ਬੱਧਨੀ ਕਲਾਂ 7 ਨਵੰਬਰ ਚਮਕੌਰ ਲੋਪੋਂ /ਪੰਜਾਬ ਦੇ ਨੌਜ਼ਵਾਨ ਵਰਗ ’ਤੇ ਪੈ ਰਹੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੂੰ ਠੱਲ•ਣ ਦੇ ਮਨਸ਼ੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰਾਜ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਲਾਨਾ ਸਾਹਿਤਕ ਮੈਗਜ਼ੀਨ ਕੱਢਣ ਦੀ ਰੂਪ-ਰੇਖਾ ਉਲੀਕੀ ਹੈ ਤਾਂ ਜੋਂ ਵਿਦਿਆਰਥੀ ਵਰਗ ਵਿਚ ਸਾਹਿਤ ਪੜ•ਨ ਤੇ ਲਿਖਣ ਦੀ ਰੁਚੀ ਪੈਦਾ ਕੀਤੀ ਜਾ ਸਕੇ। ਸਿੱਖਿਆ ਵਿਭਾਗ ਦੇ ਮਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਨੌਜ਼ਵਾਨ ਵਰਗ ਵਿਚ ਜਿੱਥੇ ਸਮਾਜਿਕ , ਸੱਭਿਆਚਾਰ ਅਤੇ ਰਾਜਸੀ ਚੇਤਨਤਾ ਪੈਦਾ ਹੋਵੇਗੀ ਉੱਥੇ ਆਪਣੀ ਰਚਨਾਵਾਂ ਨੂੰ ਸਮਾਜ ਨੂੰ ਸੇਧ ਦੇਣ ਲਈ ਵੀ ਆਪਣਾ ਮੋਹਰੀ ਯੋਗਦਾਨ ਪਾਉਣ ਲਈ ਯਤਨ ਕਰਨਗੇ।ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਸਕੂਲ ਸਿੱਖਿਆ ਨੇ ਜ਼ਿਲ•ਾ ਸਿੱਖਿਆ ਅਫ਼ਸਰਾਂ ਨੂੰ ਲਿਖਤੀ ਪੱਤਰ ਭੇਜ ਕੇ ਜਾਣੂ ਕਰਵਾਇਆਂ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਉਹ ਇਸ ਵਰ•ੇ ਦਸੰਬਰ ਤੱਕ ਸਾਹਿਤਕ ਮੈਗਜ਼ੀਨ ਛਪਵਾ ਲੈਣ। ਇਸ ਮੈਗਜ਼ੀਨ ਵਿਚ ਨੌਂਵੀ ਜਮਾਤ ਤੋਂ ਬਾਰ•ਵੀ ਤੱਕ ਪੜ•ਾਈ ਕਰਨ ਵਾਲੇ ਵਿਦਿਆਰਥੀ ਹੀ ਆਪਣੀ ਰਚਨਾਵਾਂ ਛਪਵਾ ਸਕਦੇ ਹਨ।ਜਾਣਕਾਰੀ ਅਨੁਸਾਰ ਸੱਭਿਆਚਾਰਕ, ਵਿਗਿਆਨਕ , ਸਮਾਜਿਕ , ਅਤੇ ਧਾਰਮਿਕ ਮਾਮਲਿਆਂ ਦੀ ਜਾਣਕਾਰੀ ਦੇਣ ਵਾਲੇ ਕਵਿਤਾ, ਲੇਖ,ਗੀਤ ਅਤੇ ਕਹਾਣੀਆਂ ਪ੍ਰਕਾਸ਼ਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀ ਦੇਸ਼ ਦੇ ਅਜ਼ਾਦੀ ਸੰਗਰਾਮ ਦੌਰਾਨ ਆਪਣਾ ਵਡਮੁੱਲਾ ਯੋਗਦਾਨ ਪਾਉਣ ਸ਼ਹੀਦਾਂ, ਸੂਰਬੀਰਾਂ ਦੇ ਲੇਖ ਵੀ ਲਿਖ ਸਕਦੇ ਹਨ। ਇਸ ਮੈਗਜ਼ੀਨ ਵਿਚ ਛਪਣ ਵਾਲੇ ਮੈਟਰ ਦੀ ਚੋਣ ਲਈ ਸਕੂਲ ਮੁਖੀਆਂ ਦੇ ਅਧਾਰਿਤ ਇੱਕ ਸੰਪਾਦਕੀ ਮੰਡਲ ਬਲਾਉਣ ਦੀ ਯੋਜਨਾ ਹੈ ਜਿਹੜਾ ਵਿਦਿਆਰਥੀਆਂ ਵੱਲੋਂ ਭੇਜੀਆਂ ਰਚਨਾਵਾਂ ਦੀ ਚੋਣ ਕਰਕੇ ਇਸ ਨੂੰ ਮੈਗਜ਼ੀਨ ਵਿਚ ਸਹੀ ਥਾਂ ਦੇਣ ਦਾ ਫੈਸਲਾ ਵੀ ਕਰੇਗਾ। ਸਿੱਖਿਆ ਵਿਭਾਗ ਨੇ ਇਸ ਕਮੇਟੀ ਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਮੈਗਜ਼ੀਨ ਵਿਚ ਗੈਰ ਸੱਭਿਅਕ ਜਾਂ ਧਾਰਮਿਕ ਵਾਦ-ਵਿਵਾਦ ਵਾਲੀਆਂ ਰਚਨਾਵਾਂ ਨਾਂ ਪ੍ਰਕਾਸ਼ਿਤ ਕੀਤੀਆਂ ਜਾਣ ਤਾਂ ਜੋਂ ਭਵਿੱਖ ਵਿਚ ਕਿਸੇ ਵੀ ਮੁਸ਼ਿਕਲ ਦਾ ਸਾਹਮਣਾ ਕਰਨਾ ਨਾਂ ਪਵੇ।ਇਸ ਸਬੰਧੀ ਸਾਹਿਤਕਾਰ ਪਵਿੱਤਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸਰਕਾਰ ਦਾ ਸ਼ੁਰੂ ਕੀਤਾ ਗਏ ਨਿਵੇਕਲੇ ਉੱਦਮ ਦੀ ਜਿੰਨ•ੀ ਸਲਾਘਾਂ ਕੀਤੀ ਜਾਵੇ ਥੋੜੀ ਹੈ ਕਿਉਂਕਿ ਇਸ ਨਾਲ ਨੌਜ਼ਵਾਨ ਨੂੰ ਜਿੱਥੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲੇਗਾ ਉੱਥੇ ਉਹ ਆਪਣੇ ਅੰਦਰ ਵਿਚਾਰਾਂ ਨੂੰ ਸਹੀਬੰਧ ਲਿਖ ਕੇ ਸਮਾਜ ਨੂੰ ਸੇਧ ਦੇਣ ਲਈ ਆਪਣਾ ਯੋਗਦਾਨ ਵੀ ਪਾਉਣਗੇ। ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ ਸਿੱਖਿਆ ਅਫ਼ਸਰ ਪ੍ਰੀਤਮ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਜ਼ਿਲ•ੇ ਭਰ ਦੇ ਸਕੂਲ ਮੁਖੀਆਂ ਨੂੰ ਲਿਖਤੀ ਪੱਤਰ ਭੇਜ ਕੇ ਮੈਗਜ਼ੀਨ ਕੱਢਣ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਮੁੱਢਲੇ ਪੜਅ ਦੌਰਾਨ ਛੋਟੇ ਵਰਕਿਆਂ ਵਾਲੇ ਮੈਗਜ਼ੀਨ ਛਪਵਾ ਕੇ ਵੰਡੇ ਜਾਣਗੇ ਜਿਸਨੂੰ ਆਉਣ ਵਾਲੇ ਸਮੇਂ ਵਿਚ ਵੱਡਾ ਕੀਤਾ ਜਾਵੇਗਾ। ਉਨ ਕਿਹਾ ਨਿੰਰਸਦੇਹ ਸਿੱਖਿਆ ਵਿਭਾਗ ਦਾ ਯਤਨ ਸਾਰਥਿਕ ਰੰਗ ਲਿਆਏਗਾ।

Post a Comment