ਸ਼ਹਿਣਾ/ਭਦੌੜ 18 ਨਵੰਬਰ (ਸਾਹਿਬ ਸੰਧੂ) ਪਿੰਡ ਰਾਏਸਰ ਪੰਜਾਬ ਵਿਖੇ ਰਾਤ ਸਮੇਂ ਚੋਰਾਂ ਵ¤ਲੋਂ ਇਕ ਕਿਸਾਨ ਦੀ ਟਰਾਲੀ ਚੋਰੀ ਕਰਕੇ ਲੈ ਜਾਣ ਦਾ ਪਤਾ ਲਗਿਆ ਹੈ। ਨੰਬਰਦਾਰ ਗੁਰਤੇਜ ਸਿੰਘ ਪੁਤਰ ਰਣਜੀਤ ਸਿੰਘ ਵਾਸੀ ਰਾਏਸਰ ਪੰਜਾਬ ਨੇ ਦ¤ਸਿਆ ਕਿ ਉਨ ਆਪਣੀ ਟਰਾਲੀ ਦਾ ਟਾਇਰ ਬਦਲਣ ਲਈ ਮਿ. ਗੁਰਮੇਲ ਸਿੰਘ ਦੀ ਵਰਕਸ਼ਾਪ ਸਾਹਮਣੇ ਖੜੀ ਕੀਤੀ ਹੋਈ ਸੀ। ਪਰ ਜਦੋਂ ਸਵੇਰੇ ਉਹ ਵਰਕਸ਼ਾਪ ਗਿਆ ਤਾਂ ਟਰਾਲੀ ਆਪਣੀ ਥਾਂ ਤੋਂ ਗਾਇਬ ਸੀ। ਪੀੜਤ ਕਿਸਾਨ ਨੇ ਇਸ ਚੋਰੀ ਸੰਬੰਧੀ ਪੁਲਿਸ ਥਾਣਾ ਟਲੇਵਾਲ ਨੂੰ ਸੂਚਿਤ ਕਰ ਦਿ¤ਤਾ ਹੈ।

Post a Comment