਚ ਪਿੰਡ ਖੀਵਾ ਖੁਰਦ ’ਚ ਨਸ਼ਿਆਂ ਵਿਰੁੱਧ ਵਿਸ਼ਾਲ ਚੇਤਨਾ ਰੈਲੀ ਕੱਢੀ ਅਤੇ ਵਿਦਿਆਰਥੀਆਂ ਦੇ ਕਵਿਤਾ ਉਚਾਰਣ, ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ। ਇਸ ਮੌਕੇ ਜਗਤਾਰ ਸਿੰਘ ਅਤੇ ਬਿਕਰਮ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਅਜ਼ੋਕੀ ਨੌਜਵਾਨ ਪੀੜੀ ਦਿਨੋਂ-ਦਿਨ ਨਸ਼ਿਆਂ ਦੇ ਛੇਵੇਂ ਦਰਿਆ ’ਚ ਡੁਬਦੀ ਜਾ ਰਹੀ ਹੈ, ਜੋ ਦੇਸ਼ ਦੇ ਭਵਿੱਖ ਲਈ ਖ਼ਤਰੇ ਦਾ ਚਿੰਨ• ਹੈ। ਇਸੇ ਤਰ•ਾਂ ਪਿੰਡ ਮੋਹਰ ਸਿੰਘ ਵਾਲਾ ਦੇ ਸਰਕਾਰੀ ਹਾਈ ਸਕੂਲ ਵਿਖੇ ਪ੍ਰਿੰਸੀਪਲ ਮੀਨਾ ਕੁਮਾਰੀ ਦੀ ਅਗਵਾਈ ਹੇਠ ਨਸ਼ਾ ਛਡਾਊ ਚੇਤਨਾ ਰੈਲੀ ਕੀਤੀ ਗਈ।

Post a Comment