ਕੋਟਕਪੂਰਾ/7
ਨਵੰਬਰ/ਜੇ.ਆਰ.ਅਸੋਕ/ਸਥਾਨਕ ਡਾ ਚੰਦਾ
ਸਿੰਘ ਮਰਵਾਹ ਸਰਕਾਰੀ ਕੰਨਿਆ
ਸੀਨੀਅਰ ਸੈਕੰਡਰੀ ਸਕੂਲ ਵਿਖੇ
ਵਿਦਿਆਰਥਣਾਂ ਨੂੰ ਸਿਹਤ ਸੰਭਾਲ
ਲਈ ਜਾਗਰੂਕ ਕੀਤਾ ਗਿਆ
। ਇਸ ਸਬੰਧੀ
ਵਿਦਿਆਰਥਣਾਂ ਦੇ ਭਾਰੀ ਇਕੱਠ
ਨੂੰ ਸੰਬੋਧਨ ਕਰਦਿਆਂ ਔਰਤਾਂ
ਦੀ ਬਿਮਾਰੀ ਦੇ ਮਾਹਰ
ਡਾ ਆਨੰਤਦੀਪ ਕੌਰ ਨੇ
ਕਿਹਾ ਕਿ ਜਿਸ ਤਰਾਂ
ਕਹਾਵਤ ਹੈ ਕਿ ਠਮਾਪਿਆਂ
ਦੇ ਘਰ ਖਾਧਾ ਅੱਗੇ
ਸਹੁਰੇ ਘਰ ਕੰਮ ਆਉਂਦਾ
ਹੈੂ ਦਾ ਮਤਲਬ ਹੈ
ਕਿ 24 ਸਾਲ ਤੱਕ ਤੁਸੀ
ਆਪਣੇ ਸਰੀਰ ਵਿਚ ਕੈਲਸ਼ੀਅਮ
ਨੂੰ ਵੱਧ ਤੋਂ ਵੱਧ
ਸਟੋਰ ਕਰ ਸਕਦੇ ਹੋ।
ਜਿਸ ਨਾਲ ਤੁਹਾਡਾ ਸਰੀਰ
ਤਾਕਤਵਰ ਰਹਿੰਦਾ ਹੈ। ਉਨ ਕਿਹਾ ਕਿ
ਆਇਰਨ ਅਤੇ ਕੈਲਸ਼ੀਅਮ ਦੀ
ਘਾਟ ਕਾਰਣ ਤੁਹਾਨੂੰ ਕਮਜੋਰੀ
ਮਹਿਸੂਸ ਹੋਵੇਗੀ ਜਿਸ ਲਈ
ਮੂਲੀ , ਗਾਜਰ ਦੇ ਪੱਤੇ
ਅਤੇ ਆਇਰਨ ਲਈ ਛੋਲੇ
ਅਤੇ ਗੁੜ ਖਾਣਾ ਚਾਹੀਦਾ
ਹੇ। ਆਲੂਆਂ ਵਿਚ ਬੀਕੰਮਲੈਕਸ
ਸੱਭ ਤੋ ਵੱਧ ਪਾਇਆ
ਜਾਂਦਾ ਹੈ। ਪਰੰਤੂ ਆਲੂਆਂ
ਨੂੰ ਬਣਾਉਣ ਸਮੇਂ ਧੋਣਾ
ਨਹੀ ਚਾਹੀਦਾ। ਪੰਦਰਾਂ ਮਿੰਟ
ਧੁੱਪ ਵਿਚ ਬੈਠਣ ਨਾਲ
ਵਿਟਾਮਣ ਡੀ ਮਿਲਦਾ ਹੈ।
ਅੱਖਾਂ ਦੀ ਰੋਸ਼ਨੀ ਅਤੇ ਸਕਿਨ ਲਈ
ਗਾਜਰ ਅਤੇ ਖੀਰਾ ਲਾਹੇਵੰਦ
ਹੇ। ਉਨ ਦੱਸਿਆ
ਕਿ ਸਾਨੂੰ ਸੀਜਨ ਦੇ
ਫਲ ਹੀ ਖਾਣੇ ਚਾਹੀਦੇ
ਹਨ ਭਾਵੇਂ ਉਹ ਸਸਤੇ
ਹੋਣ। ਯੂਰੇਨੀਅਮ ਦੀ ਘਾਟ ਲਈ
ਪ੍ਰਤੀ ਦਿਨ ਘੱਟੋ
ਘੱਟ ਛੇ ਗਲਾਸ ਪਾਣੀ
ਪੀਣਾ ਚਾਹੀਦਾ ਹੈ। ਉਨ ਉਸ ਸਮੇਂ
ਹੈਰਾਨੀ ਭਰਿਆ ਮਾਹੋਲ ਬਣਾ
ਦਿੱਤਾ ਜਦ ਉਨ ਕਿਹਾ ਜੇਕਰ ਤੁਸੀਂ ਸਵੇਰੇ
ਚਾਰ ਕਿਲੋਮੀਟਰ ਸੈਰ ਕਰਕੇ ਆਏ
ਹੋ ਤੇ ਆਉਣ ਸਾਰ
ਇਕ ਰਸਗੁੱਲਾ ਖਾ ਲੈਦੇ
ਹੋ ਤਾਂ ਤੁਹਾਡੀ ਸੈਰ
ਦਾ ਮਤਲਬ ਖਤਮ ਹੋ
ਜਾਂਦਾ ਹੇ। ਉਨ ਵਿਦਿਆਰਥਣਾਂ ਨੂੰ ਕੁਰਕਰੇ ਬਗੈਰਾ
ਖਾਣ ਤੋ ਗੁਰੇਜ ਕਰਨ
ਲਈ ਕਿਹਾ ਅਤੇ ਵੱਧ
ਤੋਂ ਵੱਧ ਪੰਜ ਵਾਰ
ਦਿਨ ਵਿਚ ਹਰੀ ਸਬਜੀ
ਜਾਂ ਫਲ ਖਾਣ ਤੇ
ਜੋਰ ਦਿੱਤਾ। ਇਸ
ਮੌਕੇ ਤੇ ਸਕੂਲ ਦੀ
ਪ੍ਰਿੰਸੀਪਲ ਜਰਨੈਲ ਕੌਰ ਨੇ
ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ
ਕਿਹਾ ਕਿ ਜੇਕਰ ਤੁਹਾਡੀ
ਸਿਹਤ ਠੀਕ ਹੈਤਾਂ ਤੁਸੀ
ਆਪਣੇ ਹਰ ਮਕਸਦ ਵਿਚ
ਕਾਮਯਾਬ ਹੋ ਸਕੋਗੇ। ਇਸ
ਲਈ ਅੱਜ ਤੁਸੀ ਪ੍ਰਣ
ਕਰੋ ਕਿ ਪੜਈ ਦੇ ਨਾਲ
ਨਾਲ ਆਪਣੀ ਸਿਹਤ ਦਾ
ਧਿਆਨ ਵੀ ਰੱਖੋਗੇ ਅਤੇ
ਜੋ ਚੀਜਾਂ ਸਿਹਤ ਦਾ
ਨੁਕਸਾਨ ਕਰਦੀਆਂ ਹਨ ਉਨ ਤੋਂ ਪਰਹੇਜ
ਕਰੋਗੇ। ਇਸ ਮੌਕੇ ਤੇ
ਸਕੂਲ ਲੈਕਚਰਾਰ ਹਰਪ੍ਰੀਤ ਕੌਰ,
ਸੰਦੀਪ ਕੌਰ, ਜਸਵਿੰਦਰ ਸਿੰਘ
ਕੰਪਿਊਟਰ ਅਧਿਆਪਕ ਸਮੇਤ ਵਿਦਿਆਰਥਣਾਂ
ਵੀ ਹਾਜਰ /


Post a Comment