ਲੁਧਿਆਣਾ ( ਸਤਪਾਲ ਸੋਨੀ) ਚੁਆਇਸ ਵੀਡੀਓ ਵਲੋਂ ਟਿੰਗ ਲਿੰਗ ਬਰਾਂਡ ਹੇਠ ਉੱਭਰ ਰਹੇ ਲੋਕ ਗਾਇਕ ਪਿਰਥ-ਵੀ ਦੀ ਪਲੇਠੀ ਐਲਬਮ “ਪੈਸਾ” ਅੱਜ ਇੱਥੇ ਇੱਕ ਸਮਾਗਮ ਦੌਰਾਨ ਸ. ਸਿਮਰਜੀਤ ਸਿੰਘ ਬੈਂਸ ਵਿਧਾਇਕ ਅਤੇ ਪ੍ਰੋ. ਗੁਰਭਜਨ ਗਿੱਲ (ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ) ਵਲੋਂ ਰਿਲੀਜ਼ ਕੀਤੀ ਗਈ। ਕੰਪਨੀ ਦੇ ਮਾਲਕ ਸ. ਬਲਬੀਰ ਸਿੰਘ ਭਾਟੀਆ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸ. ਬੈਂਸ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਗਾਇਕਾਂ ਨੂੰ ਸਾਫ ਸੁਥਰੇ, ਸੱਭਿਆਚਾਰਕ, ਪਰਿਵਾਰਕ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣੇ ਚਾਹੀਦੇ ਹਨ ਅਤੇ ਸਰੋਤਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਘਟੀਆ ਪੱਧਰ ਦੇ ਗੀਤ ਗਾਉਣ ਵਾਲੇ ਗਾਇਕਾਂ ਦਾ ਸਮਾਜਿਕ ਬਾਈਕਾਟ ਕਰਨ। ਪ੍ਰੋ. ਗਿੱਲ ਨੇ ਆਖਿਆ ਕਿ ਜਿੰਨਾਂ ਚਿਰ ਅਸੀਂ ਸ਼ੋਰ ਅਤੇ ਸੰਗੀਤ ਵਿਚਲਾ ਫਰਕ ਨਹੀਂ ਸਮਝਦੇ ਅਤੇ ਕਲਾਕਾਰਾਂ ਨੂੰ ਆਪਣੀਆਂ ਸਮਾਜਿਕ ਜਿਮੇਵਾਰੀਆਂ ਦਾ ਇਹਸਾਸ ਨਹੀਂ ਹੁੰਦਾ ਉਨਾਂ ਚਿਰ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਪੈਦਾ ਹੋਇਆ ਪ੍ਰਦੂਸ਼ਣ ਖਤਮ ਨਹੀਂ ਕੀਤਾ ਜਾ ਸਕਦਾ। ਸ. ਭਾਟੀਆ ਨੇ ਆਖਿਆ ਕਿ ਉਹ ਢਾਈ ਦਹਾਕਿਆਂ ਤੋਂ ਧਾਰਮਿਕ ਅਤੇ ਸੱਬਿਆਚਾਰਕ ਸੰਗੀਤ ਰਾਹੀਂ ਪੰਜਾਬੀਅਤ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਭਵਿੱਖ ਵਿੱਚ ਵੀ ਉਹ ਆਪਣੇ ਇਰਾਦੇ ਤੇ ਦ੍ਰਿੜ ਰਹਿਣਗੇ। ਇਸ ਮੌਕੇ ਐਲਬਮ ਦੇ ਵੀਡੀਓ ਡਾਇਰੈਕਟਰ ਕਰਨਪ੍ਰੀਤ ਸਿੰਘ ਭਾਟੀਆ, ਸੰਗੀਤਕਾਰ : ਹਾਈ ਫਾਈ ਯੈਂਕੀ, ਗੀਤਕਾਰ: ਕਿੱਕਰ ਡਾਲੇਵਾਲਾ, ਮਨਿੰਦਰ ਕੈਲੇ, ਬੰਤ ਰਾਮਪੁਰ ਵਾਲਾ, ਜਾਨੀ ਗਿੱਦੜਬਾਹਾ, ਮੰਨਾ ਬਨਵੈਂਤ ਅਤੇ ਕੌਂਸਲਰ ਰਣਜੀਤ ਸਿੰਘ ਬਿੱਟੂ (ਜੰਤਾ ਨਗਰ), ਕਰਮਬੀਰ ਸਿੰਘ ਸੋਹਲ, ਅਸ਼ੋਕ ਸ਼ਰਮਾ, ਸ. ਅਜੀਤ ਸਿੰਘ, ਜੋਤੀ ਖਰਬੰਦਾ, ਜਗਤਾਰ ਸਿੰਘ, ਗੁਰੂ ਪਨੇਸਰ, ਰਿਪਾ ਨੰਨਰਾ, ਮਿੱਕੀ ਗਿੱਲ, ਪਰਮਜੀਤ ਸਿੰਘ ਆਹਲੂਵਾਲੀਆ ਆਦਿ ਵੀ ਮੌਜੂਦ ਸਨ ।


Post a Comment