ਸ਼ਹਿਣਾ/ਭਦੌੜ 18 ਨਵੰਬਰ (ਸਾਹਿਬ ਸੰਧੂ) ਸਰਵ ਸਿਖਿਆ ਅਭਿਆਨ ਤਹਿਤ ਆਈ ਗਰਾਂਟ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਗਹਿਲ ਵਿਖੇ ਉਸਾਰੀ ਜਾ ਰਹੀ ਸਕੂਲ ਦੇ ਦਫ਼ਤਰ ਦੀ ਇਮਾਰਤ ਦਾ ਨੀਂਹ ਪਥਰ ਏ. ਡੀ. ਸੀ. ਬਰਨਾਲਾ ਸ੍ਰੀ ਪ੍ਰਵੀਨ ਕੁਮਾਰ ਵਲੋਂ ਰਖਿਆ ਗਿਆ। ਸਕੂਲ ਇੰਚਾਰਜ ਰੁਪਿੰਦਰਜੀਤ ਕੌਰ ਔਲਖ ਨੇ ਮੁਖ ਮਹਿਮਾਨ ਨੂੰ ਜੀ ਆਇਆ ਆਖਦਿਆਂ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਕਾਲਜ ਕਮੇਟੀ ਪ੍ਰਧਾਨ ਜਥੇ. ਗੁਰਮੇਲ ਸਿੰਘ ਸੰਧੂ, ਕੈਪਟਨ ਚਰਨਜੀਤ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪੰਚ ਸੁਖਪਾਲ ਕੌਰ, ਇੰਚਾਰਜ ਰੁਪਿੰਦਰਜੀਤ ਕੌਰ, ਮੈਡਮ ਮਨਦੀਪ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਗੋਲਡੀ ਰਾਣੀ, ਮੈਡਮ ਅਨੁ ਬਾਲਾ ਆਦਿ ਹਾਜਰ ਸਨ।

Post a Comment