ਸੰਗਰੂਰ, 26 ਨਵੰਬਰ (ਸੂਰਜ ਭਾਨ ਗੋਇਲ)- ਸਿੱਖਿਆਂ ਦਾ ਪੱਧਰ ਉ¤ਚਾ ਚੁੱਕਣ ਲਈ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਉਪਰਾਲੇ ਕਰਨ ਲਈ ਹਰ ਸਕੂਲ ਸੰਸਥਾਂ ਅਤੇ ਪ੍ਰਬੰਧਕਾਂ ਨੂੰ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ। ਸਾਡੇ ਸਮਾਜ ਅਤੇ ਦੇਸ਼ ਦੀ ਬੁਨਿਆਦ ਮਜਬੂਤ ਸਿੱਖਿਆਂ ਦੇ ਢਾਂਚੇ ’ਤੇ ਹੀ ਨਿਰਭਰ ਕਰਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਅੱਜ ਕੋਲਾਂ ਪਾਰਕ ਵਿਖੇ ਦਿੱਲੀ ਪਬਲਿਕ ਸਕੂਲ ਦੇ ਸ਼ਹਿਰੀ (ਦਾਖਲਾ) ਦਫ਼ਤਰ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ•ਾਂ ਕਿਹਾ ਸਿੱਖਿਅਤ ਸਮਾਜ ਹੀ ਦੇਸ਼ ਦੀ ਤਰੱਕੀ ਅਤੇ ਅਖੰਡਤਾ ਨੂੰ ਕਾਇਮ ਰੱਖ ਸਕਦਾ ਹੈ। ਸ੍ਰੀ ਰਾਹੁਲ ਨੇ ਕਿਹਾ ਸੂਬਾ ਸਰਕਾਰ ਵੱਲੋਂ ਸਕੂਲਾਂ ਦਾ ਆਲਾ ਦੁਆਲਾ ਸੁੰਦਰ ਬਣਾਉਣ ਅਤੇ ਸਿੱਖਿਆਂ ਦੇ ਬਿਹਤਰ ਪ੍ਰਬੰਧ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ•ਾਂ ਦਿੱਲੀ ਪਬਲਿਕ ਸਕੂਲ ਸੰਸਥਾਂ ਦੇ ਪ੍ਰਬੰਧਕਾਂ ਨੂੰ ਸਿੱਖਿਆਂ ਦੇ ਖੇਤਰ ’ਚ ਪਹਿਲ ਕਦਮੀ ਨਾਲ ਅੱਗੇ ਵੱਧ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ•ਾਂ ਸਕੂਲ ਪ੍ਰਬੰਧਕਾਂ ਨੂੰ ਇਸ ਸ਼ਲਾਘਾਯੋਗ ਕਦਮ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਰਵੀ ਸ਼ੇਰ ਸਿੰਘ ਵਾਈਸ ਚੇਅਰਮੈਨ ਦਿੱਲੀ ਪਬਲਿਕ ਸਕੂਲ, ਸ. ਅਮਨਵੀਰ ਸਿੰਘ ਚੈਰੀ ਯੂਥ ਅਕਾਲੀ ਆਗੂ, ਮਨਿੰਦਰ ਸਿੰਘ ਬਰਾੜ (ਸ਼ਹਿਰੀ) ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਵਿਜੈ ਸ਼ਾਹਨੀ, ਕਰਨਲ ਸੰਨੀ ਬਖਸ਼ੀ, ਸ੍ਰੀ ਐਸ.ਪੀ ਸ਼ਰਮਾ, ਡਾ. ਕਾਹਲੋ, ਸ੍ਰੀ ਮੋਹਨ ਖੰਨਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Post a Comment