ਸ਼ਹਿਣਾ/ਭਦੌੜ 18 ਨਵੰਬਰ (ਸਾਹਿਬ ਸੰਧੂ) ਪਿੰਡ ਛੀਨੀਵਾਲ ਕਲਾਂ ਦੇ ਇਕ ਕਿਸਾਨ ਪਰਿਵਾਰ ਦੀ ਬੀਜੀ ਹੋਈ ਕਣਕ ਕੁਝ ਲੋਕਾਂ ਵ¤ਲੋਂ ਧ¤ਕੇ ਨਾਲ ਵਾਹੇ ਜਾਣ ਦਾ ਪਤਾ ਲ¤ਗਿਆ ਹੈ। ਪਿੰਡ ਛੀਨੀਵਾਲ ਕਲਾਂ ਦੇ ਵਸਨੀਕ ਕਿਸਾਨ ਜਗਰਾਜ ਸਿੰਘ ਪੁ¤ਤਰ ਮੁਕੰਦ ਸਿੰਘ ਨੇ ਤਸਦੀਕਸ਼ੁਦਾ ਹਲਫ਼ੀਆ ਬਿਆਨ ਰਾਹੀਂ ਦ¤ਸਿਆ ਕਿ ਉਹ ਪਿਛਲੇ 7 ਸਾਲਾਂ ਤੋਂ ਭਰਾਵਾਂ ਵੰਡ ਵਿਚ ਆਈ ਜ਼ਮੀਨ ਅਤੇ ਬੈਅ ਲਈ 7 ਕਨਾਲ਼ਾਂ ਜ਼ਮੀਨ ਤੇ ਖੇਤੀ ਕਰ ਰਿਹਾ ਹੈ। ਪਰ ਅਚਾਨਕ ਬੀਤੀ 15 ਨਵੰਬਰ ਨੂੰ ਸ਼ਾਮ 6 ਵਜੇ ਉਕਤ 7 ਕਨਾਲ਼ਾਂ ਜ਼ਮੀਨ ਵਿਚ ਬੀਜੀ ਕਣਕ ਦੀ ਫ਼ਸਲ ਮੇਰੇ ਭਰਾ ਅਮਰਜੀਤ ਸਿੰਘ ਨੇ ਆਪਣੇ ਸਹਿਯੋਗੀਆਂ ਕੁਲਦੀਪ ਸਿੰਘ, ਨਛ¤ਤਰ ਸਿੰਘ ਸਾਰੇ ਵਾਸੀ ਛੀਨੀਵਾਲ ਕਲਾਂ ਨਾਲ ਰਲ ਕੇ ਨਾਜਾਇਜ਼ ਤੌਰ ਤੇ ਵਾਹ ਦਿ¤ਤੀ। ਕਿਸਾਨ ਨੇ ਦ¤ਸਿਆ ਉਕਤ ਜ਼ਮੀਨ ਉਸਨੇ ਭਤੀਜੇ ਕੁਲਦੀਪ ਸਿੰਘ ਪਾਸੋਂ ਬੈਅ ਲਈ ਸੀ, ਜਿਸ ਦੀ ਰਜਿਸਟਰੀ ਤੇ ਇੰਤਕਾਲ ਮੇਰੇ ਨਾਮ ਦਰਜ ਹੈ। ਉਨ ਪਿੰਡ ਦੇ ਸਰਪੰਚ ਉ¤ਪਰ ਵਿਰੋਧੀ ਧਿਰ ਦਾ ਪਖ ਪੂਰਨ ਦਾ ਦੋਸ਼ ਵੀ ਲਗਾਇਆ। ਪੀੜਤ ਕਿਸਾਨ ਨੇ ਐਸ. ਐਸ. ਪੀ ਬਰਨਾਲਾ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

Post a Comment